ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦਾ ਮੁਕੰਮਲ ਸਫ਼ਾਇਆ ਹੋਵੇਗਾ- ਜਤਿੰਦਰ ਸਿੰਘ ਮੰਡੇਰ

ss1

ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦਾ ਮੁਕੰਮਲ ਸਫ਼ਾਇਆ ਹੋਵੇਗਾ- ਜਤਿੰਦਰ ਸਿੰਘ ਮੰਡੇਰ

5-dhuri-1-manderਧੂਰੀ, 5 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਉੱਪ ਚੇਅਰਮੈਨ ਅਤੇ ਧੂਰੀ ਤੋਂ ਅਕਾਲੀ ਭਾਜਪਾ ਗੱਠਜੋੜ ਟਿਕਟ ਦੇ ਪ੍ਰਮੁੱਖ ਉਮੀਦਵਾਰ ਐਡਵੋਕੇਟ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਕਿਹਾ ਹੈ ਕਿ ਦੇਸ਼ ਭਰ ਦੀ ਸਿਆਸੀ ਹਾਸ਼ੀਏ ਤੋਂ ਖਤਮ ਹੋ ਚੁੱਕੀ ਕਾਂਗਰਸ ਦਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਮੁਕੰਮਲ ਸਫ਼ਾਇਆ ਹੋ ਜਾਵੇਗਾ ਅਤੇ ਕੈਪਟਨ ਵੱਲੋਂ ਪੰਜਾਬ ਦੀ ਸਿਆਸਤ ਤੇ ਮੁੜ ਕਾਬਜ ਹੋਣ ਲਈ ਅਪਨਾਏ ਜਾ ਰਹੇ ਹੱਥਕੰਡੇ ਕਦੇ ਵੀ ਕਾਂਗਰਸ ਦੀ ਬੇੜੀ ਪਾਰ ਨਹੀਂ ਲਗਾ ਸਕਦੇ। ਐਡਵੋਕੇਟ ਮੰਡੇਰ ਨੇ ਹਲਕੇ ਤੋਂ ਪਾਰਟੀ ਟਿਕਟ ਪ੍ਰਤੀ ਆਪਣੀ ਉਮੀਦਵਾਰੀ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਕੱਤਰ ਜਨਰਲ ਸ੍ਰ: ਸੁਖਦੇਵ ਸਿੰਘ ਢੀਂਡਸਾ ਨੂੰ ਜਾਣੁ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜ ਹੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਮੁੜ ਸਰਕਾਰ ਬਣਾਉਣ ਵਿੱਚ ਮੀਲ ਪੱਥਰ ਸਥਾਪਿਤ ਹੋਣਗੇ, ਕਿਉਂਕਿ ਗੱਠਜੋੜ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਸੂਬੇ ਦੀ ਚੁਫੇਰਿਓ ਨੁਹਾਰ ਬਦਲ ਕੇ ਰੱਖ ਦਿੱਤੀ ਗਈ ਹੈ। ਜਿਥੇ ਪੰਜਾਬ ’ਚ ਵੱਡੇ ਸਕਿੱਲ ਸੈਂਟਰ, ਸੂਰਜੀ ਉਰਜਾ ਪ੍ਰਜੈਕਟ ਸਥਾਪਿਤ ਕੀਤੇ ਗਏ ਹਨ, ਉਥੇ ਸਰਕਾਰ ਵੱਲੋਂ ਨਾ ਮਾਤਰ ਰੇਟਾਂ ਤੇ ਦਿੱਤੀ ਜਾ ਰਹੀ ਕਣਕ ਅਤੇ ਦਾਲਾਂ ਦੀ ਵਿਸ਼ਵ ਭਰ ’ਚ ਕੋਈ ਵੀ ਮਿਸਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦੇ ਰਾਜ ਅੰਦਰ ਹੀ ਸੂਬੇ ਭਰ ’ਚ ਨਵੀਆਂ ਸੜਕਾਂ ਦਾ ਨਿਰਮਾਣ ਹੋਇਆ, ਨਵੇਂ ਪੁਲ ਬਣਾਏ ਗਏ ਅਤੇ ਲੱਖਾਂ ਨੌਜਵਾਨਾਂ ਨੂੰ ਕਾਬਲੀਅਤ ਦੇ ਅਧਾਰ ’ਤੇ ਨੌਕਰੀਆਂ ਦੇ ਕੇ ਰੁਜਗਾਰ ਦਿੱਤਾ ਗਿਆ, ਪਰ ਕਾਂਗਰਸ ਨੇ ਆਪਣੇ ਰਾਜ ਵਿੱਚ ਸਿਰਫ ਤੇ ਸਿਰਫ ਆਪਣਾ ਵਿਕਾਸ ਕੀਤਾ ਅਤੇ ਸੂਬੇ ਦਾ ਰੱਜ ਦੇ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਹੀ ਦੇਸ਼ ਦੇ ਲੋਕਾਂ ਦਾ ਕਦੇ ਭਲਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਕਦੇ ਪਾਰ ਨਹੀਂ ਲਗਾ ਸਕਣਗੇ, ਕਿਉਂਕਿ ਜਿਸ ਬੇੜੀ ਦੇ ਸਵਾਰਾਂ ਦੀ ਇੱਕ ਰਾਏ ਨਾ ਹੋਵੇ, ਉਹ ਬੇੜੀ ਕਦੇ ਵੀ ਪਾਰ ਨਹੀਂ ਲੰਘ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਗੁੱਟਬੰਦੀ ਹੀ ਉਸਦੇ ਸਿਆਸੀ ਕੱਫਨ ’ਚ ਆਖਰੀ ਕਿੱਲ੍ਹ ਸਾਬਿਤ ਹੋਵੇਗੀ। ਉਨਾਂ ਕਾਂਗਰਸ ’ਤੇ ਸੂਬੇ ਦੇ ਮਾਹੌਲ ਖਰਾਬ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਪਣੇ ਸੌੜੇ ਹਿੱਤਾਂ ਕਾਰਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸੂਬੇ ’ਚ ਅਮਨ ਕਾਨੁੰਨ ਭੰਗ ਕਰਨ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ, ਪਰ ਗਤੀਸ਼ੀਲ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਮਝੀ ਕਾਰਨ ਵਿਰੋਧੀਆਂ ਦੀਆਂ ਚਾਲਾਂ ਨੂੰ ਅਸਫਲ ਬਣਾਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਸ.ਵਾਈ.ਐਲ ਦੇ ਮੁੱਦੇ ’ਤੇ ਮੱਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ ਅਤੇ ਸਗੋਂ ਕੈਪਟਨ ਅਮਰਿੰਦਰ ਸਿੰਘ ਉਸੇ ਪਾਰਟੀ ਦਾ ਸੂਬਾ ਪ੍ਰਧਾਨ ਹੈ, ਜਿਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਇਹ ਨਹਿਰ ਦੀ ਸ਼ੂਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਨੇ ਪਾਣੀਆਂ ਦੇ ਮੁੱਦੇ ’ਤੇ ਡੀਨੋਟੀਫਿਕੇਸ਼ਨ ਜਾਰੀ ਕਰਕੇ ਇਹ ਮੁੱਦਾ ਹੀ ਬੰਦ ਕਰਕੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।

print
Share Button
Print Friendly, PDF & Email