ਧੂਰੀ ਵਿਖੇ ਸਿਨੇਮਾ ਬਣਨ ਨਾਲ ਇਲਾਕਾ ਨਿਵਾਸੀਆਂ ’ਚ ਖੁਸ਼ੀ ਦੀ ਲਹਿਰ

ss1

ਧੂਰੀ ਵਿਖੇ ਸਿਨੇਮਾ ਬਣਨ ਨਾਲ ਇਲਾਕਾ ਨਿਵਾਸੀਆਂ ’ਚ ਖੁਸ਼ੀ ਦੀ ਲਹਿਰ

5-dhuriਧੂਰੀ, 5 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਧੂਰੀ ਅਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਲਈ ਮੰਨੋਰੰਜਨ ਦੇ ਸਾਧਨ ਦੀ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਕਮੀ ਹੁਣ ਜਲਦੀ ਹੀ ਪੂਰੀ ਹੋ ਜਾਵੇਗੀ, ਕਿਉਂਕਿ ਸ਼ਹਿਰ ਦੇ ਸੰਗਰੂਰ ਰੋਡ ਤੇ ਹੁਣ ਜਲਦੀ ਹੀ ਐੱਮ.ਜੀ.ਐੱਮ ਸਿਨੇਮਾ ਲੋਕਾਂ ਦੇ ਮੰਨੋਰੰਜਨ ਦਾ ਸਾਧਨ ਬਣੇਗਾ। ਮਿਲੀ ਜਾਣਕਾਰੀ ਮੁਤਾਬਿਕ ਜਲਦੀ ਹੀ ਸ਼ੁਰੂ ਹੋ ਰਹੇ ਐਮ.ਜੀ.ਐੱਮ ਸਿਨੇਮਾ ਵਿੱਚ ਜਿੱਥੇ ਲੋਕਾਂ ਦੇ ਮੰਨੋਰੰਜਨ ਦੇ ਸਾਧਨ ਹੋਣਗੇ, ਉਥੇ ਨਾਮੀਂ ਕੰਪਨੀਆਂ ਦੇ ਸ਼ੋ-ਰੂਮਾਂ ਦੀ ਵੀ ਸੁਪਰ ਮਾਰਕਿਟ ਖੋਲੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇੱਕੋ ਛੱਤ ਹੇਠਾਂ ਹੀ ਸਾਰੀਆਂ ਸੁਵਿਧਾਵਾਂ ਮਿਲ ਸਕਣ।ਜਿਕਰਯੋਗ ਹੈ ਕਿ ਧੂਰੀ ਅਤੇ ਇਲਾਕੇ ਦੇ ਲੋਕਾਂ ਲਈ ਨੇੜੇ ਕੋਈ ਸਿਨੇਮਾ ਨਾਂ ਹੋਣ ਕਾਰਨ ਊਨ੍ਹਾਂ ਨੂੰ ਸੰਗਰੂਰ ਅਤੇ ਪਟਿਆਲਾ ਜਾਣਾ ਪੈਂਦਾ ਸੀ। ਉਧਰ ਸ਼ਹਿਰ ਦੇ ਨੌਜਵਾਨ ਵਰਗ ਅਤੇ ਇਲਾਕਾ ਨਿਵਾਸੀਆਂ ਵਿੱਚ ਇਹ ਸਿਨੇਮਾ ਖੁੱਲਣ ਨਾਲ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕ ਬੇਸਬਰੀ ਨਾਲ ਇਸਦੇ ਸ਼ੁਭ ਆਰੰਭ ਦੀ ਉਡੀਕ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *