ਮਸੀਹ ਭਾਈਚਾਰੇ ਦੀ ਮੀਟਿੰਗ ਵਿਚ 11 ਨੂੰ ਐਕਸ-ਮਾਸ ਦੀ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ

ss1

ਮਸੀਹ ਭਾਈਚਾਰੇ ਦੀ ਮੀਟਿੰਗ ਵਿਚ 11 ਨੂੰ ਐਕਸ-ਮਾਸ ਦੀ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ

05malout05ਮਲੋਟ, 5 ਦਸੰਬਰ (ਆਰਤੀ ਕਮਲ) : ਮਲੋਟ ਤਹਿਸੀਲ ਦੇ ਮਸੀਹ ਭਾਈਚਾਰੇ ਨਾਲ ਸਬੰਧਿਤ ਪਾਸਟਰ ਦੀ ਇਕ ਅਹਿਮ ਮੀਟਿੰਗ ਅਲਫਾ ਉਮੇਗਾ ਕ੍ਰਿਸਚਨ ਮਹਾਂਸੰਘ ਦੇ ਪੰਜਾਬ ਪ੍ਰਧਾਨ ਪਾਸਟਰ ਸਵਰਨਜੀਤ ਦੀ ਅਗਵਾਈ ਵਿਚ ਹੋਈ । ਇਸ ਮੀਟਿੰਗ ਵਿਚ ਐਕਸ-ਮਾਸ (ਵੱਡਾ ਦਿਨ) ਦੀ ਸ਼ੋਭਾ ਯਾਤਰਾ ਕੱਢਣ ਬਾਰੇ ਵਿਚਾਰ ਚਰਚਾ ਕੀਤੀ ਗਈ । ਪਾਸਟਰ ਸਵਰਨਜੀਤ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ 11 ਦਸੰਬਰ ਨੂੰ ਇਹ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਕਿ ਦਾਨੇਵਾਲਾ ਚੌਂਕ ਤੋਂ ਸ਼ੁਰੂ ਹੋ ਕਿ ਬਠਿੰਡਾ ਤਿਕੋਣੀ ਚੌਂਕ ਅਤੇ ਅਬੋਹਰ ਰੋਡ ਤੋਂ ਫਾਜਿਲਕਾ ਚੌਂਕ ਤੱਕ ਜਾਵੇਗੀ । ਇਹ ਸ਼ਾਂਤੀ ਪੂਰਵਕ ਯਾਤਰਾ ਮਸੀਹ ਵੈਲਫੇਅਰ ਸੁਸਾਇਟੀ ਤੇ ਅਲਫਾ ਉਮੇਗਾ ਕ੍ਰਿਸਚਨ ਮਹਾਂਸੰਘ ਦੇ ਸਹਿਯੋਗ ਨਾਲ ਕੱਢੀ ਜਾਵੇਗੀ । ਉਹਨਾਂ ਦੱਸਿਆ ਕਿ ਮੀਟਿੰਗ ਵਿਚ ਮਲੋਟ ਵਿਖੇ ਮਸੀਹ ਭਾਈਚਾਰੇ ਨੂੰ ਕਬਰਸਤਾਨ ਲਈ ਥਾਂ ਦੇਣ ਬਾਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਤੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਮਸੀਹ ਭਾਈਚਾਰ ਦੇ ਲੋਕਾਂ ਨੂੰ ਆਪਣੇ ਮ੍ਰਿਤਕ ਸਰੀਰਾਂ ਦੀਆਂ ਅੰਤਿਮ ਰਸਮਾਂ ਵਿਚ ਭਾਰੀ ਦਿਕਤ ਪੇਸ਼ ਆ ਰਹੀ ਹੈ ਜਿਸ ਕਰਕੇ ਸਰਕਾਰ ਤੁਰੰਤ ਇਹ ਕਬਰਸਤਾਨ ਦੀ ਮੰਗ ਨੂੰ ਪੂਰਾ ਕਰੇ । ਇਸ ਮੌਕੇ ਪਾਸਟਰ ਸਵਰਨਜੀਤ ਤੋਂ ਇਲਾਵਾ, ਪਾਸਟਰ ਗੋਰਾਪਾਲ, ਪਾਸਟਰ ਓਮ ਪ੍ਰਕਾਸ਼, ਪਾਸਟਰ ਜੌਹਨ, ਪਾਸਟਰ ਗੋਰਾ ਮਸੀਹ, ਪਾਸਟਰ ਜੋਗਿੰਦਰ ਸਿੰਘ, ਪਾਸਟਰ ਵਿੱਕੀ ਧਾਲੀਵਾਲ ਆਦਿ ਸ਼ਾਮਿਲ ਹੋਏ ।

print
Share Button
Print Friendly, PDF & Email