ਛਾਪਿਆਂਵਾਲੀ ਕਾਲਜ ਦੇ ਵਿਦਿਆਰਥੀਆਂ ਦੀ ਕੰਪਨੀਆਂ ਵੱਲੋ ਮੁਫਤ ਸਿਖਲਾਈ ਅਤੇ ਨੌਕਰੀ ਲਈ ਚੋਣ

ss1

ਛਾਪਿਆਂਵਾਲੀ ਕਾਲਜ ਦੇ ਵਿਦਿਆਰਥੀਆਂ ਦੀ ਕੰਪਨੀਆਂ ਵੱਲੋ ਮੁਫਤ ਸਿਖਲਾਈ ਅਤੇ ਨੌਕਰੀ ਲਈ ਚੋਣ

05malout02ਮਲੋਟ, 5 ਦਸੰਬਰ (ਆਰਤੀ ਕਮਲ) : ਗੁਰੂ ਤੇਗ ਬਹਾਦਰ ਖਾਲਸਾ ਗਰੁੱਪ ਆਫ ਇੰਸਟੀਚਿਊਟਸ਼ਨ, ਛਾਪਿਆਂ ਵਾਲੀ ਵੱਲੋ ਚਲਾਏ ਜਾ ਰਹੇ ਵਿਦਿਅਕ ਅਦਾਰੇ ਜੀ.ਟੀ.ਬੀ. ਖਾਲਸਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਵੱਖ-ਵੱਖ ਨਾਮੀ ਕੰਪਨੀਆਂ ਵੱਲੋ ਸੈਮੀਨਾਰ ਆਯੋਜਿਤ ਕੀਤੇ ਗਏ, ਇਸ ਤੋਂ ਬਾਅਦ ਵਿਦਿਆਰਥੀਆਂ ਦੀ ਮੁਫਤ ਟ੍ਰੇਨਿੰਗ-ਕਮ-ਪਲੇਸਮੈਂਟ ਲਈ ਲਿਖਤੀ ਟੈਸਟ ਵੀ ਲਏ ਗਏ, ਜਿਸ ਵਿੱਚ ਕਾਫੀ ਵਿਦਿਆਰਥੀਆਂ ਦੀ ਚੋਣ ਹੋਈ । ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ: ਰਾਹੁਲ ਮਲਹੋਤਰਾ ਨੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਕਿ ਸੀ.ਐਸ. ਸੋਫਟ ਸਲਿਊਸ਼ਨ, ਮੋਹਾਲੀ ਵੱਲੋ 10 ਵਿਦਿਆਰਥੀ, ਥਿੰਕ ਨੈਕਟਸ ਪ੍ਰਾਈਵੇਟ ਲਿਮਿਟਿਡ ਮੋਹਾਲੀ ਵੱਲੋ 09 ਵਿਦਿਆਰਥੀ, ਸੈਟਪਾ, ਨੋਇਡਾ ਵੱਲੋ 06 ਵਿਦਿਆਰਥੀ ਅਤੇ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਿ. ਮੋਹਾਲੀ ਵੱਲੋ 05 ਵਿਦਿਆਰਥੀਆਂ ਦੀ ਚੋਣ ਹੋਈ । ਚੋਣ ਉਪਰੰਤ ਇਹਨਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋ ਮੁਫਤ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਇਹਨਾਂ ਦੀ ਪਲੇਸਮੈਂਟ ਕਰਵਾਈ ਜਾਵੇਗੀ । ਮਨੇਜ਼ਮੈਂਟ ਜੀਟੀਬੀ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਨੱਥਾ ਸਿੰਘ ਮੱਕੜ, ਵਾਈਸ-ਚੇਅਰਮੈਨ ਡਾ: ਐਸ.ਪੀ.ਐਸ. ਮੋਂਗਾ, ਕਰਤਾਰ ਸਿੰਘ ਮੱਕੜ, ਸਕੱਤਰ ਜਗੀਰ ਸਿੰਘ ਸੇਖੋਂ, ਜੁਆਇੰਟ ਸਕੱਤਰ ਸੰਪੂਰਨ ਸਿੰਘ ਮੱਕੜ, ਪੀ.ਆਰ.ਓ. ਮਹਿੰਦਰ ਸਿੰਘ, ਉਂਕਾਰ ਸਿੰਘ ਸੇਖੋਂ, ਟਰੱਸਟੀ ਮਾਨ ਸਿੰਘ ਮੱਕੜ, ਗੁਰਬਚਨ ਸਿੰਘ ਮੱਕੜ, ਪ੍ਰੀਤ ਮਹਿੰਦਰ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਅਮ੍ਰਿੰਤਪਾਲ ਸਿੰਘ, ਮਨਮੋਹਨ ਸਿੰਘ, ਪ੍ਰਿੰਸੀਪਲ ਆਈਟੀ ਕਾਲਜ ਡਾ: ਉਮੇਸ਼ ਗਰਗ, ਪ੍ਰਿੰਸੀਪਲ ਪੋਲੀਟੈਕਨਿਕ ਪ੍ਰੋ: ਅਮਰਪ੍ਰੀਤ ਸਿੰਘ ਲਾਬਾਂ ਅਤੇ ਪ੍ਰਿੰਸੀਪਲ ਫਾਰਮੇਸੀ ਪ੍ਰੋ: ਬਲਜੀਤ ਸਿੰਘ ਖੁਰਾਣਾ, ਟੀਪੀਓ ਪ੍ਰੋ: ਨਿਸ਼ੇਸ਼ ਗੋਇਲ ਅਤੇ ਪ੍ਰੋ: ਅਬਦੇਸ਼ ਸਿੰਗਲਾ ਆਦਿ ਨੇ ਕੰਪਨੀ ਆਫੀਸਰਜ਼ ਦਾ ਧੰਨਵਾਦ ਕਰਦਿਆਂ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀਆਂ ।

print
Share Button
Print Friendly, PDF & Email