ਸੜਕ ਦੀ ਮਾੜੀ ਹਾਲਤ ਕਾਰਨ ਲੋਕਾ ਨੇ ਕੀਤਾ ਚੱਕਾ ਜਾਮ

ss1

ਸੜਕ ਦੀ ਮਾੜੀ ਹਾਲਤ ਕਾਰਨ ਲੋਕਾ ਨੇ ਕੀਤਾ ਚੱਕਾ ਜਾਮ

5-jaam-photoਗੜ੍ਹਸ਼ੰਕਰ 5 ਦਸੰਬਰ (ਅਸ਼ਵਨੀ ਸ਼ਰਮਾ)- ਗੜਸ਼ੰਕਰ ਨਵਾਸ਼ਹਿਰ ਰੋੜ ਦੀ ਕਾਫੀ ਸਮੇ ਤੋ ਹੋਈ ਭੈੜੀ ਹਾਲਤ ਚ ਸੁਧਾਰ ਨਾ ਕਰਨ ਤੋ ਤੰਗ ਆਏ ਇਲਾਕੇ ਦੇ ਲੋਕਾ ਨੇ ਸੜਕ ਬਚਾਉ ਸਾਝੀ ਸੰਘਰਸ਼ ਕਮੇਟੀ ਵਲੋ ਅੱਜ ਪਿੰਡ ਅਲਾਚੋਰ ਨਜਦੀਕ ਰੋਸ ਮੁਜਾਹਰਾ ਕਰਦਿਆ ਸੰਕੇਤਕ ਧਰਨਾ ਦਿੱਤਾ ਅਤੇ ਇੱਕ ਘੰਟੇ ਦੇ ਕਰੀਬ ਚੱਕਾ ਜਾਮ ਕਰਕੇ ਆਪਣੀ ਭੜਾਸ ਕੱਢੀ।

     ਇਸ ਮੋਕੇ ਤੇ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਗੜਸ਼ੰਕਰ ਨਵਾਸ਼ਹਿਰ ਮੁੱਖ ਮਾਰਗ ਜੋ ਕਿ 5 ਕਿਲੋਮੀਟਰ ਦੇ ਕਰੀਬ ਬੁਰੀ ਤਰਾ ਟੁੱਟਿਆ ਪਿਆ ਡੁੰਘੇ ਖੱਡੇ ਪਏ ਹਨ ਜਿੱਥੇ ਸੜਕ ਹਾਦਸਿਆ ਚ ਕਈ ਕੀਮਤੀ ਜਾਨਾ ਜਾ ਚੁੱਕੀਆ ਹਨ ਅਤੇ ਕਈ ਰਾਹਗੀਰ ਫੱਟੜ ਹੋ ਰਹੇ ਹਨ ਲੋਕਾ ਨੇ ਪੁਰਜੋਰ ਮੰਗ ਕੀਤੀ ਕਿ ਸੜਕ ਦਾ ਪੱਕੇ ਤੋਰ ਤੇ ਸੁਧਾਰ ਕੀਤਾ ਜਾਵੇ ਜੇਕਰ ਜਲਦੀ ਹੱਲ ਨਾ ਹੋਇਆ ਤਾ 20 ਦਸੰਬਰ ਨੂੰ ਸਾਝੀ ਸੰਘਰਸ਼ ਕਮੇਟੀ ਵਲੋ ਇਸ਼ ਸੜਕ ਤੇ ਅਣਮਿੱਥੇ ਸਮੇ ਲਈ ਧਰਨਾ ਦਿੱਤਾ ਅਤੇ ਪਿੰਡਾ ਦੇ ਲੋਕਾ ਨੂੰ ਨਾਲ ਲੈ ਕਿ ਨਵਾਸ਼ਹਿਰ ਅਤੇ ਗੜਸ਼ੰਕਰ ਐਸ ਡੀ ਐਮ ਦਫਤਰ ਦਾ ਘਿਰਾਉ ਕੀਤਾ ਜਾਵੇਗਾ ਚੱਕਾ ਜਾਮ ਦੋਰਾਨ ਲੰਬੀਆ 2 ਕਤਾਰਾ ਲੱਗ ਗਈਆ ਇਸ ਮੋਕੇ ਤੇ ਗੁਰਚਰਨ ਸਿੰਘ ਬਸਿਆਲਾ , ਕੁਲਵਿੰਦਰ ਬੜੈਚ ,ਜੋਗਿੰਦਰ ਕੁੱਲੇਵਾਲ ਸਰਪੰਚ ਅਤੇ ਹੋਰ ਭਾਰੀ ਗਿਣਤੀ ਵਿੱਚ ਕਈ ਪਿੰਡਾ ਦੇ ਵਾਸੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *