ਪਿੰਡ ਗਾਟਵਾਲੀ ਦੀਆਂ ਮਜਦੂਰ ਔਰਤਾਂ ਨੇ ਲੋਨ ਕੰਪਨੀਆਂ ‘ਤੇ ਲਾਏ ਖੱਜਲ ਕਰਨ ਦੇ ਦੋਸ਼

ss1

ਪਿੰਡ ਗਾਟਵਾਲੀ ਦੀਆਂ ਮਜਦੂਰ ਔਰਤਾਂ ਨੇ ਲੋਨ ਕੰਪਨੀਆਂ ‘ਤੇ ਲਾਏ ਖੱਜਲ ਕਰਨ ਦੇ ਦੋਸ਼
ਲੋਨ ਨਾ ਭਰਨ ਦਾ ਕੀਤਾ ਅਹਿਦ

dscn0023ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਗਾਟਵਾਲੀ ਦੀਆਂ ਤਕਰੀਬਨ 30 ਮਜ਼ਦੂਰ ਔਰਤਾਂ ਨੇ ਸੈਟਿਨ ਲੋਨ ਕੰਪਨੀ ਦਫਤਰ ਤਲਵੰਡੀ ਸਾਬੋ ਅਤੇ ਜਨ ਲਕਸ਼ਮੀ ਕੰਪਨੀ ਬਠਿੰਡਾ ਦੇ ਅਧਿਕਾਰੀਆਂ ‘ਤੇ ਲੋਨ ਨਾ ਭਰਵਾਉਣ ਅਤੇ ਖੱਜਲ ਖੁਆਰ ਕਰਨ ਦਾ ਦੋਸ਼ ਲਗਾਇਆ ਹੈ। ਗਾਟਵਾਲੀ ਦੀਆਂ ਮਜ਼ਦੂਰ ਔਰਤਾਂ ਲਵਪ੍ਰੀਤ ਕੌਰ, ਵੀਰਪਾਲ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਰਾਣੀ ਕੌਰ, ਮਨਪ੍ਰੀਤ ਕੌਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਟਿਨ ਲੋਨ ਕੰਪਨੀ ਅਤੇ ਜਨ ਲਕਸ਼ਮੀ ਕੰਪਨੀ ਦੇ ਅਧਿਕਾਰੀ ਉਨ੍ਹਾਂ ਨੂੰ ਦਿੱਤੇ ਲੋਨ ਦੀਆਂ ਕਿਸ਼ਤਾਂ ਭਰਨ ਲਈ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਪੁਰਾਣੇ ਨੋਟ ਲੈਣ ਤੋਂ ਇਨਕਾਰ ਕਰ ਰਹੇ ਹਨ ਅਤੇ ਨਵੇਂ ਨੋਟ ਵੀ ਲੈਣ ਤੋਂ ਨਾ ਕਰਦੇ ਹਨ ਇਹਨਾਂ ਬਦਲੇ ਉਹ ਖੁੱਲ੍ਹੇ ਰੁਪਏ ਸੌ-ਸੌ ਦੇ ਜਾਂ ਪੰਜਾਹ ਰੁਪਏ ਦੇ ਨੋਟਾਂ ਦੀ ਮੰਗ ਕਰ ਰਹੇ ਹਨ ਖੁੱਲ੍ਹੇ ਰੁਪਏ ਨਾ ਦੇਣ ਦੀ ਸੂਰਤ ਵਿੱਚ ਜਾਤੀ ਅਪਸ਼ਬਦ ਬੋਲਦੇ ਹਨ ਅਤੇ ਜ਼ਲੀਲ ਕਰਦੇ ਹਨ। ਉਕਤ ਪੀੜਿਤ ਔਰਤਾਂ ਨੇ ਅੱਜ ਸੀਪੀਆਈ ਐੱਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਇੱਕ ਨੁੱਕੜ ਰੈਲੀ ਕਰਕੇ ਲੋਨ ਨਾ ਭਰਨ ਅਹਿਦ ਕੀਤਾ ਹੈ।
ਜਿਕਰਯੋਗ ਹੈ ਕਿ ਉਕਤ ਕੰਪਨੀਆਂ ਨੇ ਮਜਦੂਰਾਂ ਨੂੰ ਅਧਾਰ ਕਾਰਡ ‘ਤੇ ਹੀ 15000 ਤੋਂ 30000 ਤੱਕ ਲੋਨ ਦਿੱਤਾ ਸੀ ਜਿਸ ਦੀ ਕਿ ਮਹੀਨਾਵਾਰ ਕਿਸ਼ਤ ਭਰਨੀ ਕੀਤੀ ਸੀ। ਇਹ ਵੀ ਪਾ ਲੱਗਿਆ ਹੈ ਕਿ ਉਕਤ ਕੰਪਨੀਆਂ ਨੇ ਖੇਤਰ ਦੇ ਹਰ ਇੱਕ ਪਿੰਡ ਵਿੱਚ ਦਸ-ਦਸ ਗਰੁੱਪ ਬਣਾਏ ਹੋਏ ਹਨ ਅਤੇ ਲੱਖਾਂ ਰੁਪਏ ਦਾ ਲੈਣ ਦੇਣ ਬਿਨ੍ਹਾਂ ਕਿਸੇ ਟੈਕਸ ਭਰਨ ਤੋਂ ਕੀਤਾ ਜਾ ਰਿਹਾ ਹੈ। ਨੁੱਕੜ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਅਤੇ ਸੀਪੀਆਈ ਐਮ ਐੱਲ ਲਿਬਰੇਸ਼ਨ ਦੇ ਮੈਂਬਰ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਕਰਜੇ ਵਿੱਚ ਕਿਸੇ ਵੀ ਮਜ਼ਦੂਰ ਦੇ ਘਰ ਨੂੰ ਜਿੰਦਾ ਨਹੀਂ ਲਗਾਉਣ ਦਿੱਤਾ ਜਾਵੇਗਾ ਅਤੇ ਮਾਲ ਡੰਗਰ ਜਬਤ ਨਹੀਂ ਕਰਨ ਦਿੱਤੇ ਜਾਣਗੇ। ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਪਾਰਟੀ ਦੀ ਅਗਵਾਈ ਵਿੱਚ ਨੁੱਕੜ ਰੈਲੀ ਕਰਨ ਉਪਰੰਤ ਪਿੰਡ ਵਿੱਚ ਲਲਕਾਰ ਮਾਰਚ ਵੀ ਕੀਤਾ। ਇਸ ਸਮੇਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾ. ਹਰਵਿੰਦਰ ਸਿਘ ਸੇਮਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਉਨ੍ਹਾਂ ਨਾਲ ਬਲਦੇਵ ਗਿਆਨਾ, ਨਿਹਾਲ ਸਿੰਘ ਗਿਆਨਾ, ਜਸਪਾਲ ਸਿੰਘ ਗਾਟਵਾਲੀ, ਲਾਭ ਗਾਟਵਾਲੀ, ਬਲਕਰਨ ਬਹਿਮਣ ਆਦਿ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *