ਨਾਮਵਰ ਕਵਿੱਤਰੀ ਅਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਨੂੰ ਭਾਰੀ ਸਦਮਾ, ਪਿਤਾ ਦਾ ਦਿਹਾਂਤ

ss1

ਨਾਮਵਰ ਕਵਿੱਤਰੀ ਅਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਨੂੰ ਭਾਰੀ ਸਦਮਾ, ਪਿਤਾ ਦਾ ਦਿਹਾਂਤ

ਚੰਡੀਗੜ੍ਹ, 5 ਦਸੰਬਰ, 16 (ਲੁਧਿਆਣਵੀ)- ਪੰਜਾਬੀ ਦੀ ਨਾਮਵਰ ਕਵਿੱਤਰੀ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ ਵਰਕਰ ਸ੍ਰੀਮਤੀ ਕੁਲਵਿੰਦਰ ਕੌਰ ਮਹਿਕ (9814125477) ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਜੀ (75), ਜੋ ਕਈ ਦਿਨਾਂ ਤੋਂ ਪੀ. ਜੀ. ਆਈ. ਵਿਚ ਬੀਮਾਰੀ ਨਾਲ ਜੂਟਦੇ ਚਲੇ ਆ ਰਹੇ ਸਨ, ਅਚਾਨਕ ਸਦੀਵੀ ਵਿਛੋੜਾ ਦੇ ਗਏ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਲਾਲ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ ਸ਼ੋਕ-ਇਕੱਤਰਤਾ ਵਿਚ ਗੀਤ-ਸੰਗੀਤ ਖੇਤਰ ਦੇ ਦੋ ਦਰਜਨ ਤੋਂ ਵੱਧ ਸਾਥੀਆਂ ਵਲੋਂ ਆਪਣੀ ਸੰਸਥਾ ਦੀ ਦੁਖਿਆਰਨ ਕੁਲਵਿੰਦਰ ਕੌਰ ਮਹਿਕ ਨਾਲ ਹਮਦਰਦੀ ਪ੍ਰਗਟਾਈ ਗਈ। ਵਿਛੜੀ ਰੂਹ ਨਮਿੱਤ ਦੋ ਮਿੰਟ ਦਾ ਮੋਨ ਧਾਰਨ ਕਰਦਿਆਂ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਇਕੱਤਰਤਾ ਵਲੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਬਾਕੀ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਦਾ ਬੱਲ ਬਖਸ਼ਣ ਲਈ ਓਸ ਅਕਾਲ-ਪੁਰਖ ਅੱਗੇ ਦੁਆਵਾਂ ਕੀਤੀਆਂ ਗਈਆਂ। ਪ੍ਰੈਸੱ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲਾਲੀ, ਜ. ਸਕੱਤਰ ਪ੍ਰੀਤਮ ਲੁਧਿਆਣਵੀ, ਸੰਗੀਤਕਾਰ ਕ੍ਰਿਸ਼ਨ ਰਾਹੀ, ਮੀਤ ਪ੍ਰਧਾਨ ਪਿਆਰਾ ਸਿੰਘ ਰਾਹੀ ਅਤੇ ਕੈਸ਼ੀਅਰ ਸਮਸ਼ੇਰ ਸਿੰਘ ਪਾਲ ਨੇ ਦੱਸਿਆ ਕਿ ਵਿਛੜੀ ਆਤਮਾ ਨਮਿੱਤ ਅੰਤਮ ਅਰਦਾਸ, ਗੁਰੂਦੁਆਰਾ ਭਗਤ ਨਾਮ ਦੇਵ, ਲਲਹੇੜੀ ਰੋਡ, ਖੰਨਾ ਵਿਖੇ, 7 ਦਸੰਬਰ ਨੂੰ 12-30 ਵਜੇ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *