ਸਰਬੱਤ ਖਾਲਸਾ ਨੂੰ ਰੋਕਣ ਲਈ ਬਾਦਲ-ਬੀਜੇਪੀ ਹਕੂਮਤ ਅਪਣਾ ਰਹੀ ਹੈ ਹਰ ਢੰਗ ਤਰੀਕਾ

ss1

ਸਰਬੱਤ ਖਾਲਸਾ ਨੂੰ ਰੋਕਣ ਲਈ ਬਾਦਲ-ਬੀਜੇਪੀ ਹਕੂਮਤ ਅਪਣਾ ਰਹੀ ਹੈ ਹਰ ਢੰਗ ਤਰੀਕਾ

ਚੰਡੀਗੜ੍ਹ, 5 ਦਸੰਬਰ (ਪ.ਪ.): ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਾਰਟੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਵੱਲੋਂ ਸਰਬੱਤ ਖਾਲਸਾ ਨੂੰ ਰੋਕਣ ਦੇ ਖਿਲਾਫ਼ ਪਾਈ ਪਟੀਸ਼ਨ ‘ਤੇ ਸੁਣਵਾਈ ਹੋਣੀ ਸੀ। ਪਾਰਟੀ ਦੇ ਸੀਨੀਅਰ ਵਕੀਲ ਐਡਵੋਕੇਟ ਰੰਜਨ ਲੱਖਨਪਾਲ ਇਸ ਕੇਸ ਨੂੰ ਲੜ ਰਹੇ ਹਨ। ਜਿਹਨਾਂ ਦਾ ਤਰਕ ਹੈ ਕਿ ਬਾਦਲ-ਬੀਜੇਪੀ ਹਕੂਮਤ ਵੱਲੋਂ ਸਰਬੱਤ ਖਾਲਸਾ ਉੱਤੇ ਪਾਬੰਦੀ ਕਿਉਂ ਲਗਾਈ ਜਾ ਰਹੀ ਹੈ? ਜਦਕਿ ਹਿੰਦੂਤਵ ਦਾ ਸੰਵਿਧਾਨ 14, 19 ਅਤੇ 21 ਧਾਰਾਵਾਂ ਤਹਿਤ ਦੇਸ਼ ਦੇ ਹਰ ਸ਼ਹਿਰੀ ਅਤੇ ਨਾਗਰਿਕ ਨੂੰ ਬੁਨਿਅਦੀ ਹੱਕ ਦਾ ਅਧਿਕਾਰ ਦਿੰਦਾ ਹੈ। ਇਹਨਾਂ ਹੱਕਾ ਦੇ ਮੁਤਾਬਿਕ ਕੋਈ ਵੀ ਸਰਕਾਰ ਅਜਿਹੇ ਇੱਕਠਾਂ ਉੱਤੇ ਰੋਕ ਨਹੀਂ ਲਾ ਸਕਦੀ ਕਿਉਕਿ ਇਹ ਬੁਨਿਆਦੀ ਹੱਕ ਹਿੰਦੂਤਵ ਸਵਿਧਾਨ ਨੇ ਹਰੇਕ ਸ਼ਹਿਰੀ ਅਤੇ ਹਰ ਨਾਗਰਿਕ ਨੂੰ ਦਿੱਤੇ ਹੋਏ ਹਨ। ਪਿਛਲੇ ਸਾਲ ਦੇਸੀ ਦਵਾਈਆਂ ਵੇਚਣ ਵਾਲੇ ਹਿੰਦੂਤਵਾ ਦੇ ਸੰਤ ਰਾਮਦੇਵ ਨੇ ਦਿੱਲੀ ਵਿੱਚ ਇੱਕਠ ਕੀਤਾ ਸੀ, ਜਿਸ ਨੂੰ ਸੈਂਟਰ ਦੀ ਹੋਮ ਮਨਿਸਟਰੀ ਦੇ ਹੁਕਮਾਂ ਰਾਹੀ ਦਿੱਲੀ ਦੀ ਪੁਲਿਸ ਨੇ ਤਿੱਤਰ-ਬਿੱਤਰ ਕਰ ਦਿੱਤਾ ਸੀ, ਪਰ ਸੁਪਰੀਮ ਕੋਰਟ ਨੇ ਬਿਨ੍ਹਾਂ ਕਿਸੇ ਪੁਟੀਸ਼ਨ ਤੋਂ ਆਪਣੀ ਖੁਦ-ਮੁਖਤਿਆਰ ਤਾਕਤ ਵਰਤ ਕੇ ਸੈਂਟਰ ਦੇ ਗ੍ਰਹਿ ਵਜ਼ੀਰ ਅਤੇ ਦਿੱਲੀ ਦੀ ਪੁਲਿਸ ਨੂੰ ਤੁਰੰਤ ਅਦਾਲਤ ਅੱਗੇ ਪੇਸ਼ ਹੋਣ ਲਈ ਹੁਕਮ ਜ਼ਾਰੀ ਕਰ ਦਿੱਤੇ ਸਨ। ਜਿਸ ਦਾ ਤਰਕ ਇਹ ਦਿੱਤਾ ਸੀ ਕਿ ਤੁਸੀ ਕਿਸ ਸ਼ਕਤੀ ਦੀ ਵਰਤੋਂ ਕਰਕੇ ਲੋਕਾਂ ਨੂੰ ਦਿੱਤੇ ਸੰਵਿਧਾਨ ਦੇ ਬੁਨਿਆਦੀ ਹੱਕ ਖੋਹੇ ਹਨ?
ਇਸੇ ਕਰਕੇ ਜੇ ਇਹ ਹਿੰਦੂਤਵ ਦੇ ਸੰਵਿਧਾਨ ਦੇ ਬੁਨਿਆਦੀ ਹੱਕ ਦੇ ਅਨੁਸਾਰ ਸਾਡੀ ਪੁਟੀਸ਼ਨ ਤੇ ਹਾਈ ਕੋਰਟ ਵਿੱਚ ਸੁਨਵਾਈ 1 ਦਸੰਬਰ 2016 ਨੂੰ ਕਰਨੀ ਬਣਦੀ ਸੀ, ਜੋ ਨਹੀਂ ਹੋਈ ਇਸ ਨੂੰ ਅੱਗੇ ਪਾਉਦਿਆਂ 5 ਦਸੰਬਰ ਨਿਸ਼ਚਿਤ ਕਰ ਦਿਤੀ ਗਈ ਪਰ ਅੱਜ ਜੱਜ ਸਾਹਿਬ ਨੇ ਵਕਤ ਨਾ ਮਿਲਣ ਦਾ ਬਹਾਨਾ ਲਾ ਕਿ ਇਸ ਨੂੰ 6 ਦਸੰਬਰ ਲਈ ਅੱਗੇ ਪਾ ਦਿਤੀ ਹੈ। ਜਦ ਕਿ ਇਸ ਕੇਸ ਤੇ ਹੋਰਨਾ ਕੇਸਾ ਤੋਂ ਪਹਿਲਾਂ ਪਹਿਲ ਦੇ ਅਧਾਰ ਤੇ ਸੁਨਵਾਈ ਹੋਣੀ ਚਾਹੀਦੀ ਸੀ, ਕਿਉਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਸਰਬੱਤ ਖਾਲਸਾ ਨਾਲ ਜੁੜੀਆਂ ਹੋਈਆਂ ਹਨ। ਪਰ ਅਫਸੋਸ ਅਤੇ ਦੁੱਖ ਹੈ, ਕਿ ਸਿੱਖ ਕੌਮ ਨੂੰ ਕਿਸੇ ਪਾਸਿਓ ਵੀ ਇੰਨਸਾਫ ਦੀ ਕਿਰਨ ਨਜ਼ਰ ਨਹੀਂ ਆ ਰਹੀ। ਹੁਣ 6 ਦਸੰਬਰ ਨੂੰ ਵੇਖਾਂਗੇਂ ਕੀ ਫੈਸਲਾ ਹੁੰਦਾ ਹੈ, ਪਰ ਅਸੀਂ ਆਪਣੇ ਵਕੀਲ ਸਾਹਿਬ ਨੂੰ ਲਿਖ ਦਿੱਤਾ ਹੈ ਕਿ ਜੱਜ ਸਾਹਿਬ ਨੂੰ ਅਪੀਲ ਕਰਨ ਕਿ ਉਹ ਆਪਣੇ ਫੈਸਲੇ ਵਿੱਚ ਸਰਬੱਤ ਖਾਲਸਾ 18 ਦਸੰਬਰ ਨੂੰ ਕਰਨ ਦੀ ਇੱਯਾਜਤ ਦੇਣ ਕਿਉਕਿ ਹੁਣ 8 ਦਸੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ਦੀ ਤਿਆਰੀ ਕਰਨ ਵਾਲੇ ਪ੍ਰਬੰਧਕਾਂ ਕੋਲ ਸਮਾਂ ਬਹੁਤ ਥੋੜਾ ਹੈ। ਪ੍ਰਬੰਧਕਾਂ ਦੀ ਇਸ ਸਮੱਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਉਮੀਦ ਹੈ ਕਿ ਜੱਜ ਸਾਹਿਬ ਸਾਡੀ ਇਸ ਬੇਨਤੀ ਤੇ ਜਰੂਰ ਧਿਆਨ ਦੇਣਗੇ। ਪਰ ਜਿਵੇਂ ਪੁਰਾਤਨ ਸਮੇਂ ਵਿੱਚ ਲਾਹੋਰ ਦਾ ਸੂਬਾ ਜ਼ਕਰੀਆ ਖ਼ਾਨ ਹੋਇਆ ਹੈ, ਜਿਸ ਨੇ ਸਿੰਘ ਸਾਹਿਬ ਭਾਈ ਮਨੀ ਸਿੰਘ ਨੂੰ ਸਰਬੱਤ ਖਾਲਸਾ ਸੱਦਣ ਦੀ ਇੱਯਾਜਤ ਨਹੀਂ ਸੀ ਦਿਤੀ, ਅੱਜ ਉਸੇ ਤਰ੍ਹਾਂ ਹਿੰਦੂਤਵ ਹਕੂਮਤ ਦੀ ਕਠਪੁਤਲੀ ਬਣੇ ਸ਼੍ਰੀ ਬਾਦਲ ਅਤੇ ਉਸਦੀ ਜੂੰਡਲੀ ਕਰ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਜਥੇਬੰਦੀਆਂ ਵਲੋਂ ਆਪਣੇ ਕੌਮੀ ਫ਼ਰਜਾਂ ਦੀ ਪ੍ਰਾਪਤੀ ਲਈ ਜੱਦੋ-ਜਾਹਿਦ ਜਾਰੀ ਰੱਖੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *