ਸੀਵਰੇਜ ਲੋਕਾਂ ਲਈ ਬਣਿਆ ਜੀਅ ਦਾ ਜੰਜਾਲ

ss1

ਸੀਵਰੇਜ ਲੋਕਾਂ ਲਈ ਬਣਿਆ ਜੀਅ ਦਾ ਜੰਜਾਲ

vikrant-bansal-1ਭਦੌੜ 03 ਦਸੰਬਰ (ਵਿਕਰਾਂਤ ਬਾਂਸਲ) ਵਾਰਡ ਨੰ: 1 ਚ ਪੈਂਦੇ ਮੁਹੱਲਾ ਸੂਏਵਾਲਾ ਦੇ ਲੋਕਾਂ ਲਈ ਓਵਰਫਲੋਅ ਹੋਇਆ ਸੀਵਰੇਜ ਜੀਅ ਦਾ ਜੰਜਾਲ ਬਣ ਗਿਆ ਹੈ ਕਿਉਂਕਿ ਇਹਦੇ ਲੰਬੇ ਸਮੇਂ ਤੋਂ ਓਵਰਫਲੋਅ ਹੋਣ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਅੱਜ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਸੀਵਰੇਜ ਬੋਰਡ ਖਿਲਾਫ਼ ਰੋਸ ਜ਼ਾਹਰ ਕਰਦਿਆਂ ਆਪਣੀ ਭੜਾਸ ਕੱਢੀ। ਕਾਲੀ ਸਿੰਘ, ਲਾਡੀ ਸਿੰਘ ਅਤੇ ਗੋਰਾ ਡੇਅਰੀ ਵਾਲਾ ਨੇ ਦੱਸਿਆ ਕਿ ਅਸੀਂ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਇਹ ਮਸਲਾ ਧਿਆਨ ਚ ਲਿਆ ਚੁੱਕੇ ਹਾਂ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੈ। ਲੋਕਾਂ ਨੈ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਅਤੇ ਰਸਤਿਆਂ ਚ ਫਿਰ ਰਿਹਾ ਹੈ ਜਿਸ ਕਾਰਨ ਕੋਈ ਬੀਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਸੀਵਰੇਜ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਲੋਕਾਂ ਨੈ ਮੰਗ ਕੀਤੀ ਕਿ ਸੀਵਰੇਜ ਨੂੰ ਜਲਦੀ ਦਰੁਸਤ ਕੀਤਾ ਜਾਵੇ। ਇਸ ਮੌਕੇ ਵਾਰਡ ਦੇ ਕੌਂਸਲਰ ਹੰਸ ਰਾਜ ਸਿੰਘ, ਪ੍ਰਧਾਨ ਰਣਜੀਤ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਹਰਮੇਸ਼ ਸਿੰਘ, ਬਲਜੀਤ ਸਿੰਘ, ਕਾਲਾ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *