ਨਵ ਨਿਯੁਕਤ ਪ੍ਰਚਾਰਕ ਸੁਖਵਰਸ਼ ਸਿੰਘ ਪੰਨੂ ਦਾ ਗੁਰਦਵਾਰਾ ਭੱਠ ਸਾਹਿਬ ਵਿਖੇ ਨਤਮਸਤਕ ਹੋਣ ਤੇ ਸਨਮਾਨ

ss1

ਨਵ ਨਿਯੁਕਤ ਪ੍ਰਚਾਰਕ ਸੁਖਵਰਸ਼ ਸਿੰਘ ਪੰਨੂ ਦਾ ਗੁਰਦਵਾਰਾ ਭੱਠ ਸਾਹਿਬ ਵਿਖੇ ਨਤਮਸਤਕ ਹੋਣ ਤੇ ਸਨਮਾਨ

3-patti-02ਪੱਟੀ, 3 ਦਸੰਬਰ (ਅਵਤਾਰ ਸਿੰਘ) ਨੌਜਵਾਨਾਂ ਨੂੰ ਪਤਿਤਪੁਣੇ ਤੋ ਦੂਰ ਰੱਖਣ ਲਈ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਕਿਰਪਾਲ ਸਿੰਘ ਬੰਡੂਗਰ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਕਤ ਵਿਚਾਰ ਧਰਮ ਪ੍ਰਚਾਰ ਕਮੇਟੀ ਦੇ ਨਵ ਨਿਯੁਕਤ ਪ੍ਰਚਾਰਕ ਸੁਖਵਰਸ਼ ਸਿੰਘ ਪੰਨੂ ਵੱਲੋਂ ਗੁਰਦਵਾਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਗੱਲਬਾਤ ਦੌਰਾਨ ਕਹੇ। ਗੁਰਦਵਾਰਾ ਭੱਠ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆਂ ਮੈਂਬਰ ਐਸ ਜੀ ਪੀ ਸੀ, ਸ੍ਰੀ ਗੁਰੁ ਗੋਬਿੰਦ ਸਿੰਘ ਕਵੀਸ਼ਰੀ ਸਭਾ ਦੇ ਪ੍ਰਧਾਨ ਗੁਰਿੰਦਰ ਪਾਲ ਸਿੰਘ, ਮੈਨੇਜਰ ਮਨਜਿੰਦਰ ਸਿੰਘ ਵੱਲੋਂ ਪ੍ਰਚਾਰਕ ਸੁਖਵਰਸ਼ ਸਿੰਘ ਪੰਨੂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਗਿਆਨੀ ਗੁਰਨਾਮ ਸਿੰਘ ਸਰਪੰਚ, ਭਗਵਾਨ ਸਿੰਘ, ਅੰਗਰੇਜ਼ ਸਿੰਘ, ਦੀਦਾਰ ਸਿੰਘ, ਗੁਰਚੇਤ ਸਿੰਘ, ਭਾਈ ਪ੍ਰਗਟ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *