ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਲਈ ਟਰਾਇਲ ਮਾਲੇਰਕੋਟਲਾ `ਚ ਅੱਜ

ss1

ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਲਈ ਟਰਾਇਲ ਮਾਲੇਰਕੋਟਲਾ `ਚ ਅੱਜ

ਮਾਲੇਰਕੋਟਲਾ 03 ਦਸੰਬਰ (ਹਰਮਿੰਦਰ ਸਿੰਘ ਭੱਟ) ਪੰਜਾਬ ਕੁਸ਼ਤੀ ਸੰਸਥਾ ਵੱਲੋਂ 35ਵੀਂ ਪੰਜਾਬ ਜੂਨੀਅਰ ਲੜਕੇ ਫਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ 2016-17 ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿਖੇ ਮਿਤੀ 11 ਦਸੰਬਰ ਦਿਨ ਐਤਵਾਰ ਨੂੰ ਹੋ ਰਹੀ ਹੈ। ਇਸ ਚੈਂਪੀਅਨਸ਼ਿਪ `ਚ ਪੰਜਾਬ ਦੇ ਸਾਰੇ ਜਿਲਿਆਂ ਦੇ ਪਹਿਲਵਾਨ ਭਾਗ ਲੈਣਗੇ। ਇਸ ਚੈਂਪੀਅਨਸ਼ਿਪ `ਚ ਉਹ ਹੀ ਪਹਿਲਵਾਨ ਭਾਗ ਲੈ ਸਕੇਗਾ ਜਿਸ ਦਾ ਜਨਮ 1977, 1998, 1999 ਤੇ 2000 ਸਾਲ ਵਿੱਚ ਆਉਂਦਾ ਹੈ। ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਤੇ ਸਕੱਤਰ ਇਰਫਾਨ ਅੰਜੁਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਚੈਂਪੀਅਨਸ਼ਿਪ `ਚ ਭਾਗ ਲੈਣ ਲਈ ਜਿਲ੍ਹਾ ਸੰਗਰੂਰ ਦੇ ਪਹਿਲਵਾਨਾਂ ਦੇ ਟਰਾਇਲ ਮਿਤੀ 4 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਸਥਾਨਕ ਅਲ-ਫਲਾਹ ਪਬਲਿਕ ਸਕੂਲ ਦੇ ਗਰਾਊਂਡ `ਚ ਰੱਖੇ ਗਏ ਹਨ। ਇਸ ਚੈਂਪੀਅਨਸ਼ਿਪ ਲਈ ਪਹਿਲਵਾਨਾਂ ਦੇ ਵਜ਼ਨ 46 ਤੋਂ 50 ਕਿਲੋ, 50, 60, 66, 74, 84, 96, 120 ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲਵਾਨਾਂ ਨੂੰ ਟਰਾਇਲਾਂ ਸਮੇਂ ਅਪਣੇ ਜਨਮ ਮਿਤੀ ਸਟਰੀਫਿਕੇਟ ਸਬੂਤ ਵਜੋਂ ਲੈ ਕੇ ਆਉਣੇ ਹੋਣਗੇ। ਸੰਸਥਾ ਦੇ ਪ੍ਰੈੱਸ ਸਕੱਤਰ ਸ਼੍ਰੀ ਸਾਬਰ ਅਲੀ ਜੁਬੈਰੀ ਨੇ ਦੱਸਿਆ ਕਿ ਜੋ ਟੀਮ ਟਰਾਇਲ ਤੋਂ ਬਾਅਦ ਬਣੇਗੀ, ਉਸਦਾ ਇੱਕ ਹਫਤੇ ਦਾ ਕੈਂਪ ਵੀ ਲਗਾਇਆ ਜਾਵੇਗਾ ਤਾਂ ਕਿ ਟੀਮ ਨੂੰ ਚੰਗੀ ਟ੍ਰੇਨਿੰਗ ਮਿਲ ਸਕੇ।

print
Share Button
Print Friendly, PDF & Email