ਲ਼ੋਕ ਅਦਾਲਤ (ਪੀ.ਯੂ.ਐਸ) ਵਲੋਂ ਬਿਜਲੀ ਬੋਰਡ ਵਿਭਾਗ ਨੂੰ ਤੀਹ ਹਜਾਰ ਰੁਪਏ ਜੁਰਮਾਨਾ ਤੇ ਮੀਟਰ ਬਦਲਣ ਦਾ ਆਦੇਸ਼

ss1

ਲ਼ੋਕ ਅਦਾਲਤ (ਪੀ.ਯੂ.ਐਸ) ਵਲੋਂ ਬਿਜਲੀ ਬੋਰਡ ਵਿਭਾਗ ਨੂੰ ਤੀਹ ਹਜਾਰ ਰੁਪਏ ਜੁਰਮਾਨਾ ਤੇ ਮੀਟਰ ਬਦਲਣ ਦਾ ਆਦੇਸ਼

03-01ਸ਼੍ਰੀ ਅਨੰਦਪੁਰ ਸਾਹਿਬ, 3ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼) ਪਰਮਾਨੈਂਟ ਲੋਕ ਅਦਾਲਤ(ਪੀ.ਯੂ.ਐਸ਼) ਰੂਪਨਗਰ ਵਲੋਂ ਕੇਸ ਨੰਬਰ 02ਮਿਤੀ 06-01-2016 ਦਾ ਫੈਸਲਾ ਸੁਣਾਉਦਿਆ ਬਿਜਲੀ ਬੋਰਡ ਦੇ ਕਰਮਚਾਰੀਆ ਦੀ ਅਣਗਹਿਲੀ ਕਾਰਨ ਵਿਭਾਗ ਨੂੰ ਤੀਹ ਹਜਾਰ ਰੁਪਏ ਜੁਰਮਾਨਾ ਤੇ ਮੀਟਰ ਬਦਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਖਦੇਵ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਿਊ ਸਾਪਿੰਗ ਸੈਂਟਰ ਸ਼ਾਪ ਨੰਬਰ ਇਕ ਏ ਸ਼੍ਰੀ ਅਨੰਦਪੁਰ ਸਾਹਿਬ ’ਚ ਉਨ੍ਹਾਂ ਦੇ ਨਾਮ ਤੇ ਮੀਟਰ ਖਾਤਾ ਨੰਬਰ ਸੀ.ਐਫ-87/0097 ਮਿਤੀ 07-02-1979 ਤੋ ਚੱਲ ਰਿਹਾ ਸੀ ਕਿ ਬਿਜਲੀ ਵਿਭਾਗ ਤੋ ਸੁਜਾਨ ਸਿੰਘ ਨਾਮ ਦੇ ਵਿਅਕਤੀ ਨੇ ਸੱਜਣ ਸਿੰਘ ਦੇ ਨਾਮ ਤੇ ਉਸ ਜਗਾ ਤੇ ਮੀਟਰ ਅਪਲਾਈ ਕੀਤਾ ਤਾਂ ਬਿਜਲੀ ਵਿਭਾਗ ਨੇ ਲਾਹਪਰਵਾਹੀ ਵਰਤਦੇ ਹੋਏ ਉਸ ਸਥਾਨ ਤੇ ਖਾਤਾ ਨੰਬਰ ਸੀ.ਐਫ87/135 04-08-1997 ਨੂੰ ਸੱਜਣ ਸਿੰਘ ਦੇ ਨਾਮ ਤੇ ਕੋਈ ਹੋਰ ਮੀਟਰ ਲਗਾ ਦਿੱਤਾ ਤੇ ਉਨ੍ਹਾਂ ਦੇ ਨਾਮ ਵਾਲਾ ਮੀਟਰ ਮਿਤੀ 26-09-1997 ਨੂੰ ਬੰਦ ਕਰ ਦਿੱਤਾ ਜਦੋ ਕਿ ਉਸ ਦੇ ਸਾਰੇ ਦਸਤਾਵੇਜ ਉਨ੍ਹਾਂ ਕੋਲ ਮੋਜੂਦ ਸਨ ਤੇ ਬਿਜਲੀ ਵਿਭਾਗ ਕੋਲ ਵੀ ਕੋਈ ਠੋਸ ਜਵਾਬ ਨਹੀ ਸੀ ਕਿ ਉਹ ਮੀਟਰ ਕਿਉ ਤੇ ਕਿਵੇ ਬੰਦ ਕੀਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਕੋ ਹੀ ਦੁਕਾਨ ਤੇ ਇਕ ਮਹੀਨਾ ਬਾਈ ਦਿਨ ਦੋ ਮੀਟਰ ਕਿਵੇ ਚੱਲਦੇ ਰਹੇ ਤਾਂ ਉਨ੍ਹਾਂ ਇਨਸਾਫ ਲੈਣ ਲਈ ਪਰਮਾਨੈਂਟ ਲੋਕ ਅਦਾਲਤ ਦਾ ਦਰਵਾਜਾ ਖੜਕਾਇਆ ਤੇ ਦਿਮਾਗੀ ਪ੍ਰੇਸ਼ਾਨੀ ਤੇ ਖੱਜਲਖੁਆਰੀ ਲਈ ਇਕ ਲੱਖ ਰੁਪਏ ਹਰਜਾਨੇ ਦੀ ਮੰਗ ਕੀਤੀ ਸੀ ਤਾਂ ਮਾਣਯੋਗ ਅਦਾਲਤ ਦੇ ਚੈਅਰਮੈਂਨ ਜਗਰੂਪ ਸਿੰਘ ਤੇ ਮੈਂਬਰ ਜੋਰਾ ਸਿੰਘ ਨੇ ਕੇਸ ਦੀ ਸੁਣਵਾਈ ਕਰਦਿਆ ਬਿਜਲੀ ਵਿਭਾਗ ਨੂੰ ਵੀਹ ਹਜਾਰ ਰੁਪਏ ਮੁਆਵਜਾ ਤੇ ਦੱਸ ਹਜਾਰ ਰੁਪਏ ਕਾਨੂੰਨੀ ਖਰਚਾ ਕੁੱਲ ਮਿਲਾ ਕੇ ਤੀਹ ਹਜਾਰ ਰੁਪਏ ਜੁਰਮਾਨਾ ਪਾਇਆ ਤੇ ਸੱਜਣ ਸਿੰਘ ਦੇ ਨਾਮ ਦਾ ਮੀਟਰ ਕੱਟ ਕੇ ਸੁਖਦੇਵ ਸਿੰਘ ਦੇ ਨਾਮ ਤੇ ਤੁਰੰਤ ਮੀਟਰ ਲਗਾਉਣ ਦੇ ਹੁਕਮ ਦਿੱਤੇ ਗਏ।ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਬਿਜਲੀ ਵਿਭਾਗ 30ਦਿਨ ਦੇ ਅੰਦਰ ਜੁਰਮਾਨਾ ਨਹੀ ਦਿੰਦਾ ਤਾਂ 9% ਵਿਆਜ ਉਸ ਨੂੰ ਉਪਰ ਦੇਣਾ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *