ਬਜਵਾੜਾ ਵਿਖੇ ਮਹਾਨ ਅਦੁੱਤੀ ਗੁਰਮਤਿ ਸਮਾਗਮ 11 ਦਸੰਬਰ ਨੂੰ

ss1

ਬਜਵਾੜਾ ਵਿਖੇ ਮਹਾਨ ਅਦੁੱਤੀ ਗੁਰਮਤਿ ਸਮਾਗਮ 11 ਦਸੰਬਰ ਨੂੰ

03-mhl-4ਗੜ੍ਹਸ਼ੰਕਰ 3 ਦਸੰਬਰ (ਅਸ਼ਵਨੀ ਸ਼ਰਮਾ) – ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤਿ ਸਮਾਗਮ ਗੁ. ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਉੂਨਾ ਰੋਡ ਬਜਵਾੜਾ ਕਲਾਂ ਵਿਖੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁੱਖੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਤਰਨਾ ਦਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਨੇ ਦੱਸਿਆ ਕਿ ਮਹਾਨ ਅਦੁੱਤੀ ਗੁਰਮਤਿ ਸਮਾਗਮ ਦੇ ਸਬੰਧ ਵਿਚ 9 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 11 ਦਸੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਸੰਤ ਮਹਾਂਪੁਰਸ਼ ਬੁੱਢਾ ਦਲ ਅਤੇ ਤਰਨਾ ਦਲ ਅਤੇ ਟਕਸਾਲਾਂ ਦੇ ਮੁੱਖੀ ਸਾਹਿਬਾਨ ਸਮਾਗਮ ਵਿਚ ਪਹੁੰਚ ਕੇ ਹਾਜਰੀ ਲਗਵਾਉਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਗਮ ਵਿਚ ਪਹੁੰਚ ਕੇ ਆਪਣਾਂ ਜੀਵਨ ਸਫਲ ਕਰਨਾ ਚਾਹੀਦਾ ਹੈ ਕਿਉਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਤੇ ਬਾਣੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ ਜਿਸ ਤੇ ਸਾਨੂੰ ਸਭ ਨੂੰ ਚੱਲਣਾਂ ਚਾਹੀਦਾ ਦਿੰਦ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *