ਵਰਡਲ ਹਿਊਮਨ ਰਾਇਟਸ ਫਾਊਡਸੈਨ {ਰਜਿਸਟਰਡ },ਮਾਨਸਾ ਨੇ ਸੈਮੀਨਾਰ ਕਰਵਾਇਆ

ss1

30-10 (1) 30-10 (2)

ਮਾਨਸਾ, 30 ਅਪ੍ਰੈਲ (ਜੋਨੀ ਜਿੰਦਲ)- ਅੱਜ ਵਰਡਲ ਹਿਊਮਨ ਰਾਇਟਸ ਫਾਊਡਸੈਨ {ਰਜਿਸਟਰਡ },ਮਾਨਸਾ ਵੱਲੋ ਸੇਵ ਵਾਟਰ ਸੇਵ ਲਾਇਫ ਵਾਟਰ ਸਪਲਾਈ ਤੇ ਸੈਟਰੀ ਏਸਨ ਦੇ ਸਹਿਯੋਗ ਨਾਲ ਬੱਚਤ ਭਵਨ ਮਾਨਸਾ ਵਿਖੇ ਸੇੈਮੀਨਾਰ ਕਰਵਾਇਆ ਗਿਆ ।
ਸ.ਭਗਵੰਤ ਸਿੰਘ ਐਡਵੋਕੇਟ ਨੇ ਪਾਣੀ ਦੀਆ ਸਮੱਸਿਅਵਾ ਅਤੇ ਪਾਣੀ ਬਚਾਉੇੇਣ ਬਾਰੇ ਵਿਚਾਰ ਰੱਖੇ। ਮੈਡਮ ਪਦਮਨੀ ਸਿੰਗਲਾ ਪ੍ਰਿੰਸੀਪਲ ਸਰਕਾਰੀ ਸੈਕੇਡਰੀ ਸੀਨੀ.ਸੈਕੇਡਰੀ ਸਕੂਲ ਮਾਨਸਾ ਨੇ ਪਾਣੀ ਸੰਬੰਧੀ ਬੜੇ ਵਧੀਆ ਸੁਝਾਅ ਦਿੱਤੇ ਪਾਣੀ ਬਚਾਉਣ ਸੰਬੰਧੀ ਖੇਤੀ ਕਰਨ ਸਮੇ ਵੀ ਪਾਣੀ ਬਚਾਉਣ ਬਾਰੇ ਸੁਝਾਅ ਦਿੱਤੇ ।
ਸੂਰਜ ਛਾਬੜਾ ਐਡਵੋਕੇਟ ਜੀ ਨੇ ਵਿਸਤਾਰ ਵਿੱਚ ਪਾਣੀ ਦੀ ਬੱਚਤ ਬਾਰੇ ਚਾਨਣਾ ਪਾਇਆ ।
ਸ:ਜਗਜੀਤ ਸਿੰਘ ਐਸ .ਡੀ .ੳ ਵਾਟਰ ਸਪਲਾਈ ਨੇ ਬਹੁਤ ਵਿਸਤਾਰ ਵਿੱਚ ਵੱਡਮੁੱਲੇ ਵਿਚਾਰਾ ਰਾਹੀ ਪਾਣੀ ਦੀ ਬੱਚਤ ਕਰਨ ਸੰਬੰਧੀ ਅੰਕੜਿਆ ਅਤੇ ਦਲੀਲਾ ਨਾਲ ਸਮਝਾਇਆ ਇਨਾ ਦੀ ਅਸਰਦਾਰ ਤਕਰੀਰ ਨੇ ਸਾਰੇ ਸਰੋਤਿਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸੀ ਪਾਣੀ ਦੀ ਵਰਤੋ ਕਿਵੇ ਕਰਨੀ ਹੈ ਕਿਵੇ ਬੱਚਤ ਕਰਨੀ ਹੈ ਅਤੇ ਹੋਰਨਾ ਨੂੰ ਪ੍ਰੇਰਣਾ ਦੇਣੀ ਹੈ ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਸਤਿਕਾਰਯੋਗ ਡਿਪਟੀ ਕਮਿਸਨਰ ਮਾਨਸਾ ਸ੍ਰੀ ਵਰਿੰਦਰ ਸ਼ਰਮਾ ਆਈ .ਏ.ਐਸ ਨੇ ਫਾਊਡਸੈਨ ਦੇ ਚੇਅਰਮੈਨ ਅਤੇ ਮੇੈਬਰਾ ਦਾ ਬਹੁਤ ਧੰਨਵਾਦ ਕੀਤਾ ਜਿਨਾ ਨੇ ਇਸ ਅਹਿਮ ਮੁੱਦੇ ਤੇ ਲੋਕਾ ਵਿੱਚ ਜਾਗਰਤੀ ਲਿਆਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ । ਇਸ ਤੋ ਇਲਾਵਾ ਸ੍ਰੀ ਨੀਰਜ ਤਾਇਲ ਡਾਇਰੈਕਟਰ ਬਿਜਲੀ ਬੋਰਡ ਨੇ ਇਸ ਕੰਮ ਦੀ ਸਲਾਘਾ ਕੀਤੀ ਇਸ ਸਮਾਰੋਹ ਵਿੱਚ ਵਰਲਡ ਹਿਉੂਮਨ ਰਾਇਟ ਦੇ ਜਿਲਾ ਪ੍ਰਧਾਨ ਸ੍ਰੀ ਸੁਨੀਲ ਸ਼ਰਮਾ ,ਜਿਲਾ ਸੈਕਟਰੀ ਮੱਖਣ ਲਾਲ ,ਜਿਲਾ ਕੈਸੀਅਰ ਵੇਦ ਅਰੋੜਾ ਬਲਾਕ ਮਾਨਸਾ ਦੇ ਪ੍ਰਧਾਨ ਸ੍ਰੀ ਮਾਧੋ ਮੁਰਾਰੀ, ਸੈਕਟਰੀ ਰੋਹਿਤ ਬਾਂਸਲ ਅਤੇ ਕੈਸਅਰ ਘਣਸਾਮ ਦਾਸ ਤੋ ਇਲਾਵਾ ਸਤੀਸ ਗੋਇਲ ,ਅਜੈਬ ਰੋਡਲਾ ,ਗੁਰਵਿੰਦਰ ਬੋਬੀ ਬੋਹਾ ,ਭੀਮ ਬੋਹਾ ,ਪਿੰਡਾ ਤੋ ਸਰਪੰਚ ਤੇ ਪੰਚ ਹਾਜਰ ਸਨ । ਸਕੁੂਲ ਦੇ ਬੱਚਿਆ ਨੇ ਗੀਤ ਸੰਗੀਤ ਰਾਹੀ ਪਾਣੀ ਬਚਾੳੇੁਣ ਸੰਬੰਧੀ ਪ੍ਰੇਰਣਾ ਦਿੱਤੀ ।ਜਿਸ ਨੂੰ ਸਾਰਿਆ ਨੇ ਸਲਾਹਿਆ ।
ਰਾਜਿੰਦਰ ਗਰਗ ਐਲ ਆਈ ਸੀ ਕ੍ਰਿਸਨ ਜੀ ਵਿੱਦਿਆ ਭਾਰਤੀ ,ਨੀਰਜ ਐਡਵੋਕੇਟ ,ਪੂਨਮ ਛਾਬੜਾ ,ਅੰਜਨਾ ਗਰਗ ,ਆਤਮਾ ਸਿੰਘ ਮੋਗਾ ,ਸੂਖਚੈਨ ਸਿੰਘ ,ਰਮੇਸ ਭੰਮਾ ,ਬਲਜਿੰਦਰ ਸੰਗੀਲਾ ,ਸੰਜੀਵ ਕੁਮਾਰ,ਬਿਦਰਪਾਲ ਗਰਗ , ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *