ਨੈਣੇਵਾਲ ਸਕੂਲ ‘ਚ ਮੈਗਜੀਨ ਬਚਪਨ ਦੀ ਉਡਾਰੀ ਕੀਤਾ ਜਾਰੀ

ss1

ਨੈਣੇਵਾਲ ਸਕੂਲ ‘ਚ ਮੈਗਜੀਨ ਬਚਪਨ ਦੀ ਉਡਾਰੀ ਕੀਤਾ ਜਾਰੀ

vikrant-bansal-2ਭਦੌੜ 02 ਦਸੰਬਰ (ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਸਿੱਖਿਆ ਦਫਤਰ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਨੈਣੇਵਾਲ ਵਿਖੇ ਬਾਲ ਸਭਾ ਦਾ ਅਯੋਜਨ ਕਰਕੇ ਸਕੂਲ ‘ਚ ਪੜਦੇ ਨੰਨੇ ਮੁੰਨੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ (ਹੱਥ ਲਿਖਤ) ਮੈਗਜੀਨ ਬਚਪਨ ਦੀ ਉਡਾਰੀ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਤੇ ਸਕੂਲ ਸਟਾਫ ਨੇ ਸਾਂਝੇ ਤੌਰ ਤੇ ਜਾਰੀ ਕੀਤਾ। ਇਸ ਸਮੇਂ ਸਕੂਲ ਦੀ ਹੈਡ ਟੀਚਰ ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਇਸ ਮੈਗਜ਼ੀਨ ਵਿਚਲੀਆਂ ਰਚਨਾਵਾਂ ਪੜਨ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਆਪ ਵੀ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਆਪਣੀਆਂ ਭਾਵਨਾਵਾਂ ਅਤੇ ਰਚਨਾਵਾਂ ਸਿਰਜਣਗੇ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕ ਪ੍ਰਵੇਸ਼ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਉੱਚ ਦਰਜੇ ਦੀ ਸੌਖੇ ਢੰਗ ਨਾਲ ਪੜਾਈ ਕਰਵਾ ਰਹੇ ਹਨ ਅਤੇ ਪ੍ਰਵੇਸ਼ ਟੀਮ ਦਾ ਸਾਰੇ ਅਧਿਆਪਕਾਂ ਅਤੇ ਬੱਚਿਆਂ ਨਾਲ ਬਹੁਤ ਤਾਲ-ਮੇਲ ਹੈ। ਇਹ ਟੀਮ ਬੜੀ ਹੀ ਉਤਸੁਕਤਾ, ਮਿਹਨਤ ਅਤੇ ਰੁਚੀ ਨਾਲ ਬੱਚਿਆਂ ਨੂੰ ਸਿੱਖਿਆ ਦੇ ਰਹੀ ਹੈ। ਚੇਅਰਮੈਨ ਅਵਤਾਰ ਸਿੰਘ ਕਿਹਾ ਕਿ ਇਹ ਬਾਲ ਪੁਸਤਿਕਾ ਵਿਚਲੀਆਂ ਸਾਰੀਆਂ ਕਹਾਣੀਆਂ, ਕਵਿਤਾਵਾਂ, ਗੀਤ ਅਤੇ ਹੋਰ ਸਮੱਗਰੀ-ਸਾਰ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾਈਆਂ ਅਤੇ ਸੁਣਾਈਆਂ ਜਾਣ ਤਾਂ ਜੋ ਉਨ੍ਹਾਂ ਦੇ ਗਿਆਨ ‘ਚ ਵੱਧ ਤੋ ਵੱਧ ਵਾਧਾ ਹੋ ਸਕੇ। ਇਸ ਮੌਕੇ ਮੈਡਮ ਸਵਿੱਤਰੀ ਦੇਵੀ, ਡਾਂ ਦਰਸ਼ਨ ਸਿੰਘ, ਯਸਪਾਲ ਰਾਏ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ। ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਢਾਬਨਾਗ ਟੱਲੇਵਾਲ ਵਿਖੇ ਹੈਡ ਟੀਚਰ ਕਰਮਜੀਤ ਸਿੰਘ ਭੋਤਨਾ ਦੀ ਅਗਵਾਈ ਹੇਠ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਸਮੂਹ ਮੈਂਬਰਾਂ ਨੇ ਬਾਲ ਮੈਗਜੀਨ ਰਲੀਜ਼ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *