ਨੰਨ੍ਹੀ-ਪਰੀ ਸਮਾਇਰਾ ਦੇ ਜਨਮ ਦਿਨ ਮੌਕੇ ਲਾਇਆ ਲੰਗਰ

ss1

ਨੰਨ੍ਹੀ-ਪਰੀ ਸਮਾਇਰਾ ਦੇ ਜਨਮ ਦਿਨ ਮੌਕੇ ਲਾਇਆ ਲੰਗਰ

untitled-1ਸਾਦਿਕ, 2 ਦਸੰਬਰ (ਗੁਲਜ਼ਾਰ ਮਦੀਨਾ)-ਸਾਦਿਕ ਦੇ ਵਸਨੀਕ ਰਜਿੰਦਰ ਸਿੰਘ ਮਾਨਕਟਾਲਾ ਦੇ ਹੋਣਹਾਰ ਸਪੁੱਤਰ ਦੀਪਾ ਮਾਨਕਟਾਲਾ ਨੇ ਆਪਣੀ ਨੰਨ੍ਹੀ-ਪਰੀ ਸਮਾਇਰਾ ਦਾ ਦੂਜਾ ਜਨਮ ਦਿਨ ਪੀਰ ਬਾਬਾ ਈਸਾ ਗਾੜ੍ਹਾ ਦੀ ਮੁਜ਼ਾਰ ’ਤੇ ਚੌਲਾਂ ਦਾ ਲੰਗਰ ਲਾਕੇ ਮਨਾਇਆ। ਇਸ ਸੰਬੰਧੀ ਗੱਲਬਾਤ ਦੌਰਾਨ ਦੀਪਾ ਮਾਨਕਟਾਲਾ ਨੇ ਕਿਹਾ ਕਿ ਮੇਰੀ ਨਜ਼ਰ ’ਚ ਲੜਕੇ ਅਤੇ ਲੜਕੀ ਵਿੱਚ ਕੋਈ ਵੀ ਫ਼ਰਕ ਨਹੀ ਹੈ ਜਿਸ ਲਈ ਅਸੀਂ ਹਰ ਜਨਮ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਾਂ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਦੀਆਂ ਧੀਆਂ ਵੀ ਕਿਸੇ ਨਾਲੋ ਘੱਟ ਨਹੀਂ ਹਨ। ਇਸ ਮੌਕੇ ਉਨ੍ਹਾਂ ਨਾਲ ਸੁਖਵੀਰ ਮਾਰੜ, ਰਾਜਾ ਮਾਨਕਟਾਲਾ, ਗੁਰਸ਼ਾਨ ਗੁਰੀ, ਨਤੀਸ਼ ਡੰੂਮਰਾ, ਵਿੱਕੀ ਬਾਂਸਲ, ਰਣਜੀਤ ਗਾਵੜੀ, ਗੁਰਪ੍ਰੀਤ ਬਰਾੜ, ਨਵੀਨ ਅਰੋੜਾ, ਰਜਿੰਦਰ ਸੇਠੀ, ਪ੍ਰੀਤ ਮਾਨ, ਅਮਨ ਸੰਧੂ, ਰਾਜਨ ਨਰੂਲਾ, ਰੋਬਿਨ ਨਰੂਲਾ, ਮੋਨੂੰ ਸੇਠੀ, ਕੈਫ਼ੀ ਸੇਠੀ ਅਤੇ ਅਮਨ ਨਰੂਲਾ ਤੋਂ ਇਲਾਵਾ ਹੋਰ ਵੀ ਸੰਗਤ ਮੌਜੂਦ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *