ਕੌਫੀ ਵਿਦ ਸਟੇਟ ਬੈਕ ਆਫ ਪਟਿਆਲਾ ਬ੍ਰਾਂਚ ਪੱਟੀ ਵਿਖੇ ਹੋਈ ਲਾਂਚ

ss1

ਕੌਫੀ ਵਿਦ ਸਟੇਟ ਬੈਕ ਆਫ ਪਟਿਆਲਾ ਬ੍ਰਾਂਚ ਪੱਟੀ ਵਿਖੇ ਹੋਈ ਲਾਂਚ

ਗਾਹਕਾਂ ਨੂੰ ਕੌਫੀ ਅਤੇ ਬਿਸਕੁਟ ਬੈਂਕ ਵੱਲੋਂ ਵੰਡੇ ਗਏ

2-patti-05ਪੱਟੀ ,2 ਦਸਬੰਰ (ਅਵਤਾਰ ਸਿੰਘ) ਨੋਟਬੰਦੀ ਹੋਣ ਕਾਰਨ ਜਿੱਥੇ ਜਨਤਾ ਨੂੰ ਬੈਕਾਂ ਚੋ ਜਾਣ ਮੌਕੇ ਭਾਰੀ ਪ੍ਰੇਸ਼ਾਨੀਆ ਦਾ ਸਹਾਮਣਾ ਕਰਨਾ ਪੈਦਾ ਹੈ ਕਿ ਸਾਰਾ- ਸਾਰਾ ਦਿਨ ਬੈਕਾਂ ਅੱਗੇ ਲਾਇਨਾ ਲਗਾ ਕਿ ਭੁੱਖੇ ਭਾਣੇ ਰਹਿਣਾ ਪੈਦਾ ਹੈ ।ਜਿਸ ਤੇ ਸਟੇਟ ਬੈਕ ਆਫ ਪਟਿਆਲਾ ਵੱਲੋ ਜਨਤਾ ਦੀ ਮੁਸ਼ਕਿਲ ਨੂੰ ਵੇਖਦਿਆ ਹੋਇਆ ਗਾਹਕਾ ਲਈ ਕੌਫੀ ਵਿਦ ਸਟੇਟ ਬੈਕ ਆਫ ਪਟਿਆਲਾ ਬ੍ਰਾਂਚ ਪੱਟੀ ਵੱਲੋ ਸਕੀਮ ਸ਼ੁਰੂ ਕੀਤੀ। ਇਸ ਸਬੰਧੀ ਜੇ.ਪੀ. ਐਸ ਚੌਹਾਨ ਬ੍ਰਾਂਚ ਮੈਨਜਰ ਪੱਟੀ ਨੇ ਦੱਸਿਆ ਕਿ ਨੋਟਬੰਦੀ ਹੋਣ ਕਾਰਨ ਪੈਸਿਆ ਦੇ ਲੈਣ ਦੇਣ ਕਰਨ ਵਿੱਚ ਜਿਆਦਾ ਭੀੜ ਹੋਣ ਕਰਕੇ ਜਨਤਾ ਨੂੰ ਪ੍ਰੇਸ਼ਾਨੀ ਦਾ ਸਹਾਮਨਾ ਕਰਨਾ ਪੈਦਾ ਸੀ ਅਤੇ ਜਨਤਾ ਭੁੱਖਣ ਭਾਣੇ ਲਾਇਨਾ ਲਗਾ ਕਿ ਕਈ- ਕਈ ਘੰਟੇ ਖੜੀ ਰਹਿੰਦੀ ਸੀ । ਜਿਸ ਕਾਰਨ ਬੈਕ ਵੱਲੋ ਫੈਸਲਾ ਕੀੰਤਾ ਗਿਆ ਕਿ ਗਾਹਕਾ ਲਈ ਕੌਫੀ ਵਿਦ ਸਟੇਟ ਬੈਕ ਆਫ ਪਟਿਆਲਾ ਸਕੀਮ ਸ਼ੁਰੂ ਕੀਤੀ ਗਈ ਤਾਂ ਗਾਹਕ ਰਾਹਤ ਮਹਿਸੂਸ ਕਰ ਸਕਣ। ਇਸ ਮੌਕੇ ਜੇ. ਪੀ. ਐਸ ਚੌਹਾਨ ਨੇ ਸਥਾਨਿਕ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਜਿਸ ਵੀ ਬੈਕ ਵਿਚ ਖਾਤਾਂ ਹੈ ਉਸ ਵਿੱਚ ਹਰ ਰੋਜ ਪੈਸੇ ਜ੍ਹਮਾ ਕਰਾਉਣ ਤਾਂ ਜੋ ਉਹ ਪੈਸਾ ਫਿਰ ਜਨਤਾ ਦੇ ਹੱਥਾ ਵਿੱਚ ਆ ਕਿ ਮਾਰਕੀਟ ਵਿੱਚ ਪੁੱਜੇ, ਤਾਂ ਜੋ ਮਾਰਕੀਟ ਮੰਦੀ ਦਾ ਸ਼ਿਕਾਰ ਨਾਂ ਹੋ ਸਕੇ ।ਉਨ੍ਹਾਂ ਨੇ ਦਸਿੱਆ ਕਿ ਬੈਕ ਵਿੱਚ ਆਉਣ ਵਾਲੇ ਹਰੇਕ ਵਰਗ ਨੂੰ ਆਉਣ ਵਾਲੀ ਪ੍ਰੇਸ਼ਾਨੀ ਦਾ ਖਿਆਲ ਰੱਖਿਆ ਜਾ ਰਿਹਾ ਹੈ ਜਿਸ ਤੇ ਬਜੁਰਗਾਂ ਦੀ ਸਮੱਸਿਆਂ ਨੂੰ ਵੇਖਦਿਆ ਹੋਇਆ ਸਿਨੀਅਰ ਸਿਟੀਜਨ, ਔਰਤਾ, ਪੈਨਸ਼ਨਰਾ ਅਤੇ ਆਮ ਜਨਤਾ ਲਈ ਵੱਖਰੀਆ- ਵੱਖਰੀਆ ਲਾਇਨਾ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਬੈਕ ਅਤੇ ਏ.ਟੀ. ਐਮ ਤੇ ਆਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਰੀ ਆਉਣ ਤੇ ਹੀ ਬੈਕ ਅਤੇ ਏ. ਟੀ. ਐਮ ਚੌ ਪੈਸਿਆ ਦਾ ਲੈਣ- ਦੇਣ ਕਰਨ ਤਾਂ ਜੋ ਕਿਸੇ ਨੂੰ ਪ੍ਰੇਸ਼ਾਂਨੀ ਦਾ ਸਹਾਮਣਾ ਨਾ ਕਰਨਾ ਪਵੇ।ਇਸ ਮੌਕੇ ਜੇ. ਪੀ. ਐਸ ਚੌਹਾਨ, ਰਾਹੁਲ ਟਿੱਕੂ ਡਿਪਟੀ ਮੈਨਜਰ, ਨੀਰਜ ਕੁਮਾਰ ਡਿਪਟੀ ਮੈਨਜਰ, ਅਵਤਾਰ ਸਿੰਘ ਸੈਕਟਰੀ, ਰਵਿੰਦਰ ਸ਼ੈਲੀ ਕੈਸ਼ ਅਫਸਰ, ਸੁਚਨਾਮ ਸਿੰਘ ਪਟਵਾਰੀ ਛੀਨਾ ਸਾਬਕਾ ਜਿਲ੍ਹਾਂ ਪ੍ਰਧਾਨ ਪਟਵਾਰ ਯੂਨੀਅਨ, ਸੁਖਜਿੰਦਰ ਸਿੰਘ, ਸੁਖਪਾਲ ਸਿੰਘ ਪਟਵਾਰੀ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *