ਸੁਪਰੀਮ ਕੋਰਟ ਨੇ ਲਾਈ ਡੀਜ਼ਲ ਟੈਕਸੀਆਂ ‘ਤੇ ਰੋਕ

ss1

ਸੁਪਰੀਮ ਕੋਰਟ ਨੇ ਲਾਈ ਡੀਜ਼ਲ ਟੈਕਸੀਆਂ ‘ਤੇ ਰੋਕਨਵੀਂ ਦਿੱਲੀ: ਦਿੱਲੀ ਵਿੱਚ ਡੀਜ਼ਲ ਟੈਕਸੀਆਂ ਦੇ ਚੱਲਣ ਉੱਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਅਦਾਲਤ ਦਾ ਹੁਕਮ ਐਤਵਾਰ ਤੋਂ ਲਾਗੂ ਹੋਵੇਗਾ। ਸੁਪਰੀਮ ਕੋਰਟ ਨੇ ਇਸ ਮੁੱਦੇ ਉੱਤੇ ਸਖ਼ਤ ਕਾਰਵਾਈ ਕਰਦੇ ਹੋਏ ਟੈਕਸੀ ਅਪਰੇਟਰਾਂ ਤੇ ਕਾਲ ਸੈਂਟਰਾਂ ਨੂੰ ਤੁਰੰਤ ਨਵੀਆਂ ਕਾਰਾਂ ਖ਼ਰੀਦਣ ਲਈ ਆਖਿਆ ਹੈ। ਹਾਲਾਂਕਿ ਟੈਕਸੀ ਅਪਰੇਟਰਾਂ ਨੇ ਰੁਜ਼ਗਾਰ ਦੀ ਦੁਹਾਈ ਦਿੰਦੇ ਹੋਏ ਡੀਜ਼ਲ ਗੱਡੀਆਂ ਨੂੰ ਸੀ.ਐਨ.ਜੀ. ਵਿੱਚ ਬਦਲਣ ਤੋਂ ਅਸਮਰਥਾ ਪ੍ਰਗਟਾਈ ਸੀ।

ਇਸ ਉੱਤੇ ਅਦਾਲਤ ਨੇ ਆਖਿਆ ਹੈ ਕਿ ਜੇਕਰ ਸੀ.ਐਨ.ਜੀ. ਵਿੱਚ ਗੱਡੀਆਂ ਤਬਦੀਲ ਨਹੀਂ ਹੋ ਸਕਦੀਆਂ ਤਾਂ ਪੁਰਾਣੀਆਂ ਗੱਡੀਆਂ ਵੇਚ ਕੇ ਨਵੀਆਂ ਗੱਡੀਆਂ ਖ਼ਰੀਦ ਲਵੋ। ਅਦਾਲਤ ਨੇ ਆਲ ਇੰਡੀਆ ਪਰਮਿਟ ਵਾਲੇ ਵਾਹਨਾਂ ਨੂੰ ਆਪਣੇ ਹੁਕਮ ਵਿੱਚ ਛੋਟ ਦਿੱਤੀ ਹੈ। ਸੁਪਰੀਮ ਕੋਰਟ ਨੇ ਡੀਜ਼ਲ ਗੱਡੀਆਂ ਉੱਤੇ ਪਾਬੰਦੀ ਲਾਉਣ ਦਾ ਆਦੇਸ਼ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਹੀ ਦੇ ਦਿੱਤਾ ਸੀ ਪਰ ਟੈਕਸੀ ਅਪਰੇਟਰਾਂ ਦੀ ਬੇਨਤੀ ਉੱਤੇ ਇਸ ਨੂੰ ਦੋ ਵਾਰ ਅੱਗੇ ਵਧਾਇਆ ਗਿਆ।

ਅੱਜ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਡੀਜ਼ਲ ਉੱਤੇ ਚੱਲਣ ਵਾਲੀਆਂ ਟੈਕਸੀਆਂ ਉੱਤੇ ਰੋਕ ਲਾ ਦਿੱਤੀ। ਇਸ ਮਾਮਲੇ ਵਿੱਚ ਅਦਾਲਤ ਨੇ ਦਿੱਲੀ ਪੁਲਿਸ ਨੂੰ 190 ਨਵੀਆਂ ਡੀਜ਼ਲ ਗੱਡੀਆਂ ਖਰੀਦਣ ਦੀ ਇਜਾਜ਼ਤ ਦਿੱਤੀ ਹੈ। ਇਸ ਬਦਲੇ ਪੁਲਿਸ ਨੂੰ 30 ਫੀਸਦੀ ਵਾਤਾਵਰਨ ਟੈਕਸ ਭਰਨਾ ਹੋਏਗਾ। ਅਦਾਲਤ ਨੇ ਵੀ.ਵੀ.ਆਈ.ਪੀ. ਸੁਰੱਖਿਆ, ਪੈਟਰੋਲਿੰਗ ਵਰਗੇ ਕੰਮਾਂ ਲਈ ਇਜਾਜ਼ਤ ਮੰਗੀ ਸੀ।print
Share Button
Print Friendly, PDF & Email

Leave a Reply

Your email address will not be published. Required fields are marked *