ਜੇ.ਈੇ.ਦੀ ਬਦਲੀ ਸਿਆਸੀ ਅਧਾਰ ਤੇ ਕੀਤੀ ਗਈ : ਸੁਰਿੰਦਰ ਸੋਹਲ

ss1

ਜੇ.ਈੇ.ਦੀ ਬਦਲੀ ਸਿਆਸੀ ਅਧਾਰ ਤੇ ਕੀਤੀ ਗਈ : ਸੁਰਿੰਦਰ ਸੋਹਲ

ਰਾਮਪੁਰਾ ਫੂਲ 2 ਦਸੰਬਰ (ਕੁਲਜੀਤ ਸਿੰਘ ਢੀਂਗਰਾ) :ਕੌਸਲ ਆਫ ਜੂਨੀਅਰ ਇੰਜੀਨੀਅਰ ਪਾਵਰਕਾਮ ਵੰਡ ਮੰਡਲ ਰਾਮਪੁਰਾ ਫੂਲ ਦੇ ਪ੍ਰਧਾਨ ਇੰਜੀ ਸੁਰਿੰਦਰ ਸਿੰਘ ਸੋਹਲ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਰਾਮਪੁਰਾ ਫੂਲ ਦੇ ਜੇ.ਈ. ਤੇਜਵਿੰਦਰ ਸਿੰਘ ਦੀ ਬਦਲੀ ਨਜਾਇਜ਼ ਤੌਰ ਤੇ ਮੁਕਤਸਰ ਸਾਹਿਬ ਦੀ ਕਰ ਦਿੱਤੀ ਹੈ। ਇਹ ਬਦਲੀ ਸਿਆਸੀ ਅਧਾਰ ਤੇ ਕੀਤੀ ਗਈ ਹੈ। ਕੌਸਲ ਇਸ ਬਦਲੀ ਦੀ ਪੂਰਜੋਰ ਨਿਖੇਧੀ ਕਰਦੀ ਹੈ।

ਸਕੱਤਰ ਇੰਜੀਨੀਅਰ ਜਰਨੇਲ ਸਿੰਘ ਨੇ ਕਿਹਾ ਕਿ ਜੇਕਰ ਇਹ ਬਦਲੀ ਰੱਦ ਨਾ ਕੀਤੀ ਗਈ ਤਾਂ ਡਵੀਜਨ ਰਾਮਪੁਰਾ ਫੂਲ ਦੇ ਸਮੂਹ ਜੇ ਈ ਕੰਮ ਬੰਦ ਕਰਕੇ ਧਰਨੇ ਤੇ ਬੈਠ ਜਾਣਗੇ। ਜਿਕਰਯੋਗ ਹੈ ਕਿ ਤੇਜਵਿੰਦਰ ਸਿੰਘ ਜੇ ਈ ਕੌਸਲ ਪਾਵਰਕਾਮ ਬਠਿੰਡਾ ਦਾ ਪ੍ਰਧਾਨ ਹੈ। ਕੌਸਲ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਇਸ ਸੰਘਰਸ਼ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮਨੈਜਮੇਂਟ ਦੀ ਹੋਵੇਗੀ। ਇਸ ਮੌਕੇ ਇੰਜੀ ਗੁਰਮੇਲ ਸਿੰਘ, ਗੁਰਲਾਲ ਸਿੰਘ, ਸੁਰਿੰਦਰ ਪਾਲ ਸਿੰਘ, ਮਲਕੀਤ ਸਿੰਘ ਸਿੱਧੂ, ਕੁਲਵੰਤ ਸਿੰਘ, ਲਾਭ ਸਿੰਘ, ਰਾਜਵਿੰਦਰ ਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *