ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦਾ ਬਰੇਟਾ ਖੇਤਰ ਦੇ ਪਿੰਡਾਂ ਦਾ ਭਰਵਾਂ ਸਵਾਗਤ

ss1

ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦਾ ਬਰੇਟਾ ਖੇਤਰ ਦੇ ਪਿੰਡਾਂ ਦਾ ਭਰਵਾਂ ਸਵਾਗਤ

img-20161201-wa0055ਬਰੇਟਾ,2 ਨਵੰਬਰ(ਰੀਤਵਾਲ):ਵਿਧਾਨ ਸਭਾ ਚੋਣਾ 2017 ਲਈ ਅਕਾਲੀ-ਭਾਜਪਾ ਗੱਠਜੋੜ ਦੁਆਰਾ ਰਾਖਵੇਂ ਹਲਕੇ ਬੁਢਲਾਡਾ ਤੋ ਐਲਾਣੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲ ਨੇ ਅੱਜ ਖੇਤਰ ਦੇ ਪਿੰਡ ਕੂਲਰੀਆਂ, ਕਿਸ਼ਨਗੜ੍ਹ, ਅਕਬਰਪੁਰ ਖੁਡਾਲ, ਬਖਸ਼ੀਵਾਲਾ, ਕਾਹਨਗੜ੍ਹ, ਭਾਵਾ ਅਤੇ ਧਰਮਪੁਰਾ ਦਾ ਤੁਫਾਨੀ ਦੌਰਾ ਕੀਤਾ ਗਿਆ।ਇਸ ਦੌਰਾਨ ਉਨਾਂ ਟਕਸਾਲੀ ਵਰਕਰਾਂ ਅਤੇ ਪਾਰਟੀ ਦੇ ਜਿੰਮੇਵਾਰ ਆਗੂਆਂ ਨਾਲ ਨੁੱਕੜ ਮੀਟਿੰਗਾਂ ਕਰਕੇ ਵਿਸ਼ਵਾਸ਼ ਦਵਾਇਆ ਕਿ ਜੇਕਰ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਲੋਕ ਉਨਾਂ ਨੂੰ ਜਿਤਾਕੇ ਵਿਧਾਨ ਸਭਾ ਭੇਜਦੇ ਹਨ ਤਾਂ ਉਹ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਹਲਕੇ ਦੇ ਵਿਕਾਸ ਲਈ ਯੋਜਨਾਵਾਂ ਉਲੀਕਣਗੇ।ਇਸ ਦੌਰਾਨ ਜਿੱਥੇ ਪਾਰਟੀ ਉਮੀਦਵਾਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਉਥੇ ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਸੁਖਦੇਵ ਸਿੰਘ ਦਿਆਲਪੁਰਾ ਨੇ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਟਿਕਟ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ ਅਤੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਦਾ ਧੰਨਵਾਦ ਕੀਤਾ, ਤੇ ਕਿਹਾ ਕਿ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਰਿਕਾਰਡ ਵੋਟਾਂ ਨਾਲ ਜਿਤਾਕੇ ਸੀਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਉਣਗੇ।ਇਸ ਮੌਕੇ ਉਨਾਂ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਮੈਬਰ ਮਨਜੀਤ ਸਿੰਘ ਬੱਪੀਆਣਾ, ਮਾਰਕਿਟ ਕਮੇਟੀ ਬਰੇਟਾ ਦੇ ਚੇੇਅਰਮੈਨ ਸੁਖਦੇਵ ਸਿੰਘ ਦਿਆਲਪੁਰਾ, ਸਰਕਲ ਬਰੇਟਾ ਦੇ ਪ੍ਰਧਾਨ ਅਜਾਇਬ ਸਿੰਘ ਖੁਡਾਲ, ਸਰਪੰਚ ਗੁਰਜੀਤ ਸਿੰਘ ਲਾਲੂ ਬਹਾਦਰਪੁਰ, ਜਸਵਿੰਦਰ ਸਿੰਘ ਭਾਵਾ, ਰਣਜੀਤ ਸਿੰਘ ਕੂਲਰੀਆਂ, ਹਰਬੰਸ ਸਿੰਘ ਭਾਵਾ, ਜਗਦੀਪ ਸਿੰਘ ਧੰਨਪੁਰਾ, ਗਰਜੀਤ ਸਿੰਘ ਕਾਹਨਗੜ੍ਹ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *