ਸ਼੍ਰੋਮਣੀ ਕਮੇਟੀ ਨੇ ਮਨਾਇਆ ਦਸਮ ਗੁਰੂ ਜੀ ਦਾ ਗੁਰਤਾਗੱਦੀ ਦਿਵਸ

ss1

ਸ਼੍ਰੋਮਣੀ ਕਮੇਟੀ ਨੇ ਮਨਾਇਆ ਦਸਮ ਗੁਰੂ ਜੀ ਦਾ ਗੁਰਤਾਗੱਦੀ ਦਿਵਸ

ਗੁਰੂ ਸਾਹਿਬ ਨੇ ‘ਨਾ ਜੁਲਮ ਕਰੋ ਤੇ ਨਾ ਜੁਲਮ ਸਹੋ’ ਦਾ ਉਪਦੇਸ਼ ਦਿਤਾ:-ਗਿ:ਮੱਲ ਸਿੰਘ

02rpr-pb-1002ਸ਼੍ਰੀ ਅਨੰਦਪੁਰ ਸਾਹਿਬ, 2 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਸਿੱਖ ਧਰਮ ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ ਧਰਮ ਹੈ, ਜਿਸ ਦਾ ਸਿਧਾਂਤ ਹੈ ‘ਨਾ ਜੁਲਮ ਕਰੋ ਤੇ ਨਾ ਜੁਲਮ ਸਹੋ’ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਕੀਤਾ। ਅੱਜ ਸਥਾਨਕ ਗੁ:ਭੌਰਾ ਸਾਹਿਬ ਵਿਖੇ ਦਸਮ ਗੁਰੂ ਜੀ ਦੇ ਪਾਵਨ ਗੁਰਤਾਗੱਦੀ ਦਿਵਸ ਮੋਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਸਦਾ ਹੀ ਜੁਲਮੋ ਸਿਤਮ ਦੇ ਖਿਲਾਫ ਪਹਿਰਾ ਦਿਤਾ ਹੈ। ਜੇਕਰ ਹਿੰਦੂ ਧਰਮ ਤੇ ਔਰੰਗਜੇਬ ਵਲੋਂ ਜੁਲਮ ਕੀਤਾ ਜਾ ਰਿਹਾ ਸੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜਾਨ ਵਾਰ ਕੇ ਹਿੰਦੂ ਧਰਮ ਦੀ ਰਖਿਆ ਦਿਤੀ ਤੇ ਜੁਲਮ ਨੂੰ ਠੱਲ ਪਾਈ। ਇਸ ਮੋਕੇ ਸ਼੍ਰੋਮਣੀ ਕਮੇੇਟੀ ਦੇ ਪ੍ਰਧਾਨ ਪੋ੍ਰ:ਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲਸਾ ਪੰਥ ਅਕਾਲਪੁਰਖ ਦੇ ਹੁਕਮ ਅੰਦਰ ਪ੍ਰਗਟ ਹੋਇਆ ਹੈ ਤੇ ਦੁਸ਼ਮਨ ਭਾਂਵੇ ਲੱਖ ਯਤਨ ਕਰ ਲਵੇ ਦੁਨੀਆਂ ਤੋ ਗ੍ਰੰਥ ਤੇ ਪੰਥ ਕਦੇ ਵੀ ਖਤਮ ਨਹੀ ਹੋ ਸਕਦੇ। ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜੇਕਰ ਗੁਰੂ ਪਾਤਸ਼ਾਹ ਕੁਰਬਾਨੀ ਨਾ ਕਰਦੇ ਤਾਂ ਇਸ ਦੇਸ਼ ਦਾ ਨਕਸ਼ਾ ਕੁਝ ਹੋਰ ਹੀ ਹੋਣਾ ਸੀ। ਉਨ੍ਹਾਂ ਕਿਹਾ ਗੁਰੂ ਸਾਹਿਬ ਕੇਵਲ 9 ਸਾਲ ਦੀ ਉਮਰ ਵਿਚ ਸੀ ਜਦੋ ਉਨ੍ਹਾਂ ਗੁਰਤਾਗੱਦੀ ਦੀ ਜਿੰਮੇਵਾਰੀ ਸੰਭਾਲੀ । ਗੁਰੂ ਪਾਤਸ਼ਾਹ ਨੇ ਸਮੁੱਚੀ ਕੌਮ ਨੂੰ ਏਨੀ ਵਧੀਆ ਅਗਵਾਈ ਦਿਤੀ ਕਿ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ । ਉਨ੍ਹਾਂ ਕਿਹਾ ਅੱਜ ਸਮੁੱਚੇ ਸੰਸਾਰ ਵਿਚ ਗੁਰੂ ਸਾਹਿਬ ਦਾ ਗੁਰਤਾਗੱਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੋਕੇ ਹੈਡ ਗ੍ਰੰਥੀ ਗਿ:ਫੂਲਾ ਸਿੰਘ, ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਮੁਖਤਿਆਰ ਸਿੰਘ, ਪਿ੍ਰੰ:ਸੁਰਿੰਦਰ ਸਿੰਘ, ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ, ਪਿ੍ਰੰ:ਕਸ਼ਮੀਰ ਸਿੰਘ, ਪਿ੍ਰੰ:ਹਰਜੀਤ ਕੌਰ ਸਿੱਧੂ, ਅਮਨਦੀਪ ਸਿੰਘ, ਜਥੇ:ਸੰਤੋਖ ਸਿੰਘ, ਮਨਜਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਅਰੋੜਾ, ਹਰਦੇਵ ਸਿੰਘ, ਪ੍ਰੀਤਮ ਸਿੰਘ, ਚਰਨਜੀਤ ਸਿੰਘੂ, ਸਰੂਪ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *