ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਮਿਸ਼ਨਰੀ ਕਾਲਜ ਵਲੋਂ 4 ਨੂੰ ਕਰਵਾਏ ਜਾਣਗੇ ਕੁਇਜ ਮੁਕਾਬਲੇ

ss1

ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਮਿਸ਼ਨਰੀ ਕਾਲਜ ਵਲੋਂ 4 ਨੂੰ ਕਰਵਾਏ ਜਾਣਗੇ ਕੁਇਜ ਮੁਕਾਬਲੇ

ਜੇਤੂਆਂ ਨੂੰ ਦਿਤੇ ਜਾਣਗੇ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਇਨਾਮ-:ਪਿ੍ਰ:ਸੁਰਿੰਦਰ ਸਿੰਘ

02rpr-pb-1001-1ਸ਼੍ਰੀ ਅਨੰਦਪੁਰ ਸਾਹਿਬ, 2 ਦਸੰਬਰ(ਦਵਿੰਦਰਪਾਲ ਸਿੰਘ): ਸ਼ਹੀਦਾਂ ਤੇ ਸਿਰਤਾਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੋਕੇ ਸਿੱਖ ਮਿਸ਼ਨਰੀ ਕਾਲਜ ਵਲੋਂ ਸਕੁਲੀ ਵਿਦਿਆਰਥੀਆਂ ਦੇ ਧਾਰਮਿਕ ਕੁਇਜ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਕਦ ਅਤੇ ਮੋਮੈਂਟੋ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਸਿੱਖ ਮਿਸ਼ਨਰੀ ਕਾਲਜ ਦੇ ਪਿ੍ਰੰ:ਸੁਰਿੰਦਰ ਸਿੰਘ ਨੇ ਦਿਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਦੀ ਧਾਰਮਿਕ ਪਿ੍ਰਖਿਆ ਲਈ ਗਈ ਸੀ ਜਿਸ ਚੋਂ ਸਭ ਤੋ ਵਧ ਨੰਬਰ ਲੈਣ ਵਾਲੇ ਪੰਜ ਸਕੂਲਾਂ ਦੇ ਪੰਜ ਵਿਦਿਆਰਥੀ ਚੁਣੇ ਗਏ। ਇਨ੍ਹਾਂ 5 ਵਿਦਿਆਰਥੀਆਂ ਕੋਲਂੋ 4 ਦਸੰਬਰ ਨੂੰ ਗੁਰਦੁਆਰਾ ਗੰਜ ਸਾਹਿਬ ਵਿਖੇ ਸੰਗਤਾਂ ਦੀ ਹਾਜਰੀ ਵਿਚ ਗੁਰਬਾਣੀ, ਸਿੱਖ ਇਤਹਾਸ ਤੇ ਸਿੱਖ ਰਹਿਤ ਮਰਯਾਦਾ ਸਬੰਧੀ ਸੁਆਲ ਪੁਛੇ ਜਾਣਗੇ ਤੇ ਨਾਲ ਦੀ ਨਾਲ ਇਨ੍ਹਾਂ ਦਾ ਰਿਜੱਲਟ ਬਲੈਕ ਬੋਰਡ ਤੇ ਦਰਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਕੁਇਜ ਮੁਕਾਬਲਾ ਬਹੁਤ ਹੀ ਦਿਲਚਸਪ ਅਤੇ ਸੰਗਤਾਂ ਵਿਚ ਗਿਆਨ ਦਾ ਵਾਧਾ ਕਰਨ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਸਿੱਖੀ ਸਿਧਾਤਾਂ ਦੀ ਭਰਪੂਰ ਜਾਣਕਾਰੀ ਭਰਣ ਲਈ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ 4 ਦਸੰਬਰ ਨੂੰ ਗੁ:ਸੀਸ ਗੰਜ ਸਾਹਿਬ ਵਿਖੇ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰੋ। ਇਸ ਮੋਕੇ ਭਾਈ ਜਗਮੋਹਣ ਸਿੰਘ,ਚਰਨਜੀਤ ਸਿੰਘ, ਅਕਬਾਲ ਸਿੰਘ, ਮਨੋਹਰ ਸਿੰਘ, ਗੁਰਚਰਨ ਸਿੰਘ, ਜਸਵਿੰਦਰਪਾਲ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *