ਸ਼ਤਲੁਜ-ਯਮੁਨਾ ਲਿੰਕ ਨਹਿਰ ਦੇ ਜਮੀਨ ਮਾਲਕਾ ਨੂੰ ਵਾਪਸ ਕਰਨਾ ਵੱਡਾ ਇਤਿਹਾਸਿਕ ਫੈਸਲਾ: ਹਰਵਿੰਦਰ ਕਮਾਲਪੁਰ

ss1

“ਪਾਣੀ ਬਚਾਓ ਪੰਜਾਬ ਬਚਾਓ” ਮੁਹਿਮ ਤਹਿਤ ਕੀਰਤਪੁਰ ਸਾਹਿਬ ਵਿਖੇ ਫਾਰਮ ਭਰੇ
ਸ਼ਤਲੁਜ-ਯਮੁਨਾ ਲਿੰਕ ਨਹਿਰ ਦੇ ਜਮੀਨ ਮਾਲਕਾ ਨੂੰ ਵਾਪਸ ਕਰਨਾ ਵੱਡਾ ਇਤਿਹਾਸਿਕ ਫੈਸਲਾ: ਹਰਵਿੰਦਰ ਕਮਾਲਪੁਰ

1rprhkps02ਸ੍ਰੀ ਕੀਰਤਪੁਰ ਸਾਹਿਬ 2 ਦਸੰਬਰ (ਅਮਰਾਨ ਖਾਨ/ ਦਵਿੰਦਰਪਾਲ ਸਿੰਘ) ਪੰਜਾਬ ਕੋਲ ਸਿਰਫ ਆਪਣੇ ਜੋਗਾ ਹੀ ਪਾਣੀ ਹੈ ਜਿਸ ਕਰਕੇ ਇਹ ਵਾਧੂ ਪਾਣੀ ਨੂੰ ਆਪਣੇ ਸੂਬੇ ਤੋ ਬਾਹਰ ਨਹੀ ਦੇਣ ਦੇ ਸਮਰਥ ਜਿਹਨਾ ਸਬਦਾ ਦਾ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਂਨ ਹਰਵਿੰਦਰ ਸਿੰਘ ਕਮਾਲਪੁਰ ਨੇ ਕੀਰਤਪੁਰ ਸਾਹਿਬ ਦੇ ਮੇਨ ਬਜਾਰ ਵਿਚ ਨੋਜੁਆਨ ਅਕਾਲੀ ਆਗੂ ਮਨਿੰਦਰ ਸਿੰਘ ਸਾਹਿਬ ਦੇ ਦਫਤਰ ਵਿਖੇ ਗਲਬਾਤ ਦੋਰਾਨ ਕੀਤੇ ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵਲੋ ਪੰਜਾਬ ਦੇ ਪਾਣੀਆਂ ਨੂੰਂ ਗੁਆਢੀ ਸੂਬੇ ਹਰਿਆਣਾ ਅਤੇ ਦਿਲੀ ਨੂੰ ਨਾ ਦੇਣ ਦੀ ਬੇਨਤੀ ਰਾਸਟਰਪਤੀ ਜੀ ਕੋਲ ਮੰਗ ਕੀਤੀ ਸੀ ਜਿਸ ਕਰਕੇ ਪੰਜਾਬ ਕੈਬਿਨੇਟ ਦੇ ਕੁੱਝ ਮੰਤਰੀ ਮੁੱਖ ਮੰਤਰੀ ਅਤੇ ੳਪ ਮੁੱਖ ਮੰਤਰੀ ਦੀ ਅਗਵਾਈ ਵਿਚ ਰਾਸਟਰਪਤੀ ਭਵਨ ਗਏ ਸਨ ਤਾਂ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਬਾਹਰਲੇ ਸੂਬੇ ਨੂੰ ਨਾ ਦੇਣ ਦੀ ਬੇਨਤੀ ਕੀਤੀ ।ਇਸ ਮੋਕੇ ਤੇ ਕਮਾਲਪੁਰ ਨੇ ਕਿਹਾ ਕਿ ਰਾਸਟਰਪਤੀ ਜੇ ਦੇ ਇਸ ਬੇਨਤੀ ਪੱਤਰ ਤੇ ਅਸੀ ਪੰਜਾਬ ਦੀ ਜਨਤਾ ਦੇ ਹਸਤਾਖਰ ਕਰਨ ਲਈ ਬਿਨੇਪੱਤਰ ਦਿਤੇ ਹਨ ਤਾਂ ਕਿ ਉਹ ਆਪਣੀ ਅਪੀਲ ਰਾਸਟਰਪਤੀ ਸ੍ਰੀ ਪ੍ਰਣਬ ਮੁਖਰੀ ਜੀ ਨੂੰ ਕਰ ਸਕਣ ਦੇ ਤਹਿਤ ਹੀ ਅੱਜ ਕੀ੍ਰਤਪੁਰ ਸਾਹਿਬ ਵਿਖੇ ਬਿਨੇਪਤਰ ਫਾਰਮ ਭਰੇ ਗਏ ਜਿਸ ਤਹਿਤ ਉਹਨਾ ਕਿਹਾ ਕਿ ਰੋਪੜ ਜਿਲ੍ਹੇ ਦੇ ਅਕਾਲੀ ਵਰਕਰਾਂ ਵਲੋ ਉਹਨਾ ਨੂੰ ਪੂਰਾ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਨਾਲ ਹੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਖਤ ਸਟੈਡ ਦੀ ਸ਼ਲਾਘਾ ਕੀਤੀ ਕਿ ਬਾਦਲ ਸਾਹਿਬ ਨੇ ਐਸ.ਵਾਈ ਐਲ ਨਹਿਰ ਦੀ ਜਮੀਨ,ਜਮੀਨ ਮਾਲਕਾ ਨੂੰ ਵਾਪਸ ਕਰਕੇ ਬਹੁਤ ਵੱਡਾ ਇਤਿਹਾਸਿਕ ਫੈਸਲਾ ਕੀਤਾ ਹੈ ਇਸ ਫੈਸਲੇ ਦਾ ਸਮੁੱਚੇ ਪੰਜਾਬੀ ਸਵਾਗਤ ਕਰਦੇ ਹਨ ਉਹ ਇਸ ਫੈਸਲੇ ਤੇ ਬਾਦਲ ਸਾਹਿਬ ਨਾਲ ਖੜੇ ਹਨ ਉਨ੍ਹਾ ਕਿਹਾ ਕਿ ਭਾਵੇ ਸਾਨੂੰ ਕਿਸੇ ਵੀ ਤਰ੍ਹਾ ਦੀ ਕੁਰਬਾਨੀ ਹੀ ਕਿਉ ਨਾ ਦੇਣੀ ਪਵੇ ਪਰ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀ ਦਿੱਤੀ ਜਾਵੇਗੀ ਇਸ ਮੌਕੇ ਉਨ੍ਹਾ ਨਾਲ ਮਨਿੰਦਰ ਸਿੰਘ ਸਾਹਿਬ ਯੂਥ ਆਗੂ, ਦਲਜੀਤ ਸਿੰਘ ਜੀਤੀ, ਬਲਵੀਰ ਸਿੰਘ ਸ਼ੰਮੀ, ਅਨੰਦਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਧਨਵੰਤ ਸਿੰਘ, ਸਿਮਰਨਜੀਤ ਸਿੰਘ, ਅਮਨਦੀਪ ਸਿੰਘ, ਲਖਵੀਰ ਸਿੰਘ, ਪਰਵਿੰਦਰ ਸਿੰਘ, ਮਹਿੰਦਰ ਸਿੰਘ, ਰੋਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *