ਸਾਦਿਕ ਵਿਖੇ ਕਾਂਗਰਸ ਵਰਕਰਾਂ ਦੀ ਹੋਈ ਅਹਿਮ ਮੀਟਿੰਗ

ss1

ਸਾਦਿਕ ਵਿਖੇ ਕਾਂਗਰਸ ਵਰਕਰਾਂ ਦੀ ਹੋਈ ਅਹਿਮ ਮੀਟਿੰਗ

photoਸਾਦਿਕ, 1 ਦਸੰਬਰ (ਗੁਲਜ਼ਾਰ ਮਦੀਨਾ)-ਅੱਜ ਸਾਦਿਕ ਦੇ ਸ੍ਰੀ ਮੁੱਕਤਸਰ ਸਾਹਿਬ ਰੋਡ ਉਪਰ ਬਣੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਆਸ-ਪਾਸ ਦੇ ਸਮੂਹ ਕਾਂਗਰਸ ਵਰਕਰਾਂ ਦੀ ਅਹਿਮ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਦੌਰਾਨ ਕਾਂਗਰਸ ਵਰਕਰਾਂ ਅਤੇ ਸੀਨੀਅਰ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਵਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੜੇ ਲਿਖੇ, ਮਿਹਨਤੀ ਅਤੇ ਨੌਜਵਾਨ ਦਿਲਾਂ ਦੀ ਧੜਕਣ ਸੰਦੀਪ ਸਿੰਘ (ਸੰਨੀ ਬਰਾੜ) ਨੂੰ ਟਿਕਟ ਮਿਲਣੀ ਚਾਹੀਦੀ ਹੈ ਕਿਉਂਕਿ ਅੱਜ ਦਾ ਹਰ ਵਰਗ ਆਪਣੇ ਮਹਿਬੂਬ ਨੇਤਾ ਸੰਨੀ ਬਰਾੜ ਨੂੰ ਚੋਣਾਂ ਦੌਰਾਨ ਚੁਣਨ ਲਈ ਉਤਾਵਲਾ ਹੈ। ਕਾਂਗਰਸ ਵਰਕਰਾਂ ਨੇ ਅੱਗੇ ਕਿਹਾ ਕਿ ਕੁਝ-ਕੁ ਸਮੇਂ ਬਾਅਦ ਹੀ ਪਾਰਟੀ ਬਦਲਨ ਵਾਲੇ ਲੀਡਰਾਂ ਦੇ ਲਾਰਿਆਂ ਤੋਂ ਲੋਕ ਹੁਣ ਪ੍ਰੇਸ਼ਾਨ ਹੋ ਚੁੱਕੇ ਹਨ। ਉਨਾਂ ਅੱਗੇ ਕਿਹਾ ਕੇ ਜਿਸ ਤਰਾਂ ਅੱਜ ਦੇ ਨੌਜਵਾਨ ਵਰਗ ਵਿੱਚ ਉਤਸ਼ਾਹ ਹੈ ਉਸ ਨੂੰ ਮੁੱਖ ਰੱਖਦਿਆਂ ਸਾਨੂੰ ਆਸ ਹੀ ਨਹੀਂ ਬਲਕਿ ਵਿਸ਼ਵਾਸ ਹੈ ਹਲਕਾ ਫ਼ਰੀਦਕੋਟ ਤੋਂ ਸੰਨੀ ਬਰਾੜ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਂਣਗੇ ਅਤੇ ਪਿੰਡਾਂ ਦੇ ਅਧੂਰੇ ਪਏ ਕਾਰਜਾਂ ਨੂੰ ਪਹਿਲ ਦੇ ਅਧਾਰ ਦੇ ਹੱਲ ਕਰਵਾਕੇ ਇਕ ਵਧੀਆਂ ਨੇਤਾ ਦਾ ਦਰਜਾ ਹਾਸਲ ਕਰਨਗੇ। ਇਸ ਮੌਕੇ ਹਰਮੇਸ਼ ਸਿੰਘ (ਮੇਸ਼ਾ ਬਰਾੜ), ਸਤਨਾਮ ਸਿੰਘ ਬਰਾੜ, ਗੁਰਦੀਪ ਸਿੰਘ (ਕਾਹਨ) ਦੀਪ ਸਿੰਘ ਵਾਲਾ, ਵਜ਼ੀਰ ਸਿੰਘ ਮਾਨੀ ਸਿੰਘ ਵਾਲਾ, ਗੁਰਜੰਟ ਸਿੰਘ ਘੁੱਦੂਵਾਲਾ, ਗੁਰਮੀਤ ਸਿੰਘ ਕਿਲੀ, ਗੋਰਾ ਮੁਮਾਰਾ, ਕਿੰਦਾ ਡੋਡ, ਨਿੰਦਾ ਝੋਕ ਸਰਕਾਰੀ, ਗੁਰਮੀਤ ਸਿੰਘ ਸ਼ਿਮਰੇਵਾਲਾ, ਪਰਮਿੰਦਰ ਸਿੰਘ ਘੁਗਿਆਣਾ, ਕਸ਼ਮੀਰ ਸਿੰਘ ਝੋਟੀਵਾਲਾ, ਜਗਮੀਰ ਸਿੰਘ ਚੰਨੀਆਂ, ਬੇਅੰਤ ਸਿੰਘ ਸੰਗਰਾਹੂਰ, ਕੁਲਵੰਤ ਸਿੰਘ ਜਨੇਰੀਆਂ, ਗੁਰਮੇਜ ਸਿੰਘ ਸੈਦੇਕੇ, ਗੁਰਮੇਲ ਸਿੰਘ ਅਹਿਲ, ਗੁਰਜਿੰਦਰ ਸਿੰਘ ਵੀਰੇਵਾਲਾ, ਰਣਜੀਤ ਸਿੰਘ ਭਾਗ ਸਿੰਘ ਵਾਲਾ, ਰਿੰਕੂ ਬੀਹਲੇਵਾਲਾ, ਲੱਖਾ ਖਹਿਰਾ ਮਾਨੀ ਸਿੰਘ ਵਾਲਾ, ਬਾਬੂ ਸਿੰਘ ਮੈਂਬਰ ਪੰਚਾਇਤ, ਬਿੱਕਰ ਸਿੰਘ, ਗੁਰਮੇਲ ਸਿੰਘ, ਕਮਲਜੀਤ ਸਿੰਘ ਬਰਾੜ, ਕੁਲਵੰਤ ਸਿੰਘ, ਜਗਤਾਰ ਸਿੰਘ, ਗੁਰਜੀਤ ਸਿੰਘ ਬਰਾੜ, ਕੁਲਦੀਪ ਸਿੰਘ ਬਰਾੜ, ਗੁਰਜਿੰਦਰ ਸਿੰਘ ਕਿੰਗਰਾ, ਰਸ਼ਪਿੰਦਰ ਸਿੰਘ ਰੁਪਈਆਂ ਵਾਲਾ, ਮੇਜਰ ਸਿੰਘ ਰੁਪਈਆਂ ਵਾਲਾ, ਸ਼ਿਕੰਦਰ ਸਿੰਘ ਸੰਗਤਪੁਰਾ, ਸੁਖਜਿੰਦਰ ਸਾਧਾਵਾਲਾ, ਜੋਗਿੰਦਰ ਮਰਾੜ, ਰਾਮ ਸਿੰਘ ਮਰਾੜ, ਹਰਮੇਸ਼ ਸਿੰਘ ਕਾਨਿਆਂ ਵਾਲੀ, ਚੰਦ ਸਿੰਘ ਮਿਡੂ ਮਾਨ, ਕਾਲਾ ਮੈਂਬਰ, ਪੋਲਾ ਮੈਂਬਰ, ਜਸਕਰਨ ਬਰਾੜ ਡੋਡ ਅਤੇ ਬਲਵਿੰਦਰ ਸਿੰਘ ਡੋਡ ਤੋਂ ਇਲਾਵਾਂ ਹੋਰ ਵੀ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਮੌਜੂਦ ਸਨ।

print
Share Button
Print Friendly, PDF & Email