ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵੱਲੋਂ ਖਡੂਰ ਸਾਹਿਬ ਵਿਖੇ ਜਾਗਰੂਕਤਾ ਰੈਲੀ

ss1

ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵੱਲੋਂ ਖਡੂਰ ਸਾਹਿਬ ਵਿਖੇ ਜਾਗਰੂਕਤਾ ਰੈਲੀ

 01trnp21ਹਰੀਕੇ ਪੱਤਣ,01 ਦਸੰਬਰ (ਗਗਨਦੀਪ ਸਿੰਘ) ਖਡੂਰ ਸਾਹਿਬ ਵਿਖੇ ਵਾਲਮੀਕਿ ਧਰਮ ਸਮਾਜ ਵੱਲੋਂ ਸਥਾਨਿਕ ਦਾਣਾ ਮੰਡੀ ਵਿਖੇ ਵਿਸ਼ਾਲ ਜਾਗਰੁਕਤਾ ਰੈਲੀ ਕੌਮੀ ਚੇਅਰਮੈਨ ਵੀਰ ਨਛੱਤਰਨਾਥ ਸ਼ੇਰਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀ ਗਈ,ਜਿਸਦੀ ਪ੍ਰਧਾਨਗੀ ਮਾਝਾ ਜ਼ੋਨ ਦੇ ਦਿਹਾਤੀ ਚੇਅਰਮੈਨ ਗੁਰਪ੍ਰੀਤ ਸਿੰਘ ਕੱਲਾ,ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਖਡੂਰ ਸਾਹਿਬ,ਪ੍ਰੈਸ ਸਕੱਤਰ ਐੱਸ.ਐੱਸ ਹੰਸ ਨੇ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵੀਰ ਨਛੱਤਰਨਾਥ ਕੌਮੀ ਚੇਅਰਮੈਨ ਐਸ.ਸੀ,ਬੀ.ਸੀ ਵਿੰਗ ਪਹੁੰਚੇ।ਇਸ ਮੌਕੇ ਜੁੜੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕੌੰਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਕਿਹਾ ਕਿ ਅੱਜ ਦੇ ਸਰਮਾਏਦਾਰੀ ਸਮਾਜ ਨੇ ਦਲਿਤਾਂ ‘ਤੇ ਕਈ ਤਰ੍ਹਾਂ ਦੇ ਵਾਧੇ ਅਤੇ ਜ਼ੁਲਮ ਕੀਤੇ ਜਾ ਰਹੇ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ-ਤਾਰਨ ਦੀ ਵਾਲਮੀਕ ਧਰਮ ਸਮਾਜ ਕਮੇਟੀ ਭੰਗ ਕਰ ਦਿੱਤੀ ਗਈ ਹੈ,ਜਿਸਦੀ ਚੋਣ ਕੁਝ ਦਿਨਾਂ ਵਿਚ ਹੀ ਕਰਕੇ ਨਵੀਂ ਕਮੇਟੀ ਹੋੰਦ ਵਿਚ ਆ ਜਾਵੇਗੀ।ਇਸ ਮੌਕੇ ਚੇਅਰਮੈਨ ਪੰਜਾਬ ਯੂਥ ਵਿੰਂਗ ਸੰਜੀਵ ਖੋਸਲਾ,ਚੇਅਰਮੈਨ ਪੰਜਾਬ ਮਹਿਲਾ ਸੈੱਲ ਹਰਬਿੰਦਰ ਕੋਰ,ਜਰਨਲ ਸਕੱਤਰ ਬਾਵਾ ਬਾਦਸ਼ਾਹ ਮਾਝਾ ਜੋਨ,ਭਗਤ ਰਾਜਬੀਰ ਸਿੰਘ ਸ਼ੇਰਗਿੱਲ ਪ੍ਰਧਾਨ ਮਾਝਾ ਜੋਨ,ਪੰਜਾਬ ਪ੍ਰਧਾਨ ਹਰਪਾਲ ਸਿੰਘ ਮਿੰਟੂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਭੈਲ,ਨਿਰਮਲ ਸਿੰਘ ਮਾਲਚੱਕ,ਸਹਾਇਕ ਸੈਕਟਰੀ ਲਾਡੀ ਵੇਰੋਂਵਾਲ,ਦਲਬੀਰ ਸਿੰਘ ਵੇਈਪੂਈ,ਮਿੰਟੂ ਉਸਮਾ,ਬਲਵਿੰਦਰ ਸਿੰਘ ਜੱਲੂਪੁਰ,ਬਾਬਾ ਰਿੰਕੂ ਸਠਿਆਲਾ ਆਦਿ ਹਾਜ਼ਰ ਸਨ।

print
Share Button
Print Friendly, PDF & Email