ਰਾਮਪੁਰਾ ਫੂਲ ਵਿਖੇ ਵਣ ਵਿਭਾਗ ਵਲੋਂ ਬਣਾਇਆ ਜਾ ਰਿਹਾ ਪਾਰਕ ਵਿਵਾਦਾਂ ‘ਚ ਘਿਰਿਆ

ss1

ਰਾਮਪੁਰਾ ਫੂਲ ਵਿਖੇ ਵਣ ਵਿਭਾਗ ਵਲੋਂ ਬਣਾਇਆ ਜਾ ਰਿਹਾ ਪਾਰਕ ਵਿਵਾਦਾਂ ‘ਚ ਘਿਰਿਆ
ਅਧਿਕਾਰੀਆਂ ਵਲੋਂ ਮਾਮਲਾ ਦਬਾਉਣ ਦੀ ਕੋਸ਼ਿਸ਼, ਵਾਰ-2 ਬਿਆਨ ਬਦਲ ਰਹੇ ਨੇ ਡੀਐਫਓ
ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਲਵਾਂਗੇ: ਮੰਤਰੀ ਚੁੰਨੀ ਲਾਲ ਭਗਤ

img-20161201-wa0019ਰਾਮਪੁਰਾ ਫੂਲ 1 ਦਸੰਬਰ (ਕੁਲਜੀਤ ਸਿੰਘ ਢੀਂਗਰਾ)-ਰਾਮਪੁਰਾ ਫੂਲ ਵਿਖੇ ਇਲਾਕਾ ਵਾਸੀਆਂ ਦੀ ਸਹੂਲਤ ਲਈ ਰਾਮਪੁਰਾ-ਫੂਲ ਰੋਡ ‘ਤੇ ਬਣਾਇਆ ਜਾ ਰਿਹਾ ਪਾਰਕ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਿਆ ਹੈ। ਜਿਥੇ ਇਸ ਪਾਰਕ ਦੀ ਨਿਗਰਾਨੀ ਕਰ ਰਹੇ ਬਲਾਕ ਵਣ ਰੇਂਜ ਅਫਸਰ ਜਗਜੀਤ ਸਿੰਘ ਅਤੇ ਦਰੋਗਾ ਬਲਜੀਤ ਸਿੰਘ ਵਲੋਂ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਜਿਲਾ ਬਠਿੰਡਾ ਦੇ ਡੀਐਫਓ ਸੰਜੀਵ ਤਿਵਾਰੀ ਵਲੋਂ ਪਾਰਕ ਦੀ ਲਾਗਤ ਸਬੰਧੀ ਵਾਰ-2 ਆਪਣੇ ਬਿਆਨ ਬਦਲੇ ਜਾ ਰਹੇ ਹਨ।

         ਜਿਕਰਯੋਗ ਹੈ ਕਿ ਢਾਈ-ਤਿੰਨ ਏਕੜ ਵਿਚ ਬਣ ਰਹੇ ਇਸ ਪਾਰਕ ਨੂੰ ਚਾਰਦੀਵਾਰੀ ਕਰਨ ਲਈ ਲੋਹੇ ਦੀਆਂ ਗਰਿੱਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪਰ ਆਲਮ ਇਹ ਹੈ ਕਿ ਇਹ ਗਰਿੱਲਾਂ ਅਤੀ ਘਟੀਆਂ ਕਿਸਮ ਦੀਆਂ ਹਨ। ਜੋ ਕਿ ਪੁਰਾਣੀਆਂ ਹਨ ਜਿਨਾਂ ਨੂੰ ਥਾਂ-ਥਾਂ ਤੋਂ ਜੰਗਾਲ ਲੱਗਿਆ ਹੈ ਅਤੇ ਬਿਲਕੁਲ ਗਲੀਆਂ ਹੋਈਆਂ ਹਨ। ਇਨਾਂ ਨਾਕਾਰਾ ਕਿਸਮ ਦੀਆਂ ਗਰਿੱਲਾਂ ‘ਤੇ ਪਰਦਾ ਪਾਉਣ ਲਈ ਰੰਗ ਕੀਤਾ ਜਾ ਰਿਹਾ ਹੈ। ਇਸ ਬਾਰੇ ਪੁੱਛਣ ‘ਤੇ ਦਰੋਗਾ ਬਲਜੀਤ ਸਿੰਘ ਅਤੇ ਬਲਾਕ ਅਫਸਰ ਜਗਜੀਤ ਸਿੰਘ ਨੇ ਜਿੰਮੇਵਾਰੀ ਤੋਂ ਪੱਲਾ ਛੜਾਉਂਦਿਆਂ ਕਿਹਾ ਕਿ ਉਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਸਿਰਫ ਡੀਐਫਓ ਨੂੰ ਹੀ ਪਤਾ ਹੈ। ਦੂਜੇ ਪਾਸੇ ਡੀਐਫਓ ਬਠਿੰਡਾ ਵੀ ਮਾਮਲੇ ‘ਤੇ ਪਰਦਾ ਹੀ ਪਾਉਂਦੇ ਰਹੇ। ਉਨਾਂ ਤੋਂ ਪਾਰਕ ਦੀ ਲਾਗਤ ਬਾਰੇ ਪੁੱਛਿਆ ਤਾਂ ਉਹ ਕਦੇ 25 ਲੱਖ, ਕਦੇ 22-23 ਲੱਖ ਅਤੇ ਕਦੇ ਪ੍ਰੋਜੈਕਟ ਦੀ ਲਾਗਤ 2 ਕਰੋੜ ਦਸਦੇ ਰਹੇ। ਕਿਸੇ ਵੀ ਗੱਲ ਦਾ ਉਹ ਸਪੱਸ਼ਟ ਜਵਾਬ ਨਾ ਦੇ ਸਕੇ ਅਤੇ ਆਰ.ਟੀ.ਆਈ ਰਾਹੀਂ ਪਾਕੇ ਪੁੱਛਣ ਦੀ ਗੱਲ ਕਰਦੇ ਰਹੇ। ਗਰਿੱਲਾਂ ਬਾਰੇ ਪੁੱਛਣ ‘ਤੇ ਉਨਾਂ ਕਿਹਾ ਕਿ ਵਿਭਾਗ ਕੋਲ ਇਹ ਗਰਿੱਲਾਂ ਪੁਰਾਣੀਆਂ ਬਚੀਆਂ ਹੋਈਆਂ ਸਨ। ਹੋਰ ਸਵਾਲ ਪੁੱਛੇ ਜਾਣ ‘ਤੇ ਉਹ ਤੈਸ਼ ਵਿਚ ਆ ਗਏ ਅਤੇ ਇਹ ਕਹਿਕੇ ਫੋਨ ਕੱਟ ਦਿੱਤਾ ਕਿ ਉਹ ਬਿਜੀ ਹਨ।

        ਜਦ ਇਸ ਸਬੰਧੀ ਵਣ ਵਿਭਾਗ ਦੇ ਮੰਤਰੀ ਚੁੰਨੀ ਲਾਲ ਭਗਤ ਨਾਲ ਗੱਲ ਕੀਤੀ ਤਾਂ ਉਨਾਂ ਮਾਮਲੇ ਦੀ ਗੰਭੀਰਤਾ ਸਮਝਦਿਆਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਕਿਸੇ ਵੀ ਦੋਸ਼ੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸਣਾ ਬਣਦਾ ਹੈ ਕਿ ਪੂਰੀ ਜਾਂਚ ਕਰਨ ‘ਤੇ ਇਸ ਪਾਰਕ ਬਾਰੇ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ। ਇਲਾਕਾ ਵਾਸੀਆਂ ਨੇ ਇਸ ਮਾਮਲੇ ਦੀ ਢੂੰਘਾਈ ਨਾਲ ਪੜਤਾਲ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ਦੀ ਕਿੰਨੀ ਛੇਤੀ ਪੜਤਾਲ ਕਰਕੇ ਦੋਸ਼ੀਆਂ ‘ਤੇ ਕਾਰਵਾਈ ਕਰਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *