ਮਾਂ ਨੂੰ ਸਮਰਪਿਤ ਇੱਕ ਗੀਤ ਲਿਖ ਕੇ ਮਾਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਾਂਗਾ- ਗੁਰਦਾਸ ਮਾਨ

ss1

ਮਾਂ ਨੂੰ ਸਮਰਪਿਤ ਇੱਕ ਗੀਤ ਲਿਖ ਕੇ ਮਾਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਾਂਗਾ- ਗੁਰਦਾਸ ਮਾਨ
ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ਦਾ ਗੁਰਦਾਸ ਮਾਨ ਵੱਲੋਂ ਧੰਨਵਾਦ

gurdas-maanਰਾਮਪੁਰਾ ਫੂਲ, 1 ਦਸੰਬਰ (ਪ.ਪ.): ਪਿਛਲੇ ਦਿਨੀ ਪੰਜਾਬ ਦੇ ਉੱਘੇ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ‘ਚ ਪਹੁੰਚਣ ਵਾਲੇ ਸਮੂਹ ਲੋਕਾਂ ਨੂੰ ਧੰਨਵਾਦ ਆਖ਼ਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਮਾਂ ਦੇ ਤੁਰ ਜਾਣ ਦਾ ਸਦਮਾ ਉਨ੍ਹਾਂ ਸਮੇਤ ਸਮੁੱਚੇ ਪਰਿਵਾਰ ਲਈ ਅਸਹਿ ਪਰ ਇਸ ਔਖੀ ਘੜੀ ਤੁਹਾਡੇ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਨਾਲ ਸਾਡੇ ਪਰਿਵਾਰ ਨੂੰ ਹੌਸਲਾ ਮਿਲਿਆ ਹੈ।
ਉਨ੍ਹਾਂ ਆਖਿਆ ਕਿ ਇਨਸਾਨ ਦੀ ਉਮਰ ਕੁਦਰਤੀ ਤੌਰ ‘ਤੇ ਸ੍ਰਿਸ਼ਟੀ ਵਿੱਚ ਨਿਸਚਤ ਹੈ, ਉਸ ਨੂੰ ਭੋਗਣ ਤੋਂ ਬਾਅਦ ਸਭ ਨੂੰ ਜਾਣਾ ਪੈਂਦਾ ਹੈ। ਮੇਰੇ ਮਾਤਾ ਜੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ 86 ਸਾਲ ਦਾ ਨਿਰੋਗ ਜੀਵਨ ਬਤੀਤ ਕਰਕੇ ਦੁਨੀਆ ਨੂੰ ਅਲਵਿਦਾ ਆਖ ਕੇ ਗਏ ਹਨ। ਭਾਵੇਂ ਉਹ ਸਰੀਰਿਕ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਆਪਣੀਆਂ ਮਿੱਠੀਆਂ ਯਾਦਾਂ ਦੇ ਰੂਪ ਵਿੱਚ ਸਾਡੇ ਵਿਚਕਾਰ ਹਮੇਸ਼ਾ ਰਹਿਣਗੇ।
ਉਨ੍ਹਾਂ ਕਿਹਾ ਕਿ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਦੂਰੋਂ-ਨੇੜਿਓ ਸ਼ਾਮਿਲ ਹੋਣ ਵਾਲੇ ਸਾਰੇ ਦੋਸਤਾਂ, ਰਿਸ਼ਤੇਦਾਰਾਂ, ਕਲਾਕਾਰਾਂ, ਅਦਾਕਾਰਾਂ, ਲੇਖਕਾਂ, ਸਿਆਸੀ ਆਗੂਆਂ ਅਤੇ ਫ਼ਕੀਰਾਂ ਸਮੇਤ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਦੇ ਉਹ ਰਿਣੀ ਹਨ, ਜਿੰਨ੍ਹਾਂ ਨੇ ਪਰਿਵਾਰ ਦਾ ਦੁੱਖ ਵੰਡਾਇਆ। ਉਨ੍ਹਾਂ ਸਮਾਗਮ ਦੌਰਾਨ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ। ਨਾਲ ਹੀ ਮਾਨ ਨੇ ਇਹ ਵੀ ਕਿਹਾ ਕਿ ਭੋਗ ਦੌਰਾਨ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਈ ਹੋਵੇਂ ਤਾਂ ਮੈਂ ਉਸ ਲਈ ਵੀ ਦਿਲੋਂ ਮੁਆਫ਼ੀ ਮੰਗਦਾਂ ਹਾਂ। ਉਨ੍ਹਾਂ ਕਿਹਾ ਕਿ ਮੇਰੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਦੁਨੀਆਂ ‘ਤੇ ਸਭ ਦੀਆਂ ਮਾਵਾਂ ਸਲਾਮਤ ਰਹਿਣ। ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਨੂੰ ਸਮਰਪਿਤ ਇੱਕ ਗੀਤ ਲਿਖ ਕੇ ਮਾਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *