ਸੈਂਟਰ ਉੱਡਤ ਭਗਤ ਰਾਮ ਦੀਆਂ ਤਿੰਨ ਰੋਜਾਂ ਸਰਕਾਰੀ ਖੇਡਾਂ ਸਮਾਪਤ

ss1

ਸੈਂਟਰ ਉੱਡਤ ਭਗਤ ਰਾਮ ਦੀਆਂ ਤਿੰਨ ਰੋਜਾਂ ਸਰਕਾਰੀ ਖੇਡਾਂ ਸਮਾਪਤ

untitled-1ਝੁਨੀਰ 1 ਦਸੰਬਰ(ਗੁਰਜੀਤ ਸ਼ੀਂਹ) ਸੈਂਟਰ ਉੱਡਤ ਭਗਤ ਰਾਮ ਦੇ ਸਰਕਾਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਖੇਡਾਂ ਸਮਾਪਤ ਹੋਈਆ।ਇਹਨਾਂ ਖੇਡਾਂ ਚ ਇਸ ਸੈਂਟਰ ਦੇ 14 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 210 ਬੱਚਿਆਂ ਨੇ ਭਾਗ ਲਿਆ।ਖੇਡਾਂ ਦਾ ਉਦਘਾਟਨ ਪਿੰਡ ਦੇ ਸਮਾਜਸੇਵੀ ਅਤੇ ਅਕਾਲੀ ਆਗੂ ਲਾਲ ਸਿੰਘ ਉੱਡਤਭਗਤਰਾਮ ਨੇ ਕੀਤਾ।ਗੁਰਪ੍ਰੀਤ ਸਿੰਘ ਗਿੱਲ ਅਧਿਆਪਕ ਅਨੁਸਾਰ ਪਹਿਲੇ ਦਿਨ ਲੜਕਿਆਂ ਦੇ ਕਬੱਡੀ ਅਤੇ ਖੋ ਖੋ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਕਰਮਵਾਰ ਭਲਾਈਕੇ ਅਤੇ ਉੱਡਤਭਗਤਰਾਮ ਦੀਆਂ ਟੀਮਾਂ ਜੇਤੂ ਰਹੀਆਂ ਦੂਸਰੇ ਦਿਨ ਦੀਆਂ ਖੇਡਾਂ ਵਿੱਚ ਉੱਡਤ ਭਗਤ ਰਾਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਜੇਤੂ ਰਹੇ।ਰੋਪ ਸਕਿੱਪਇੰਗ ਮੁੰਡਿਆਂ ਦੇ ਮੁਕਾਬਲੇ ਚ ਉੱਡਤਭਗਤਰਾਮ ਅਤੇ ਕੁੜੀਆਂ ਚ ਦੁਲੋਵਾਲ ਜੇਤੂ ਰਹੇ।100 ,200 ,400 ਮੀਟਰ ਦੌੜਾ ਅਤੇ ਰਲੇਅ ਰੇਸ਼ ਵਿੱਚ ਉੱਡਤਭਗਤਰਾਮ ਦੀਆਂ ਕੁੜੀਆਂ ਨੇ ਬਾਜੀ ਮਾਰੀ।ਲੌਂਗ ਜੰਪ ਭੰਮੇ ਕਲਾਂ ਸਕੂਲ ਦੇ ਲੜਕੇ ਅਵਲ ਰਹੇ ਜਦਕਿ ਫੁੱਟਬਾਲ ਚ ਬਾਜੇਵਾਲਾ ਤੇ ਬੁਰਜਭਲਾਈਕੇ ਦੀ ਟੀਮ ਜੇਤੂ ਰਹੀ॥ਇਨਾਮ ਵੰਡਣ ਦੀ ਰਸਮ ਬਲਾਕ ਪ੍ਰਾਇਮਰੀ ਅਫਸਰ ਨਾਜਰ ਸਿੰਘ ਅਤੇ ਹੈਡ ਟੀਚਰ ਬੱਸੋ ਧਾਲੀਵਾਲ ਨੇ ਨਿਭਾਈ।ਇੱਥੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਨੰਬਰਦਾਰ ਰਣਜੀਤ ਸਿੰਘ ,ਖੇਡ ਅਫਸਰ ਰਾਮ ਨਾਥ ,ਬਲਵੰਤ ਸਿੰਘ ਪੀਟੀਆਈ ,ਅਮਰਜੀਤ ਸਿੰਘ ,ਜਗਤਾਰ ਸਿੰਘ ,ਗੁਰਦਾਸ ਸਿੰਘ ਸਿੱਧੂ ,ਹੰਸਾਂ ਸਿੰਘ ,ਗੁਰਪ੍ਰੀਤ ਸਿੰਘ ਗਿੱਲ ਨੇ ਆਪਣੀ ਡਿਊਟੀ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *