ਕਾਮਰੇਡ ਪਹੁੰਚੇ ਬੈਕ ਵਿੱਚ ਲੋਕਾਂ ਦੀਆਂ ਮੁਸ਼ਕਲਾ ਜਾਨਣ ਲਈ

ss1

ਕਾਮਰੇਡ ਪਹੁੰਚੇ ਬੈਕ ਵਿੱਚ ਲੋਕਾਂ ਦੀਆਂ ਮੁਸ਼ਕਲਾ ਜਾਨਣ ਲਈ

cpmਗੜ੍ਹਸ਼ੰਕਰ 1 ਦਸੰਬਰ (ਅਸ਼ਵਨੀ ਸ਼ਰਮਾ) ਅੱਜ ਖੱਬੇ ਪੱਖੀ ਪਾਰਟੀਆਂ ਦੇ ਆਗੂ ਬੈਕ ਆਫ ਇੰਡੀਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਪਹੁੰਚੇ । ਕਾਮਰੇਡ ਦਰਸ਼ਨ ਸਿੰਘ ਮੱਟੂ, ਅਰਥ ਸ਼ਾਸ਼ਤਰੀ ਸੱਜਣ ਸਿੰਘ ਬੈਸ, ਕਾ ਹਰਭਜਨ ਸਿੰਘ, ਕੁਲਵਿੰਦਰ ਸੰਘਾ, ਗੁਰਨੇਕ ਸਿੰਘ ਭੱਜਲ, ਰਵਿੰਦਰ ਨੀਟਾ ਆਦਿ ਆਗੂਆਂ ਨੇ ਖੱਜਲ ਖੁਆਰ ਹੋ ਰਹੇ ਲੋਕਾਂ ਲਈ ਬੈਕਾਂ ਵਿੱਚ ਜਮਾ ਪੈਸੇ ਕਢਵਾਉਣ ਲਈ ਤੁਰੰਤ ਬੈਕਾਂ ਵਿੱਚ ਕਰੰਸੀ ਭੇਜਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਬੈਕਾਂ ਅੱਗੇ ਲੱਗੀਆਂ ਲਾਈਨਾ ਵਿੱਚ ਮੰਤਰੀ ਜਾਂ ਹੋਰ ਵੱਡੇ ਲੋਕ ਨਹੀ ਖੜੇ ਜਦੋ ਕਿ ਉਥੇ ਸਿਰਫ ਆਮ ਜਨਤਾ ਹੀ ਸਵੇਰ ਤੋ ਭੁੱਖਣ ਭਾਣੇ ਖੜ ਜਾਦੇ ਹਨ। ਉਹਨਾ ਨੇ ਮੰਗ ਕੀਤੀ ਕਿ ਗਰੀਬ ਗੁਰਬੇ, ਕਿਸਾਮ, ਮਜਦੂਰਾਂ ਤੇ ਆਮ ਜਨਤਾ ਲਈ ਬੈਕਾਂ ਵਿੱਚ ਰਕਮ ਦਾ ਇਤਜਾਮ ਕੀਤਾ ਜਾਵੇ ਤਾ ਜੋ ਲੋਕ ਖੱਜਲ ਖੁਆਰ ਹੋਣ ਤੋ ਬਚ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *