ਵਾਤਾਵਰਣ ਦੀ ਸੰਭਾਲ ਨਾਂ ਕੀਤੀ ਤਾਂ ਮੁਸ਼ਕਲ ਹੋਵੇਗਾ ਇਨਸਾਨ ਦਾ ਜੀਵਨ : ਬੱਬਲ

ss1

ਵਾਤਾਵਰਣ ਦੀ ਸੰਭਾਲ ਨਾਂ ਕੀਤੀ ਤਾਂ ਮੁਸ਼ਕਲ ਹੋਵੇਗਾ ਇਨਸਾਨ ਦਾ ਜੀਵਨ : ਬੱਬਲ

babbalਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਨੇ ਵਾਾਤਵਰਣ ਸੰਭਾਲ ਪ੍ਰੋਗਰਾਮ ਦੇ ਤਹਿਤ ਵਾਰਡ 38 ਵਿੱਖੇ ਰਾਜਿੰਦਰ ਸਿੰਘ ਭਾਟੀਆ ਅਤੇ ਭਾਜਪਾ ਦੇ ਵਾਰਡ ਇੰਚਾਰਜ ਰਾਜੂ ਓਬਰਾਏ ਦੀ ਅਗਵਾਈ ਹੇਠ ਬੂਟੇ ਲਗਾਕੇ ਵਾਤਾਵਰਣ ਦੀ ਸੰਭਾਲ ਦਾ ਸੰਕਲਪ ਕੀਤਾ ਯੂਥ ਅਕਾਲੀ ਦਲ ਪ੍ਰਧਾਨ ਗੁਰਪ੍ਰੀਤ ਬੱਬਲ ਨੇ ਹਾਜਰ ਜਨਸਮੂਹ ਨੂੰ ਨਿਜੀ ਸਵਾਰਥਾਂ ਦੀ ਪੂਰਤੀ ਲਈ ਵਾਤਾਵਰਣ ਨੂੰ ਦੂਸ਼ਿਤ ਕਰਣ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੂਸ਼ਿਤ ਕਰਕੇ ਇਨਸਾਨ ਆਪਣੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਜੇਕਰ ਇਸੇ ਤਰਾਂ ਅਸੀ ਲੋਕ ਪ੍ਰਦੂਸ਼ਣ ਫੈਲਾਉਂਦੇ ਰਹੇ ਤਾਂ ਧਰਤੀ ਤੇ ਸਾਹ ਲੈਣਾ ਮੁਸ਼ਕਲ ਹੋਣ ਨਾਲ ਮਨੁੱਖ ਜਾਤੀ ਦਾ ਨਾਮੋਨਿਸ਼ਾਨ ਮਿਟ ਜਾਵੇਗਾ ਰਾਜਿੰਦਰ ਸਿੰਘ ਭਾਟੀਆ ਅਤੇ ਰਾਜੂ ਓਬਰਾਏ ਨੇ ਦੱਸਿਆ ਕਿ ਉਨਾਂ ਨੇ ਇਸ ਹਲਕੇ ਵਿੱਚ ਹੁਣ ਤੱਕ ਸੈਂਕੜੇ ਬੂਟੇ ਲਵਾ ਕੇ ਅਕਾਲੀ-ਭਾਜਪਾ ਗਠਜੋੜ ਨਾਲ ਸੰਬਧਤ ਨੌਜਵਾਨ ਵਰਗ ਨੂੰ ਉਨਾਂ ਦੇ ਪਾਲਣ ਪੋਸਣ ਦੀ ਜ਼ਿੰਮੇਦਾਰੀ ਸੌਂਪੀ ਹੈ ਇਸ ਮੌਕੇ ਤੇ ਰਾਜੂ ਓਬਰਾਏ, ਸਿਮਰਨ ਓਬਰਾਏ, ਮਿੰਕੂ ਆਸਟਰੇਲਿਆ, ਮੋਹਿਤ ਰਾਮਗੜਿਆ, ਸੌਰਵ ਮਰਵਾਹਾ, ਨਿਤੀਨ ਆਨੰਦ, ਗੌਰਵ ਸੰਧੂ, ਮੋਹਿਤ ਵਸ਼ਿਸ਼ਠ, ਨਿਤੀਨ ਖੰਨਾ ਸਹਿਤ ਹੋਰ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *