ਸਾਡੇ ਸਮਾਜ ਦੀ ਸਿਉਂਕ…………………ਭਰੂਣ ਹੱਤਿਆ

ss1

ਸਾਡੇ ਸਮਾਜ ਦੀ ਸਿਉਂਕ…………………ਭਰੂਣ ਹੱਤਿਆ

bhrun-hatya-pic-2ਪੰਜ ਦਰਿਆਵਾਂ ਦੇ ਇਸ ਵਸਦੇ-ਰਸਦੇ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਨਸ਼ਿਆਂ ਦੇ ਵਗ ਰਹੇ ਹੜ੍ਹ ਨੇ ਸਮੁੱਚੀ ਪੰਜਾਬੀਅਤ ਨੂੰ ਅੰਦਰ ਤੱਕ ਹਲੂਣ ਦਿੱਤਾ ਹੈ ਉੱਥੇ ਹੀ ਨਸ਼ਿਆ ਦੇ ਇੱਸ ਹੜ੍ਹ ਦਾ ਸ਼ਿਕਾਰ ਤਾਂ ਭਾਵੇਂ ਜਿਆਦਾਤਰ ਮਨੁੱਖ ਹੀ ਹਨ ਲੇਕਿਨ ਨਾਲ ਹੀ ਪੰਜਾਬ ਵਿੱਚ ਨਸ਼ਿਆਂ ਤੋਂ ਵੀ ਭਿਆਨਕ ਬਿਮਾਰੀ ਨੇ ਆਪਣਾ ਦਾਇਰਾ ਵਿਸ਼ਾਲ ਕੀਤਾ ਹੈ ਜਿਸ ਨਾਲ ਹਰ ਸੂਝਵਾਨ ਪੰਜਾਬੀ ਦਾ ਦਿਲ ਪਸੀਜਿਆ ਗਿਆ ਹੈ ਅਜਿਹੀ ਬਿਮਾਰੀ ਦਾ ਨਾਮ ਹੈ ਭਰੂਣ ਹੱਤਿਆ।
ਅਸੀ ਹਰ ਰੋਜ ਹੀ ਨਿੱਤ ਦਿੱਨ ਅਖ਼ਬਾਰਾਂ, ਟੀ.ਵੀ. ਚੈਨਲਾਂ ਜਰੀਏ ਪੜ੍ਹਦੇ ਸੁਣਦੇ ਹਾਂ ਕਿ ਪੰਜਾਬ ਵਿੱਚ ਕੁੜੀਆਂ ਦੀ ਗਿਣਤੀ 1000 ਮੁੰਡਿਆਂ ਮੁਕਾਬਲੇ ਔਸਤਨ ਸਿਰਫ 793 ਹੀ ਹੈ। ਇਹ ਏਡਾ ਵੱਡਾ ਫਾਸਲ਼ਾ ਆਖ਼ਿਰ ਕਿਉਂ? ਕਿ ਕਾਰਨ ਹੈ ਕਿ ਇੱਕ ਮਾਂ ਆਪਣੀ ਧੀ ਨੂੰ ਜਨਮ ਦੇਣ ਤੋਂ ਕਿਉਂ ਕਤਰਾ ਰਹੀ ਹੈ। ਕੀ ਉਹ ਵੀ ਕਿਸੇ ਦੀ ਧੀ ਨਹੀਂ? ਕਿ ਉਸਨੂੰ ਵੀ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ? ਆਖਿਰ ਇਹ ਸਵਾਲ ਦਾ ਜਵਾਬ ਜ਼ਿਆਦਾ ਗੁੰਝਲਦਾਰ ਨਹੀਂ ਬਲਕਿ ਸਾਡੀ ਗਲਤ ਸੋਚ ਦਾ ਹੀ ਨਤੀਜਾ ਹੈ।
ਭਰੂਣ ਹੱਤਿਆ ਦਾ ਮੁੱਢਲਾ ਕਾਰਨ ਦਹੇਜ ਪ੍ਰਥਾ ਹੈ। ਹਰ ਮਾਂ-ਬਾਪ ਧੀ ਦੇ ਜਨਮ ਵਕਤ ਹੀ ਆਪਣੇ ਆਪ ਨੂੰ ਕਰਜ਼ਾਈ ਮਹਿਸੂਸ ਕਰਦੇ ਹਨ। ਉਹਨਾਂ ਦੀ ਸੋਚ ਹੁੰਦੀ ਹੈ ਕਿ “ਧੀ ਜੰਮੀ ਤੇ ਜਵਾਈ ਵਾਲਾ ਹੋ ਗਿਆ“ ਭਾਵ ਉਹ ਧੀ ਦੇ ਜਨਮ ਤੋਂ ਹੀ ਉਸ ਨੂੰ ਵਿਆਹੁਣ ਦੇ ਫਿਕਰ ਨੂੰ ਲੈ ਕੇ ਬੈਠ ਜਾਂਦਾ ਹੈ।ਕੁਝ ਪੜੇ ਲਿਖੇੇ ਮਾਤਾ-ਪਿਤਾ ਵੀ ਆਪਣੀ ਧੀ ਨੂੰ ਇਸ ਕਰਕੇ ਜਨਮ ਦੇਣ ਤੋਂ ਕਤਰਾਉਂਦੇ ਹਨ ਕਿ ਧੀ ਨਾਲ ਉਹਨਾਂ ਦੀ ਵੰਸ਼ ਅੱਗੇ ਨਹੀਂ ਵਧੇਗੀ ਤੇ ਬੇਟੇ ਨਾਲ ਹੀ ਉਹਨਾ ਦੀ ਵੰਸ਼ ਅੱਗੇ ਵਧੇਗੀ। ਏਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵੰਸ਼ ਦਾ ਨਾਮ ਅੱਗੇ ਤੋਰਨ ਲਈ ਮੁੰਡੇ ਦੀ ਨਹੀਂ ਬਲਕਿ ਅਜਿਹੇ ਕਾਰਜ,ਕੀਰਤੀਨਾਮੇ ਸਥਾਪਤ ਕਰਨ ਦੀ ਜਰੂਰਤ ਹੈ ਜੋ ਰਹਿੰਦੀ ਦੁਨੀਆ ਤੱਕ ਯਾਦ ਰਹੇ।ਝਾਂਸੀ ਦੀ ਰਾਣੀ,ਮਦਰ ਟਰੇਸਾ,ਕਲਪਨਾ ਚਾਵਲਾ,ਕਿਰਨ ਬੇਦੀ,ਪ੍ਰਤਿਭਾ ਪਾਟਿਲ ਜੀ ਹੋਰਾਂ ਦੇ ਪਿਤਾ ਦਾ ਨਾਮ ਕੌਣ ਜਾਣਦਾ ਹੈ ? ਯਾਦ ਹੈ, ਤਾਂ ਉਹਨਾਂ ਦਾ ਹੀ ਨਾਮ ਯਾਦ ਹੈ ਜਿਹਨਾਂ ਕੁਝ ਅਜਿਹਾ ਕੀਤਾ ਜੋ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ।ਜੇਕਰ ਅਸੀਂ ਵੰਸ਼ ਨੂੰ ਅੱਗੇ ਤੋਰਨ ਦੀ ਗੱਲ ਕਰਦੇ ਹਾਂ ਤਾਂ ਇਥੇ ਇਹ ਵੀ ਦੱਸਣਾ ਜਰੂਰੀ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋਂ ਸਾਹਿਬਜਾਦੇ ਕੌਮ ਲਈ ਵਾਰ ਦਿੱਤੇ,ਉਹਨਾਂ ਦਾ ਨਾਮ ਵੀ ਰਹਿੰਦੀ ਦੁਨੀਆ ਤੱਕ ਸੁਨਿਹਰੇ ਪੰਨਿਆਂ ਤੇ ਹੋਵੇਗਾ।ਸਾਡੇ ਅਮਰ ਸ਼ਹੀਦ ਭਗਤ ਸਿੰਘ , ਰਾਜਗੁਰੂ, ਸੁਖਦੇਵ,ਕਰਤਾਰ ਸਿੰਘ ਸ਼ਰਾਭਾ ਤੇ ਊਧਮ ਸਿੰਘ ਨੇ ਕਿਹੜਾ ਵੰਸ਼ ਨੂੰ ਅੱਗੇ ਤੋਰਿਆ ਹੈ ? ਲੇਕਿਨ ਉਹਨਾਂ ਦੇ ਨਾਮ ਨੂੰ ਕੌਣ ਭੁੱਲ ਸਕਦਾ ਹੈ। ਅਜਿਹੀਆਂ ਹੋਰ ਅਨੇਕਾਂ ਹੀ ਉਦਾਹਰਨਾਂ ਹਨ ਜਿਹਨਾਂ ਦੀ ਵੰਸ਼ ਹਜ਼ਾਰਾਂ ਸਾਲ ਪਹਿਲਾਂ ਖਤਮ ਹੋ ਗਈ ਪ੍ਰੰਤੂ ਉਹਨਾਂ ਸਖ਼ਸ਼ੀਅਤਾਂ ਦਾ ਨਾਮ ਹਮੇਸ਼ਾ ਚਲਦਾ ਰਹੇਗਾ।ਜਿੱਥੋਂ ਤੱਕ ਬੁਢਾਪੇ ਦੇ ਸਹਾਰੇ ਦੀ ਗੱਲ ਹੈ, ਮੇਰੇ ਮੁਤਾਬਿਕ ਇਸ ਪੜਾਅ ਵਿੱਚ ਧੀਆਂ ਵੀ ਵਧੇਰੇ ਜਿੰਮੇਵਾਰੀ ਨਿਭਾ ਸਕਦੀਆਂ ਹਨ ਜਦਕਿ ਉਹ ਮੁੰਡਿਆਂ ਮੁਕਾਬਲੇ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ।
ਅੱਜ-ਕੱਲ ਧੀਆਂ ਹਰ ਖੇਤਰ ਚ ਮੱਲਾਂ ਮਾਰ ਰਹੀਆਂ ਹਨ ਪਰ ਸਾਡੀ ਸੌੜੀ ਸੋਚ ਸਦਕਾ ਅਸੀਂ ਉਥੇ ਹੀ ਖੜੇ ਹਾਂ।ਭਾਵੇਂ ਪਹਿਲਾਂ ਨਾਲੋ ਕਈ ਸੂਬਿਆਂ ਚ ਸੁਧਾਰ ਆਇਆ ਹੈ ਪਰ ਕਈ ਸੂਬਿਆਂ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਮੁਕਾਬਲੇ ਘਟੀ ਹੈ,ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਅੱਜ ਅਸੀਂ ਦੇਖਦੇ ਹਾਂ ਕਿ ਬਹੁ-ਗਿਣਤੀ ਇੱਕਲੇ-ਇੱਕਲੇ ਮੁੰਡੇ ਦੀ ਹੀ ਹੈ ਜੇਕਰ ਇਹ ਸਭ ਏਦਾਂ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੇ ਕਈ ਤਿਉਹਾਰ ਜਿਵੇਂ ਰੱਖੜੀ ,ਤੀਆਂ ,ਭਾਈ-ਦੂਜ , ਕੰਚਕਾਂ ਵਾਰੇ ਸਾਡੀਆਂ ਆਉਣ ਵਾਲੀਆਂ ਪੀੜੀ੍ਹਆਂ ਸਿਰਫ ਕਿਤਾਬਾਂ ਵਿੱਚ ਹੀ ਪੜ੍ਹਿਆ ਕਰਨਗੀਆਂ।ਇਸ ਦੇ ਨਾਲ ਹੀ ਸਾਡੇ ਕਈ ਰਿਸ਼ਤੇ ਜਿਵੇਂ ਜੀਜਾ-ਸਾਲੀ ਦਾ ਰਿਸ਼ਤਾ ,ਨਣਦ-ਭਰਜਾਈ ਦਾ ਰਿਸ਼ਤਾ ,ਮਾਸੀ-ਮਾਸੜ ਦਾ ਰਿਸ਼ਤਾ ,ਚਾਚਾ-ਚਾਚੀ ਦਾ ਰਿਸ਼ਤਾ ਆਦਿ ਰਿਸ਼ਤੇ ਵੀ ਖਤਮ ਹੋਣ ਦੀ ਕਗ਼ਾਰ ਤੇ ਆ ਜਾਣਗੇ ।ਭਰੂਣ ਹੱਤਿਆ ਨੂੰ ਰੋਕਣ ਲਈ ਸਰਕਾਰ ਨੂੰ ਵੀ ਕੁਝ ਹੋਰ ਸ਼ਖਤ ਕਦਮ ਚੁੱਕਣ ਦੀ ਜਰੂਰਤ ਹੈ। ਧੀਆਂ ਨੂੰ ਕੁੱਖ ਵਿੱਚ ਮਾਰਨ ਵਾਲਿਆਂ ਅਤੇ ਦਾਜ ਮੰਗਣ ਵਾਲਿਆਂ ਵਿਰੁੱਧ ਕੋਈ ਕਾਨੂੰਨ ਸ਼ਖਤੀ ਨਾਲ ਲਾਗੂ ਹੋਣਾ ਚਾਹੀਦਾ ਹੈ।ਧੀਆਂ ਦਾ ਕੁੱਖ ਵਿੱਚ ਕਤਲ ਕਰਨ ‘ਤੇ ਕਰਾਉਣ ਵਾਲਿਆਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ।ਸਾਨੂੰ ਸਭ ਨੂੰ ਧੀਆਂ ਦੇ ਜੀਵਨ ਦੀ ਮਹੱਤਤਾ ਵਾਰੇ ਜਾਗਰੂਕ ਹੋਣਾ ਪਵੇਗਾ,ਧੀਆਂ ਬਚਾਓ ਮੁਹਿੰਮ ਦੇ ਕਾਰਜਕਰਤਾਵਾਂ ਨਾਲ ਸਾਨੂੰ ਡੱਟ ਕੇ ਖੜਨਾ ਹੋਵੇਗਾ।

ਬੱਬੀ ਜਾਤੀਮਾਜਰਾ
ਤਹਿ ਧੂਰੀ
ਜਿਲਾ ਸੰਗਰੂਰ(ਪੰਜਾਬ)
90568-22270

print
Share Button
Print Friendly, PDF & Email

Leave a Reply

Your email address will not be published. Required fields are marked *