ਸ਼ਹਿਣੇ ‘ਚ ਐਸ.ਬੀ.ਪੀ. ਦੇ ਏ.ਟੀ.ਐਮ. ਅੱਗੇ ਲੱਗੀਆਂ ਲੰਬੀਆਂ ਲਾਈਨਾਂ

ss1

ਸ਼ਹਿਣੇ ‘ਚ ਐਸ.ਬੀ.ਪੀ. ਦੇ ਏ.ਟੀ.ਐਮ. ਅੱਗੇ ਲੱਗੀਆਂ ਲੰਬੀਆਂ ਲਾਈਨਾਂ

vikrant-bansal-1ਭਦੌੜ 29 ਨਵੰਬਰ (ਵਿਕਰਾਂਤ ਬਾਂਸਲ) ਬੀਤੇ ਦਿਨ ਸਵੇਰੇ ਹੀ ਸ਼ਹਿਣਾ ‘ਚ ਸਟੇਟ ਬੈਂਕ ਆਫ ਪਟਿਆਲਾ ਦੇ ਏ.ਟੀ.ਐਮ. ਅੱਗੇ ਲਾਈਨਾਂ ਲੱਗ ਗਈਆਂ ਸਨ, ਪਰ ਏ.ਟੀ.ਐਮ. ਵਿਚ ਕੈਸ਼ ਕਰੀਬ ਇਕ ਵਜੇ ਪਾ ਕੇ ਚਾਲੂ ਕੀਤਾ ਗਿਆ ਇਸ ਸਮੇਂ ਲਾਈਨ ‘ਚ ਲੱਗੇ ਕਰਨ ਸਿੰਘ, ਦੇਵ ਸਿੰਘ, ਹਰਦੇਵ ਸਿੰਘ, ਬਲਜਿੰਦਰ ਰਾਮ, ਗੁਰਦੇਵ ਸਿੰਘ, ਹਾਕਮ ਸਿੰਘ, ਸਿਕੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨ ਤੋਂ ਬੈਂਕ ‘ਚ ਕੈਸ਼ ਨਾ ਮਿਲਣ ਕਾਰਨ ਜਿੱਥੇ ਨਿਰਾਸ਼ਾ ਦੇ ਆਲਮ ‘ਚ ਸਨ, ਉੱਥੇ ਉਹ ਸਵੇਰੇ ਹੀ ਲਾਈਨ ‘ਚ ਲੱਗ ਗਏ ਸਨ ਉਨਾਂ ਦੱਸਿਆ ਕਿ ਏ.ਟੀ.ਐਮ. ‘ਚੋਂ ਦੋ ਹਜ਼ਾਰ ਰੁਪਏ ਮਿਲ ਰਹੇ ਹਨ, ਜਿਸ ਨਾਲ ਉਨਾਂ ਨੂੰ ਕੁੱਝ ਰਾਹਤ ਮਿਲੀ ਹੈ ਲਾਈਨ ‘ਚ ਲੱਗੇ ਲੋਕਾਂ ਨੇ ਦੱਸਿਆ ਕਿ ਲੰਬੀ ਉਡੀਕ ਕਰਨ ਤੇ ਉਨਾਂ ਨੂੰ ਕੈਸ਼ ‘ਚ ਅੱਜ ਦੋ ਹਜ਼ਾਰ ਦਾ ਨੋਟ ਮਿਲ ਰਿਹਾ ਹੈ ਉਕਤ ਲੋਕਾਂ ਨੇ ਕੇਦਰ ਸਰਕਾਰ ਤੋਂ ਮੰਗ ਕੀਤੀ ਕਿ ਏ.ਟੀ.ਐਮ. ਵਿਚੋਂ ਕੈਸ਼ ਕਢਵਾਉਣ ਦੀ ਲਿਮਟ ਚਾਰ ਹਜ਼ਾਰ ਰੁਪਏ ਕੀਤੀ ਜਾਵੇ ਤਾਂ ਕਿ ਉਨਾਂ ਨੂੰ ਕੁੱਝ ਰਾਹਤ ਮਿਲ ਸਕੇ ਇਸ ਸਬੰਧੀ ਐਸ.ਬੀ.ਪੀ. ਸ਼ਹਿਣਾ ਬ੍ਰਾਂਚ ਦੇ ਮਨੇਜਰ ਜਗਦੀਸ਼ ਰਾਏ ਨੇ ਕਿਹਾ ਕਿ ਏਟੀਐਮ ‘ਚ ਕੈਸ਼ ਦੋ ਲੱਖ ਦੀ ਬਜਾਏ ਚਾਰ ਲੱਖ ਰੁਪਏ ਪਾਏ ਗਏ ਹਨ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਉਨਾਂ ਕਿਹਾ ਕਿ ਇਸ ਕੈਸ਼ ਨਾਲ ਦੋ ਸੌ ਏ.ਟੀ.ਐਮ. ਧਾਰਕ ਕੈਸ਼ ਕਢਵਾ ਸਕਣਗੇ।

print
Share Button
Print Friendly, PDF & Email