ਪੀਣ ਵਾਲੇ ਪਾਣੀ ਦਾ ਬਿੱਲ ਮੁਆਫ ਕਰਨ ਤੋਜਵਾਬ ਦਿਤਾ ਇਸ਼ਪੈਕਟਰ ਨੇ-ਸਰੋਜ

ss1

ਪੀਣ ਵਾਲੇ ਪਾਣੀ ਦਾ ਬਿੱਲ ਮੁਆਫ ਕਰਨ ਤੋ ਜਵਾਬ ਦਿਤਾ ਇਸ਼ਪੈਕਟਰ ਨੇ: ਸਰੋਜ
ਵਿਕਾਸ਼ ਮੰਚ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ-ਸੰਘਾਂ

sarojਗੜ੍ਹਸ਼ੰਕਰ 30 ਨਵੰਬਰ (ਅਸ਼ਵਨੀ ਸ਼ਰਮਾ) ਨਗਰ ਕੌਸ਼ਲ ਦੀ ਹੱਦ ਅੰਦਰ 5 ਮਰਲੇ ਤੋ ਘੱਟ ਜਮੀਨ ਵਿੱਚ ਬਣੇ ਮਕਾਨ ਦਾ ਟੂਟੀਆਂ ਦਾ ਬਿੱਲ ਸਰਕਾਰ ਵਲੋ ਮੁਆਫ ਕੀਤਾ ਹੋਇਆਂ ਹੈਪਰ ਇਸ ਦੇ ਉਲਟ ਨਗਰ ਕੌਸ਼ਲ ਗੜ੍ਹਸ਼ੰਕਰ ਦੇ ਅਧਿਕਾਰੀ ਵਲੋ ਸ਼ਹਿਰ ਵਾਸੀਆਂ ਨੂੰ ਕਿਹਾ ਜਾਂ ਰਿਹਾ ਹੈਕਿ ਪੰਜਾਬ ਸਰਕਾਰ ਵਲੋ ਸੂਚਨਾਂ ਜਾਰੀ ਕਰਕੇ ਪਾਣੀ ਦੇ ਬਿੱਲ ਵਸੂਲਣ ਲਈ ਕਿਹਾ ਜਾਂ ਰਿਹਾ ਹੈ।

        ਸ਼ਹਿਰ ਦੇ ਵਾਰਡ ਨੰਬਰ -11 ਦੀ ਸਰੋਜ ਨੇ ਦੱਸਿਆ ਕਿ ਉਸਦਾ 3 ਮਰਲੇ ਵਿੱਚ ਮਕਾਨ ਹੈ। ਉਹ ਨਗਰ ਕੌਸ਼ਲ ਗੜ੍ਹਸ਼ੰਕਰ ਵਿਖੇ ਇਸ਼ਪੈਕਟਰ ਦੇ ਕੋਲ ਪਾਣੀ ਦਾ ਬਿੱਲ ਮੁਆਫ ਕਰਵਾਉਣ ਗਈ ਤਾ ਉਹਨਾ ਨੇ ਕਿਹਾ ਕਿ ਸਰਕਾਰ ਦੀ ਇਸ ਤਰਾਂ ਦੀ ਕੋਈ ਯੋਜਨਾ ਨਹੀ ਹੈ ਜਿਸ ਨਾਲ ਬਿੱਲ ਮੁਆਫ ਹੋ ਸਕੇ। ਸਰੋਜ ਨੇ ਦੱਸਿਆਂ ਕਿ ਮੇਰੇ ਕੋਲ ਸਾਰੇ ਕਾਗਜ ਪੂਰੇ ਸਨ। ਇਸ ਬਾਬਤ ਵਿਕਾਸ ਮੰਚ ਦੇ ਪ੍ਰਧਾਨ ਕੁਲਵਿੰਦਰ ਸੰਘਾ ਕੌਸ਼ਲਰ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤੋ ਬਾਅਦ ਵੀ ਨਗਰ ਕੌਸ਼ਲ ਦੇ ਕਰਮਚਾਰੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਸਹਿਨ ਨਹੀ ਕੀਤਾ ਜਾਵੇਗਾ। ਕੁਲਵਿੰਦਰ ਸੰਘਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਨਗਰ ਕੌਸ਼ਲ ਦੇ ਕਰਮਚਾਰੀਆਂ ਨੇ ਆਪਣਾ ਵਤੀਰਾਂ ਠੀਕ ਨਾਂ ਕੀਤਾ ਤਾ ਵਿਕਾਸ ਮੰਚ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਕਮੇਟੀ ਦਾ ਘਿਰਾਉ, ਧਰਨਾ ਤੇ ਚੱਕਾਂ ਜਾਮ ਲਗਾਉਣ ਲਈ ਮਜਬੂਰ ਹੋਣਾ ਪਵੇਗਾ।

         ਇਸ ਵਾਰੇ ਨਗਰ ਕੌਸ਼ਲ ਦੇ ਇਸ਼ਪੈਕਟਰ ਜਸਵਿੰਦਰ ਕੌਰ ਨਾਲ ਗਲ ਕਰਨ ਤੇ ਉਹਨਾ ਨੇ ਕਿਹਾ ਕਿ ਮੈ ਕਿਸੇ ਨੂੰ ਬਿੱਲ ਮੁਆਫ ਕਰਨ ਲਈ ਜਵਾਬ ਨਹੀ ਦਿਤਾ। ਉਹਨਾ ਨੇ ਕਿਹਾ ਕਿ ਸਰੋਜ ਕੋਲ ਪੂਰੇ ਦਸਤਾਵੇਜ ਨਹੀ ਹਨ ਜਿਸ ਲਈ ਉਸ ਨੂੰ ਪੂਰੇ ਕਾਗਜ ਲਿਆਉਣ ਲਈ ਕਿਹਾ ਗਿਆਂ ਹੈ। ਇਸ ਵਾਰੇ ਨਗਰ ਕੌਸ਼ਲ ਦੇ ਪ੍ਰਧਾਨ ਰਜਿੰਦਰ ਸਿੰਘ ਸੂਕਾ ਨੇਕਿਹਾ ਕਿ 4 ਮਰਲੇ ਵਾਲਿਆਂ ਦੇ ਬਿੱਲ ਮੁਆਫ ਹਨ ਕਿਸੇ ਵੀ ਕਰਮਚਾਰੀ ਨੇ ਉਸ ਨੂੰ ਮਨਾਂ ਕੀਤਾ ਹੋਣਾ ਹੈ ਤਾਂ ੳਹਨਾਂ ਦੇ ਕਾਜਾਂ ਵਿੱਚ ਕਮੀ ਹੋਣੀ ਹੈ। ਸਰੋਜ ਪੂਰੇ ਕਾਗਜਾਤ ਲੈ ਕੇ ਆ ਜਾਵੇਮੈ ਬਿੱਲ ਮੁਆਫ ਕਰਵਾ ਦਿਆਗਾ।

print
Share Button
Print Friendly, PDF & Email

Leave a Reply

Your email address will not be published. Required fields are marked *