ਟੱਕਰ ਨਾਲ ਬਿਜਲੀ ਦਾ ਖੰਬਾ ਟੁੱਟ ਕੇ ਡਿੱਗਿਆ ਟਰੱਕ ਤੇ, ਡਰਾਇਵਰ ਵਾਲ ਵਾਲ ਬਚਿਆ

ss1

ਟੱਕਰ ਨਾਲ ਬਿਜਲੀ ਦਾ ਖੰਬਾ ਟੁੱਟ ਕੇ ਡਿੱਗਿਆ ਟਰੱਕ ਤੇ, ਡਰਾਇਵਰ ਵਾਲ ਵਾਲ ਬਚਿਆ

30-takar-truckਬੁਢਲਾਡਾ 30, ਨਵੰਬਰ(ਤਰਸੇਮ ਸ਼ਰਮਾਂ) ਸਥਾਨਕ ਸ਼ਹਿਰ ਦੇ ਸਿਨੇਮਾ ਰੋਡ ਤੇ ਇੱਕ ਟਰੱਕ ਵੱਲੋਂ ਬਿਜਲੀ ਦੇ ਖੰਬੇ ਨੂੰ ਟੱਕਰ ਮਾਰਨ ਕਾਰਨ ਖੰਬਾ ਟੁੱਟ ਕੇ ਟਰੱਕ ਉੱਪਰ ਜਾ ਡਿੱਗਾ, ਜਿਸ ਕਾਰਨ ਟਰੱਕ ਦਾ ਡਰਾਇਵਰ ਕਰੰਟ ਤੋਂ ਵਾਲ ਵਾਲ ਬੱਚ ਗਿਆ। ਜਦੋਂਕਿ ਆਸ ਪਾਸ ਦੇ ਖੇਤਰਾਂ ਵਿੱਚ ਕਈ ਬਿਜਲੀ ਦੇ ਉਪਕਰਨ ਸੜ ਕੇ ਸੁਆਹ ਹੋ ਗਏ। ਲਵਲੀ ਪ੍ਰੋਫੈਸਨਲ ਯੁਨੀਵਰਸਿਟੀ ਦੇ ਸਬ ਕੇਂਦਰ ਦੇ ਕਈ ਕੰਪਿਊਟਰ ਖੰਬਾ ਟੁੱਟਣ ਕਾਰਨ ਅਚਾਨਕ ਬਿਜਲੀ ਦੀ ਵੋਲਟੇਜ਼ ਵੱਧਣ ਕਾਰਨ ਸੜ ਕੇ ਸੁਆਹ ਹੋ ਗਏ। ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਅਜੈਬ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾਂ ਲੈਦਿਆਂ ਦੱਸਿਆ ਕਿ ਇਹ ਬਿਜਲੀ ਦਾ ਖੰਬਾ ਹਾਈ ਵੋਲਟੇਜ਼ ਤਾਰਾਂ ਜੁੜੀਆਂ ਹੋਇਆ ਸਨ ਜ਼ੋ ਟਰੱਕ ਦੀ ਟੱਕਰ ਕਾਰਨ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ੳਪਰੋਕਤ ਖੰਬੇ ਦੀ ਖਸਤਾ ਹਾਲਤ ਸੰਬੰਧੀ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਧਿਆਨ ਵਿੱਚ ਲਿਆਦਾਂ ਜਾ ਚੁੱਕਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *