ਮਸੀਹ ਭਾਈਚਾਰੇ ਵੱਲੋਂ ”ਫੈਸਟੀਵਲ ਆਫ ਪੀਸ” ਦਾ ਆਯੋਜਨ

ss1

ਮਸੀਹ ਭਾਈਚਾਰੇ ਵੱਲੋਂ ”ਫੈਸਟੀਵਲ ਆਫ ਪੀਸ” ਦਾ ਆਯੋਜਨ

30malout02ਮਲੋਟ, 30 ਨਵੰਬਰ (ਆਰਤੀ ਕਮਲ) : ਮਸੀਹ ਸਮਾਜ ਵੱਲੋਂ ਪਾਸਟਰ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇਕ ”ਫੈਸਟੀਵਲ ਆਫ ਪੀਸ” ਸਮਾਗਮ ਕਰਵਾਇਆ ਗਿਆ ਜਿਸ ਵਿਚ ਗੋਸਪਲ ਸਿੰਗਰ ਪਾਸਟਰ ਅਨਿਲ ਕਾਂਡ ਬੰਬਈ ਤੋਂ ਪਰਿਵਾਰ ਸਮੇਤ ਸ਼ਿਰਕਤ ਕਰਨ ਪੁੱਜੇ । ਇਸ ਸ਼ਾਂਤੀ ਦੇ ਤਿਉਹਾਰ ਵਿਚ ਆਏ ਪ੍ਰਭੂ ਭਗਤਾਂ ਨੂੰ ਉਹਨਾਂ ਆਪਣੀ ਅਤੇ ਪਰਿਵਾਰਕ ਮੈਂਬਰਾਂ ਦੀ ਸੁਰੀਲੀ ਅਵਾਜ ਨਾਲ ਝੂਮਣ ਲਾ ਦਿੱਤਾ । ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਹਲਕਾ ਇੰਨਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਅਸ਼ੋਕ ਬੁੱਟਰ ਚੇਅਰਮੈਨ ਵੇਅਰਹਾਊਸ ਪੰਜਾਬ, ਰਾਜ ਕੁਮਾਰ ਰਾਜੂ ਸਿੰਗਲਾ ਪ੍ਰਧਾਨ ਸਿੱਟੀ ਵੈਲਫੇਅਰ ਕਲੱਬ ਗਿੱਦੜਬਾਹਾ, ਡ੍ਰਾ. ਵਰਿੰਦਰ ਭੋਲਾ ਐਮਸੀ ਅਤੇ ਅਭੈ ਢਿੱਲੋਂ ਆਦਿ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਮਸੀਹ ਭਾਈਚਾਰੇ ਨਾਲ ਖੁਸ਼ੀ ਸਾਂਝੀ ਕੀਤੀ । ਅਲਫਾ ਉਮੇਗਾ ਕ੍ਰਿਸਚਨ ਮਹਾਂਸੰਘ ਦੇ ਪ੍ਰਧਾਨ ਪਾਸਟਰ ਸਵਰਨਜੀਤ ਸਿੰਘ ਨੇ ਗੀਤਕਾਰ ਅਨਿਲ ਸਮੇਤ ਪੁੱਜੇ ਸਮੁੱਚੇ ਪਤਵੰਤਿਆਂ ਤੇ ਸੰਗਤ ਦਾ ਧੰਨਵਾਦ ਕੀਤਾ । ਇਸ ਸ਼ਾਂਤੀ ਦੇ ਤਿਉਹਾਰ ਦੀ ਦੇਖ ਰੇਖ ਪਾਸਟਰ ਤੰਨੂਜ ਮਸੀਹ ਡਾਇਰੈਕਟਰ ਐਨ. ਡਬਲਿਊ. ਆਈ. ਬੀ. ਏ. ਪਾਸਟਰ ਬਚਿੱਤਰ ਸਿੰਘ ਸਿੱਧੂ ਅਬੋਹਰ, ਪਾਸਟਰ ਕੁਲਵੰਤ ਸੰਧੂ, ਪਾਸਟਰ ਸੁਸ਼ੀਲ ਖੁਰਾਣਾ, ਪਾਸਟਰ ਵਾਲਟਰ ਮਸੀਹ ਅਬੋਹਰ, ਪਾਸਟਰ ਜੱਗਾ ਅਬੋਹਰ, ਪਾਸਟਰ ਅੰਮ੍ਰਿਤਪਾਲ ਸਿੰਘ, ਪਾਸਟਰ ਥੌਮਸ, ਪਾਸਟਰ ਕੁਲਦੀਪ ਗਿੱਦੜਬਾਹਾ, ਪਾਸਟਰ ਅਨਿਲ ਭਦੌੜ, ਪਾਸਟਰ ਮਹਿਬੂਬ ਮਸੀਹ ਮੋਗਾ, ਪਾਸਟਰ ਭਜਨ ਲਾਲ, ਪਾਸਟਰ ਮਦਨ ਲਾਲ ਆਦਿ ਨੇ ਬਖੂਬੀ ਕੀਤੀ ।

print
Share Button
Print Friendly, PDF & Email

Leave a Reply

Your email address will not be published. Required fields are marked *