ਸਰਹੱਦੀ ਇਲਾਕੇ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇ ਦਰਿਆ ਨੂੰ ਰੋਕਣ ਦੇ ਉਪਰਾਲੇ ਤਹਿਤ ਪਿੰਡ

ss1

ਸਰਹੱਦੀ ਇਲਾਕੇ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇ ਦਰਿਆ ਨੂੰ ਰੋਕਣ ਦੇ ਉਪਰਾਲੇ ਤਹਿਤ ਪਿੰਡ

18-25
ਝਬਾਲ 17 ਮਈ (ਹਰਪ੍ਰੀਤ ਸਿੰਘ ਝਬਾਲ)ਰਸੂਲਪੁਰ ਵਿਖੇ ਇਲਾਕੇ ਦੇ ਪਤਵੰਤੇ ਵਿਆਕਤੀਆ ਦੀ ਮੀਟਿੰਗ ਹਿਊਮਨ ਰਾਈਟਸ ਦੇ ਮੈਬਰ ਦਿਲਬਾਗ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਬੋਲਦਿਆਂ ਦਿਲਬਾਗ ਸਿੰਘ ਰਸੂਲਪੁਰ ਨੇ ਕਿਹਾ ਕਿ ਅੱਜ ਸਾਡੀ ਜੁਆਨੀ ਨੂੰ ਇਹ ਨਸ਼ਿਆਂ ਦਾ ਦਰਿਆਂ ਦਿਨੋ ਦਿਨ ਰੋੜ ਕੇ ਲਿਜਾ ਰਿਹਾਂ ਹੈ ਪ੍ਰੰਤੂ ਸਾਡਾਂ ਪ੍ਰਸ਼ਾਸ਼ਨ ਤੇ ਸਰਕਾਰ ਚੁੱਪ ਧਾਰੀ ਨੋਜਵਾਨੀ ਦੀ ਹੋ ਰਹੀ ਬਰਬਾਦੀ ਨੂੰ ਵੇਖ ਕੇ ਚੁੱਪਧਾਰੀ ਬੈਠੀ ਹੈ ਇਸ ਲਈ ਹੁਣ ਸਾਡਾਂ ਫਰਜ ਬਣਦਾ ਹੈ ਕਿ ਇਹਨਾਂ ਨਸ਼ਾ ਸਮਗਲਰਾਂ ਖਿਲਾਫ ਇਕੱਠੇ ਹੋਕੇ ਮੁਹਿੰਮ ਸ਼ੁਰੂ ਕਰੀਏ ਤੇ ਨਸ਼ਿਆ ਦੇ ਦਰਿਆ ਵਿੱਚ ਡੁੱਬ ਰਹੀ ਜੁਆਨੀ ਨੂੰ ਬਚਾਕੇ ਆਪਣੇ ਰੰਗਲੇ ਪੰਜਾਬ ਦੀਆਂ ਖੁਸ਼ੀਆਂ ਮੁੜ ਵਾਪਿਸ ਲਿਆਈਏ।ਦਿਲਬਾਗ ਸਿੰਘ ਰਸੂਲਪੁਰ ਨੇ ਕਿਹਾ ਇਲਾਕਾਂ ਤੇ ਪਿੰਡ ਵਾਸੀਆਂ ਨਾਲ ਰਲਕੇ ਅਸੀ ਇਕ ਨਸ਼ਿਆ ਖਿਲ਼ਾਫ ਕਮੇਟੀ ਬਣਕੇ ਕੇ ਇਹਨਾਂ ਨਸ਼ਿਆਂ ਦੇ ਵਿਪਾਰੀਆਂ ਖਿਲ਼ਾਫ ਜੰਗ ਸ਼ੁਰੂ ਕਰ ਰਹੇ ਹਾ ਤਾਕਿ ਆਪਣੀ ਜੁਆਨੀ ਬਚਾਈ ਜਾ ਸਕੇ। ਉਹਨਾਂ ਕਿਹਾ ਕਿ ਜਲਦੀ ਹੀ ਅਸੀ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਅਸੀ ਰਸੂਲਪੁਰ ਤੋ ਸ਼ੁਰੂ ਕਰ ਰਹੇ ਹਾ ਸਮੁੱਚੇ ਸਰਹੱਦੀ ਇਲਾਕੇ ਵਿੱਚ ਨਸ਼ਿਆ ਦੇ ਵਪਾਰੀਆ ਨੂੰ ਹੱਥਾ ਪੈਰਾ ਦੀ ਪਾ ਦੇਵੇਗੀ । ਇਸ ਕੰਮ ਲਈ ਅਸੀ ਹਰ ਕੁਰਬਾਨੀ ਲਈ ਤਿਆਰ ਹਾ। ਇਸ ਸਮੇ ਪਿੰਡ ਰਸੂਲਪੁਰ ਦੇ ਨੌਜਵਾਨ ਸਰਪੰਚ ਪ੍ਰਤਾਪ ਸਿੰਘ ਨੇ ਵੀ ਦਿਲਬਾਗ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾਂ ਸ਼ੁਰੂ ਕੀਤੀ ਜਾ ਰਹੀ ਇਸ ਮਹਿੰਮ ਦੀ ਕਾਮਯਾਬੀ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮੇ ਮੀਟਿੰਗ ਵਿੱਚ ਸੁਬੇਗ ਸਿੰਘ ,ਗੁਰਮੇਜ ਸਿੰਘ,ਪਿਆਰਾਂ ਸਿੰਘ ਚੌਕੀਦਾਰ, ਅਜੀਤ ਸਿੰਘ, ਅਵਤਾਰ ਸਿੰਘ,ਸਾਬਕਾਂ ਸਰਪੰਚ ਲੱਖਾਂ ਸਿੰਘ ਤੋ ਇਲਾਵਾਂ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

print
Share Button
Print Friendly, PDF & Email