ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਦੇ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਆਤਮ ਨਗਰ ਹਲਕਾ ਗਿੱਲ ਰੋਡ ਵਿਖੇ ਬਾਵਾ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨਾਂ ਨੇ ਫਾਰਮ ਭਰੇ

ss1

ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਦੇ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਆਤਮ ਨਗਰ ਹਲਕਾ ਗਿੱਲ ਰੋਡ ਵਿਖੇ ਬਾਵਾ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨਾਂ ਨੇ ਫਾਰਮ ਭਰੇ

ਮੋਦੀ ਦਾ ਰਾਜ ਤਾਂ ਔਰੰਗਜੇਬ ਅਤੇ ਅੰਗਰੇਜਾਂ ਦੇ ਰਾਜ ਨੂੰ ਵੀ ਨਾਦਰਸ਼ਾਹੀ ਹੁਕਮਾਂ ਰਾਹੀ ਮਾਤ ਪਾ ਗਿਆ- ਜੱਸਲ, ਗੁਰਦੀਪ, ਛਾਬੜਾ

kk-bawaਲੁਧਿਆਣਾ (ਪ੍ਰੀਤੀ ਸ਼ਰਮਾ) ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰਰ ਪੰਜਾਬ ਪ੍ਰਦੇਸ਼ ਕਾਂਗਰਸ ਜੋ ਇੰਚਾਰਜ ਦੇ ਤੌਰ ‘ਤੇ ਅੱਠ ਸਾਲ ਤੋਂ ਹਲਕੇ ਦੀ ਸੇਵਾ ਕਰ ਰਹੇ ਹਨ ਅੱਜ ਉਹਨਾਂ ਦੀ ਅਗਵਾਈ ਵਿੱਚ ਬੇਰੁਜਗਾਰ ਨੌਜਵਾਨਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਅੱਜ ਗਿੱਲ ਰੋਡ ਵਿਖੇ ਸ਼੍ਰੀ ਬਾਵਾ, ਬੀਬੀ ਗੁਰਦੀਪ ਕੌਰ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਜਸਵੀਰ ਸਿੰਘ ਜੱਸਲ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਜੀਤ ਸਿੰਘ ਸ਼ੀਹ ਪ੍ਰਧਾਨ ਯੂਥ ਕਾਂਗਰਸ ਹਲਕਾ ਆਤਮ ਨਗਰ, ਜਿਸ ਵਿੱਚ 18 ਤੋਂ 35 ਸਾਲ ਦੇ ਬੇਰੁਜਗਾਰ ਲੜਕੇ ਲੜਕੀਆਂ ਦੇ ਫਾਰਮ ਭਰੇ ਗਏ ਅਤੇ ਦੱਸਿਆ ਕਿ ਜਦ ਤੱਕ ਨੌਕਰੀ ਨਹੀ ਮਿਲੇਗੀ 2500 ਰੁਪਏ ਬੇਰੁਜਗਾਰੀ ਭੱਤਾ ਮਿਲੇਗਾ ਅਤੇ 36 ਮਹੀਨਿਆਂ ਵਿੱਚ ਸਭ ਯੂਥ ਲਈ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਮੇਂ ਬਾਵਾ ਨੇ ਨੋਟਬੰਦੀ ‘ਤੇ ਬੋਲਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਤਾਂ ਪੂਰੀ ਦੁਨੀਆ ਨੂੰ ਮਾਤ ਪਾਉਣ ਵਾਲਾ ਇਤਿਹਾਸ ਰਚ ਦਿੱਤਾ ਹੈ ਕਿ ਜੋ ਸਾਡੇ ਭਾਰਤ ਵਾਸੀਆਂ ਨਾਲ ਔਰੰਗਜੇਬ ਜਾਂ ਅੰਗਰੇਜਾਂ ਦੇ ਰਾਜ ਸਮੇਂ ਵੀ ਨਹੀ ਹੋਇਆ ਕਿ ਤੁਸੀ ਆਪਣੇ ਪੈਸੇ ਬੈਂਕ ਵਿੱਚ ਜਮਾਂ ਕਰਵਾਏ ਜੋ ਨੋਟਬੰਦੀ ਦੇ ਐਲਾਨ ਤੋਂ ਵੀ ਪਹਿਲਾਂ ਜਮਾਂ ਕਰਵਾਏ ਵੀ ਨਹੀ ਕੱਢਵਾ ਸਕਦੇ। ਭਾਂਵੇਂ ਤੁਹਾਵੇ ਘਰ ਕੋਈ ਬੀਮਾਰ ਹੋਵੇ, ਵਿਆਹ ਹੋਵੇ, ਭੋਗ ਹੋਵੇ, ਬੱਚੇ ਦਾ ਦਾਖਲਾ ਹੋਵੇ, ਬੇਟੀ ਦੀ ਸ਼ਾਦੀ ਹੋਵੇ। ਕੀ ਐਸੇ ਪ੍ਰਧਾਨ ਮੰਤਰੀ ਦੀ ਦੇਸ਼ ਨੂੰ ਲੋੜ ਸੀ ਜਿਸ ਦਾ ਸੁਭਾਅ ਹਿਟਲਰ ਨਾਲ ਮੇਲ ਖਾਂਦਾ ਹੋਵੇ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਸ਼ਕਤੀ ਬਹੁਤ ਵੱਡੀ ਹੈ। ਇੱਕ ਵੋਟ ਦੇ ਫਰਕ ਨਾਲ ਸਰਕਾਰ ਬਣ ਵੀ ਸਕਦੀ ਹੈ, ਟੁੱਟ ਵੀ ਸਕਦੀ ਹੈ। ਅੱਜ ਭਾਰਤ ਦੇ ਲੋਕ ਡਾ. ਮਨਮੋਹਣ ਸਿੰਘ ਦੀ ਕਾਰਗੁਜਾਰੀ ਨੂੰ ਯਾਦ ਕਰ ਰਹੇ ਹਨ ਜਿਸ ਨੇ ਆਰ.ਟੀ.ਆਈ ਐਕਟ ਪਾਸ ਕਰਕੇ ਦੇਸ਼ ਵਾਸੀਆਂ ਨੂੰ ਅਜਾਦੀ ਦਾ ਹੋਰ ਅਹਿਸਾਸ ਕਰਵਾਇਆ ਪ੍ਰੰਤੂ ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਤੁਹਾਡੀ ਜੇਬ ਅਤੇ ਬੈਂਕ ਖਾਤਿਆਂ ‘ਤੇ ਪਾਬੰਦੀ ਲਗਾਕੇ ਭਾਜਪਾ ਸਰਕਾਰ ਵੱਲੋਂ ਦਿੱਤੀ ਗੁਲਾਮੀ ਦਾ ਅਹਿਸਾਸ ਕਰਵਾ ਰਿਹਾ ਹੈ। ਪੰਜਾਬ ਵਾਸੀਓ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਹਰ ਵਰਗ ਦੇ ਲੋਕਾਂ ਨੂੰ ਪ੍ਰਫੁਲਿਤ ਕਰਨ ਲਈ ਹਨ।। ਉਹਨਾਂ ਵੱਲੋਂ ਦਿੱਤੇ ਪ੍ਰੋਗਰਾਮ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀਆਂ ਲਿਆ ਰਹੇ ਹਨ। ਸਰਕਾਰ ਬਨਣ ‘ਤੇ ਕਿੰਨੀ ਖੁਸ਼ੀ ਹੋਵੇਗੀ ਇਸ ਦਾ ਅੰਦਾਜਾ ਤੁਸੀ ਲਗਾਓ। ਇਸ ਮੌਕੇ ਉਹਨਾਂ ਨਾਲ ਅੰਮ੍ਰਿਤਪਾਲ ਸਿੰਘ ਕਲਸੀ ਇੰਚਾਰਜ ਵਾਰਡ ਨੰਬਰ 70, ਟੀ.ਟੀ ਸ਼ਰਮਾ ਵਾਰਡ ਪ੍ਰਧਾਨ, ਬਲਜਿੰਦਰ ਸਿੰਘ ਹੂੰਝਣ ਪ੍ਰਧਾਨ ਬੀ.ਸੀ ਸੈੱਲ ਲੁਧਿਆਣਾ, ਇਕਬਾਲ ਸਿੰਘ ਰਿਐਤ ਵਾਰਡ ਪ੍ਰਧਾਨ, ਟੀ.ਐਸ ਰਾਜਪੂਤ ਮੈਂਬਰ ਪੀ.ਪੀ.ਸੀ.ਸੀ, ਪਾਲ ਸਿੰਘ ਮਠਾੜੂ, ਐਚ.ਐਸ ਧੀਰ ਜਨ. ਸੱਕਤਰ ਪੰਜਾਬ, ਬਲਵਿੰਦਰ ਸਿੰਘ ਗੋਰਾ, ਸਤਵਿੰਦਰ ਸਿੰਘ, ਯਸ਼ਪਾਲ ਸ਼ਰਮਾਾ ਇੰਚਾਰਜ ਵਾਰਡ ਨੰਬਰ 65, ਤਰਸੇਮ ਜਸੂਜਾ, ਹਰਮੇਲ ਦੁੱਗਰੀ, ਸਰਬਪ੍ਰੀਤ ਸਿੰਘ, ਅਨਿਲ ਕੁਮਾਰ ਆਦਿ ਹਾਜਰ ਸਨ। ਇਸ ਸਮੇਂ ਉਪਰੋਕਤ ਫਾਰਮ ਭਰਨ ਵਾਲੇ ਬੱਚਿਆਂ ਨੂੰ ਲੱਡੂ ਅਤੇ ਸਮੋਸੇ ਵੀ ਖਿਲਾਏ ਗਏ।

print
Share Button
Print Friendly, PDF & Email