ਗੁਰੂ ਨਾਨਕ ਦੇਵ ਸਕੂਲ ਵੱਲੋ ਏਡਜ ਜਾਗਰੂਕਤਾ ਰੈਲੀ

ss1

ਗੁਰੂ ਨਾਨਕ ਦੇਵ ਸਕੂਲ ਵੱਲੋ ਏਡਜ ਜਾਗਰੂਕਤਾ ਰੈਲੀ

img_20161130_103904_895ਭਗਤਾ ਭਾਈ ਕਾ 30 ਨਵੰਬਰ (ਸਵਰਨ ਸਿੰਘ ਭਗਤਾ)ਅੱਜ ਏਡਜ ਦਿਵਸ ਸਬੰਧ ਵਿੱਚ ਸਥਾਨਕ ਸਹਿਰ ਦੇ ਕੋਠਾ ਗੁਰੂ ਰੋਡ ਤੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਬੱਚਿਆ ਵੱਲੋ ਆਮ ਲੋਕਾਂ ਨੂੰ ਏਡਜ ਸਬੰਧੀ ਜਾਗਰੂਪ ਕਰਨ ਲਈ ਇੱਕ ਰੈਲੀ ਕੱਢੀ ਗਿਆ ਜੋ ਕਿ ਸਕੂਲ ਤੋ ਚੱਲ ਕੇ ਭਗਤਾ ਭਾਈ ਦੇ ਬਜਾਰ ਵਿੱਚੋ ਹੁੰਦੀ ਹੋਈ ਵਾਪਸ ਸਕੂਲ ਵਿਖੇ ਸਮਾਪਤ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆ ਬਲਜਿੰਦਰ ਸਿੰਘ ਡੀ. ਪੀ. ਈ. ਨੇ ਦੱਸਿਆ ਕਿ ਵਿਦਿਆਰਥੀਆਂ ਨੇ ਏਡਜ ਸਬੰਧੀ ਜਾਗਰੂਕਤਾ ਤਖਤੀਆਂ ਫੜੀਆਂ ਹੋਈਆ ਸਨ ਅਤੇ ਅੱਜ ਦੇ ਸਮੇ ‘ਇਹ ਵੰਗਾਰ ਕਰਨਾ ਏਡਜ ਮੁਕਤ ਸੰਸਾਰ …,ਪਤੀ ਪਤਨੀ ਤੇ ਜੇ ਵਿਸਵਾਸ,ਏਡਜ ਕਦੇ ਨਾਂ ਆਵੇ ਪਾਸ,ਵਹਿਮ ਨਾ ਕਰਨ ਲੋਕ ਅਰੋਗ,ਏਡਜ ਕਦੇ ਆਵੇ ਪਾਸ,ਏਡਜ ਤੋ ਬਚਣ ਦਾ ਇਕੋ ਰਾਹ,ਨਸ਼ਿਆ ਟੀਕਿਆ ਤੋ ਕਰੋ ਬਚਾਅ ਆਦਿ ਦੇ ਜਾਗਰੂਕਤਾ ਨਾਅਰੇ ਲਗਾਏ ਗਏ।ਇਸ ਸਮੇ ਦਸਵੀ ਕਲਾਸ ਦੇ ਵਿੱਦਿਆਰਥੀ ਨਵਪ੍ਰੀਤ ਸਿੰਘ ਨੇ ਏਡਜ ਦੀ ਬਿਮਾਰੀ ਅਤੇ ਬਚਾਅ ਦੇ ਉਪਾਅ ਦੱਸੇ।ਇਸ ਤੋ ਇਲਾਵਾ ਨੌਵੀ ਕਲਾਸ ਦੀ ਵਿੱਦਿਆਰਥਣ ਨੇ ਆਪਣੇ ਲੇਖ ਰਾਹੀ ਵਿਦਿਅਰਥੀਆਂ ਨੂੰ ਜਾਣਕਾਰੀ ਦਿੱਤੀ।ਇਸ ਮੋਕੇ ਏਡਜ ਸਬੰਧੀ ਚਾਰਟ ਮੁਕਾਬਲੇ ਵੀ ਕਰਵਾਏ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *