ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਦੇ ਪੱਕੇ: ਸੁਖਦੇਵ ਚਹਿਲ

ss1

ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਦੇ ਪੱਕੇ: ਸੁਖਦੇਵ ਚਹਿਲ
ਕਾਂਗਰਸ ਪਾਰਟੀ ਵੱਲੋਂ ਇੱਕ ਪਰਿਵਾਰ ਇੱਕ ਨੌਕਰੀ ਦੀ ਚਲਾਈ ਮੁਹਿੰਮ ਤਹਿਤ ਫਾਰਮ ਭਰੇ

ch-02ਤਲਵੰਡੀ ਸਾਬੋ, 30 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਸੂਬਾ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦਾ ਯੂਥ ਅਤੇ ਪੰਜਾਬ ਦੇ ਲੋਕ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਤਾਂ ਜੋ ਸੂਬੇ ਦੀ ਤਰੱਕੀ ਅਤੇ ਖੁਸਹਾਲੀ ਨੂੰ ਦੁਬਾਰਾ ਬਹਾਲ ਕੀਤਾ ਜਾ ਸਕੇ ਅਤੇ ਉਹਨਾਂ ਸਹੁੰ ਵੀ ਚੁੱਕੀ ਹੈ ਕਿ ਜੇਕਰ ਸਰਕਾਰ ਉਹਨਾਂ ਦੀ ਬਣਦੀ ਹੈ ਤਾਂ ਉਹ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਗੇ। ਜੇਕਰ ਨੌਕਰੀ ਕਿਸੇ ਕਾਰਣ ਨਹੀਂ ਮਿਲ ਸਕੀ ਤਾਂ ਪਰਿਵਾਰ ਦੇ ਇੱਕ ਮੈਬਰ ਨੂੰ ਹਰ ਮਹੀਨੇ ਬਣਦੀ 2500 ਰਾਸ਼ੀ ਮਿਲਦੀ ਰਹੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੁੂ ਸੁਖਦੇਵ ਚਹਿਲ ਸੂਬਾ ਜਰਨਲ ਸਕੱਤਰ ਨੇ ਅੱਜ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਕਾਂਗਰਸ ਪਾਰਟੀ ਦੀ ਸਰਕਾਰ ਅੲਾਉਣ ‘ਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੇ ਫਾਰਮ ਭਰਦਿਆਂ ਕੀਤਾ। ਇਸ ਮੌਕੇ ਚਹਿਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਾਅਦੇ ਦੇ ਪੱਕੇ ਹਨ ਜੇਕਰ ਉਹਨਾਂ ਕਿਹਾ ਹੈ ਕਿ ਉਹ ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣਗੇ ਤਾਂ ਦੇਣਗੇ।

         ਅੱਗੇ ਗੱਲ ਕਰਦਿਆਂ ਉਹਨਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਕਦੇ ਵੀ ਪੰਜਾਬ ਦਾ ਭਲਾ ਨਹੀ ਕੀਤਾ ਜਿਸ ਕਰਕੇ ਪੰਜਾਬ ਦਾ ਹਰ ਵਰਗ ਇਸ ਤੋਂ ਦੁਖੀ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਵੀ ਲੋਕ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ ਜਿਸ ਕਰਕੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ ਅਤੇ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ਹਾਲੀ ਵਾਲੀ ਸਰਕਾਰ ਆਵੇਗੀ ਅਤੇ ਪੰਜਾਬ ਦੇ ਲੋਕਾਂ ਦਾ ਵਿਕਾਸ ਹੋਵੇਗਾ।

         ਇਸ ਸਮੇਂ ਉਹਨਾਂ ਨਾਲ ਲਖਵਿੰਦਰ ਢਿੱਲੋਂ ਮੀਡੀਆ ਸਲਾਹਕਾਰ, ਬਲਦੇਵ ਲੇਲੇਵਾਲਾ, ਜੱਸੂ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਕੁਲਦੀਪ ਜੱਜਲ, ਅੰਗਰੇਜ ਸਿੰਘ, ਦਵਿੰਦਰ ਪੱਕਾ ਕਲਾਂ, ਜਸਵਿੰਦਰ ਪੱਕਾ ਕਲਾਂ, ਗੁਰਚਰਨ ਬੰਗੀ ਸਾਬਕਾ ਸਰਪੰਚ ਆਦਿ ਹਾਜ਼ਰ ਸਨ ।

print
Share Button
Print Friendly, PDF & Email