ਖਾਲਸਾ ਸਕੂਲ਼ ਵਿਖੇ “ਸਿੱਖ ਖੋਜ ਸੰਸਥਾ“ ਸਥਾਪਤ ਕੀਤੀ ਜਾਵੇਗੀ-: ਇਕਬਾਲ ਸਿੰਘ ਲਾਲਪੁਰਾ

ss1

ਖਾਲਸਾ ਸਕੂਲ਼ ਵਿਖੇ “ਸਿੱਖ ਖੋਜ ਸੰਸਥਾ“ ਸਥਾਪਤ ਕੀਤੀ ਜਾਵੇਗੀ: ਇਕਬਾਲ ਸਿੰਘ ਲਾਲਪੁਰਾ
ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਅੱਜ ਦੇ ਸਿੱਖ ਨੌਜੁਆਨ ਆਪਣੇ ਇਸ ਮਾਣਮੱਤੇ ਇਤਿਹਾਸ ਤੋਂ ਜਾਣੂੰ ਨਹੀ ਹਨ: ਲਾਲਪੁਰਾ

2016-11-30-photo-00000136ਸ੍ਰੀ ਅਨੰਦਪੁਰ ਸਾਹਿਬ, 30 ਨਵੰਬਰ (ਦਵਿੰਦਰਪਾਲ ਸਿੰਘ/ ਅਮਰਾਨ ਖਾਨ):ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਖਾਲਸਾ ਸਕੂਲ ਵਿੱਚ ਇੱਕ ਵਿਸ਼ਵ ਪੱਧਰੀ ਸਿੱਖ ਖੋਜ ਸੰਸਥਾ ਸਥਾਪਤ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ਼ ਪ੍ਰਧਾਨ ਸ ਇਕਬਾਲ ਸਿੰਘ ਲਾਲਪੁਰਾ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਨੌਜੁਆਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਅੱਜ ਦੇ ਸਿੱਖ ਨੌਜੁਆਨ ਆਪਣੇ ਇਸ ਮਾਣਮੱਤੇ ਇਤਿਹਾਸ ਤੋਂ ਜਾਣੂੰ ਨਹੀ ਹਨ। ਇਹੋ ਕਾਰਨ ਹੈ ਕਿ ਅੱਜ ਦੀ ਨੌਜੁਆਨ ਪੀੜੀ ਆਪਣੀਆਂ ਕਦਰਾਂ ਕੀਮਤਾਂ ਤੋ ਦੂਰ ਹੁੰਦੀ ਜਾ ਰਹੀ ਹੈ। ਨੌਜੁਆਨਾਂ ਨੂੰ ਆਪਣੇ ਵਿਰਸੇ ਨਾਲ ਜੋੜਨਾਂ, ਇਤਿਹਾਸ ਬਾਰੇ ਦੱਸਣਾਂ, ਸਿੱਖ ਪ੍ਰੰਪਰਾਵਾਂ ਦੀ ਜਾਣਕਾਰੀ, ਗੁਰੂ ਸਾਹਿਬਾਨ ਦੇ ਫਲਸਫੇ ਨਾਲ ਜੋੜਨਾਂ, ਸਿੱਖ ਧਰਮ ਦੇ ਸਬੰਧੀ ਖੋਜ ਕਾਰਜ ਚਲਾਉਣੇ ਇਸ ਸੰਸਥਾ ਦੇ ਮੁੱਖ ਕੰਮ ਹੋਣਗੇ। ਇਸ ਮੌਕੇ ਉਹਨਾਂ ਨੇਂ ਇਸ ਸੰਸਥਾ ਲਈ ਇੱਕ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਮੈਬਰ ਇਨਚਾਰਜ ਸ ਰਵਿੰਦਰ ਸਿੰਘ ਚੰਡੀਗੜ੍ਹ, ਪਿੰ ਸੁਖਪਾਲ ਕੌਰ ਵਾਲੀਆ, ਅਨੂ ਬਾਲਾ, ਸ਼ਿਵਾਨੀ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਜਸਵੀਰ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *