ਆਪਣੇ ਖਿਲਾਫ ਹੋਈ ਸ਼ਿਕਾਇਤ ‘ਤੇ ਬੋਲੇ ਭਗਵੰਤ ਮਾਨ

ss1

ਆਪਣੇ ਖਿਲਾਫ ਹੋਈ ਸ਼ਿਕਾਇਤ ‘ਤੇ ਬੋਲੇ ਭਗਵੰਤ ਮਾਨ

ਫਿਰੋਜ਼ਪੁਰ : ਭਾਜਪਾ ਦੇ ਕੌਮੀ ਸਕੱਤਰ ਆਰ. ਪੀ. ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਖਿਲਾਫ ਕੀਤੀ ਸ਼ਿਕਾਇਤ ਨੂੰ ਮਾਨ ਨੇ ਸਿਆਸਤ ਨਾਲ ਪ੍ਰੇਰਤ ਦੱਸਿਆ ਹੈ। ਫਿਰੋਜ਼ਪੁਰ ਪੁੱਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸ ਕੋਲ ਸਿਵਾਏ ਸ਼ਿਕਾਇਤ ਕਰਨ ਦੇ ਹੋਰ ਕੋਈ ਕੰਮ ਨਹੀਂ ਹੈ।
ਇਕ ਦਿਨ ਪਹਿਲਾਂ ਹੀ ਸੰਸਦ ਦੀ ਵੀਡੀਓ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਭਗਵੰਤ ਮਾਨ ਹੁਣ ਇਕ ਹੋਰ ਨਵੀਂ ਮੁਸੀਬਤ ਵਿਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ ਭਗਵੰਤ ਮਾਨ ਵਲੋਂ ਇਕ ਪ੍ਰੋਗਰਾਮ ਦੌਰਾਨ ਸਟੇਜ ‘ਤੇ ‘ਰਾਜ ਕਰੇਗਾ ਖਾਲਸਾ, ਆਕਿ ਰਹੇ ਨਾ ਕੋਇ’ ਦੀ ਜਗ੍ਹਾ ‘ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨਾ ਕੋਇ’ ਬੋਲ ਦਿੱਤਾ ਸੀ, ਜਿਸ ‘ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਰ. ਪੀ. ਸਿੰਘ ਵਲੋਂ ਬੁੱਧਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਸ਼ਿਕਾਇਤ ਕੀਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *