ਨਾਭਾ ਜੇਲ੍ਹ ਬਰੇਕ ਕਾਂਡ : ਪਲਵਿੰਦਰ ਸਿੰਘ ਪਿੰਦਾ 11 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

ss1

ਨਾਭਾ ਜੇਲ੍ਹ ਬਰੇਕ ਕਾਂਡ : ਪਲਵਿੰਦਰ ਸਿੰਘ ਪਿੰਦਾ 11 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

ਪਟਿਆਲਾ, 30 ਨਵੰਬਰ: ਨਾਭਾ ਜੇਲ੍ਹ ਬਰੇਕ ਮਾਮਲੇ ‘ਚ ਯੂ.ਪੀ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਪਲਵਿੰਦਰ ਸਿੰਘ ਪਿੰਦਾ ਨੂੰ ਬੀਤੀ ਰਾਤ ਪੰਜਾਬ ਪੁਲਿਸ ਯੂ.ਪੀ ਤੋਂ ਪੇਸ਼ਗੀ ਵਰੰਟ ਰਾਹੀ ਪੰਜਾਬ ਲੈ ਕੇ ਆਏ ਜਿਸਨੂੰ ਸੀ.ਆਈ.ਏ ਪਟਿਆਲਾ ਲੈ ਕੇ ਆਉਣ ਤੋ ਬਾਅਦ ਰਾਤ 12 ਵਜੇ ਦੇ ਕਰੀਬ ਮਾਨਯੋਗ ਜੱਜ ਪੈਮਲਪ੍ਰੀਤ ਕਾਹਲ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿਸਨੂੰ ਅਦਾਲਤ ਵੱਲੋਂ 11 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪਲਵਿੰਦਰ ਸਿੰਘ ਪਿੰਦਾ ਜੇਲ੍ਹ ਬਰੇਕ ਕਾਂਡ ਦਾ ਮਾਸਟਰ ਮਾਇੰਡ ਸੀ ਜੋ ਕਿ ਨਾਭਾ ਜੇਲ੍ਹ ਵਿੱਚ ਜਲੰਧਰ ਹਵੇਲੀ ਦੇ ਬਾਹਰ ਪੁਲਿਸ ਮੁਲਾਜਮ ਦਾ ਕਤਲ ਦੇ ਦੋਸ਼ਾ ਵਿੱਚ ਬੰਦ ਸੀ ਜਿਸਨੂੰ ਉਸਦੇ ਸਾਥੀਆ ਵੱਲੋਂ ਸਿਵਲ ਹਸਪਤਾਲ ਨਾਭਾ ਤੋਂ 29 ਮਾਰਚ 2016 ਨੂੰ ਹਥਿਆਰਾ ਦੀ ਨੋਕ ਤੇ ਛੁਡਾਇਆ ਗਿਆ ਸੀ ਅਤੇ ਇਸ ਦੋਰਾਨ ਇੱਕ ਪੁਲਿਸ ਮੁਲਾਜਮ ਦੀ ਲੱਤ ਵਿੱਚ ਗੋਲੀ ਵੀ ਲੱਗੀ ਸੀ।
ਪਲਵਿੰਦਰ ਸਿੰਘ ਹੀ ਉਹ ਗੈਗਸਟਰ ਹੈ ਜਿਸਨੇ ਇਸ ਜੇਲ੍ਹ ਬਰੇਕ ਕਾਂਡ ਨੂੰ ਸਿਰੇ ਚੜਾਉਣ ਲਈ ਅਹਿਮ ਰੋਲ ਅਦਾ ਕੀਤਾ ਸੀ ਜਿਸਨੂੰ ਯੂ.ਪੀ ਪੁਲੀਸ ਵੱਲੋਂ ਇਸ ਕਾਂਡ ਵਿੱਚ ਸ਼ਾਮਿਲ ਫਾਰਚੂਨਰ ਗੱਡੀ ਅਤੇ ਹਥਿਆਰਾ ਸਮੇਤ ਸਾਮਲੀ ਤੋਂ 27ਨਵੰਬਰ ਨੂੰ ਹੀ ਗ੍ਰਿਫਤਾਰ ਕੀਤਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *