ਜਿਊਂਦੇ ਹਨ ਆਲ ਇੰਡੀਆ ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਸਵਾਮੀ ਕ੍ਰਿਸ਼ਨਾ ਨੰਦ

ss1

ਜਿਊਂਦੇ ਹਨ ਆਲ ਇੰਡੀਆ ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਸਵਾਮੀ ਕ੍ਰਿਸ਼ਨਾ ਨੰਦ

ਗੜ੍ਹਸ਼ੰਕਰ, 30 ਨਵੰਬਰ (ਪ.ਪ.): 2 ਤੇ 3 ਜੂਨ ਦੀ ਦਰਮਿਆਨੀ ਰਾਤ ਤੋਂ ਲਾਪਤਾ ਹੋਏ ਆਲ ਇੰਡੀਆ ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਜਿਉਂਦੇ ਹਨ। ਜਿਸ ਦਾ ਜ਼ਿਕਰ ਸਵਾਮੀ ਕ੍ਰਿਸ਼ਨਾ ਨੰਦ ਵੱਲੋਂ ਵ੍ਰਿੰਦਾਵਨ ਵਾਲੀ ਕੁਟੀਆ ਬੀਣੇਵਾਲ (ਗੜ੍ਹਸ਼ੰਕਰ) ‘ਚ ਭੇਜੀ ਚਿੱਠੀ ਨੂੰ ਮੁੱਖ ਰੱਖਦੇ ਪੁਲਿਸ ਨੇ ਕੀਤਾ ਹੈ। ਡੀ.ਐੱਸ.ਪੀ. ਗੜ੍ਹਸ਼ੰਕਰ ਰਣਜੀਤ ਸਿੰਘ ਬਦੇਸ਼ਾ ਨੇ ਆਪਣੇ ਦਫ਼ਤਰ ‘ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਮੀ ਕ੍ਰਿਸ਼ਨਾ ਨੰਦ ਵੱਲੋਂ ਭਗਤ ਮਿਹਰ ਚੰਦ ਦੇ ਨਾਮ ‘ਤੇ ਵ੍ਰਿੰਦਾਵਨ ਵਾਲੀ ਕੁਟੀਆ ਬੀਣੇਵਾਲ ‘ਚ ਸਾਧਾਰਨ ਡਾਕ ਰਾਹੀਂ ਭੇਜੀ ਚਿੱਠੀ ਤੋਂ ਸਵਾਮੀ ਕ੍ਰਿਸ਼ਨਾ ਨੰਦ ਦੇ ਜਿਉਂਦੇ ਹੋਣ ਦਾ ਸੱਚ ਸਾਹਮਣੇ ਆਇਆ ਹੈ।

print
Share Button
Print Friendly, PDF & Email