ਪੰਜਾਬ ਚ ਵਾਪਰ ਰਹੇ ਹਲਾਤਾਂ ਦੇ ਮੁੱਖ ਮੰਤਰੀ ਬਾਦਲ ਜੁੰਮੇਵਾਰ : ਸਵਿੰਦਰ ਕੌਰ ਬੋਪਾਰਾਏ

ss1

ਪੰਜਾਬ ਚ ਵਾਪਰ ਰਹੇ ਹਲਾਤਾਂ ਦੇ ਮੁੱਖ ਮੰਤਰੀ ਬਾਦਲ ਜੁੰਮੇਵਾਰ : ਸਵਿੰਦਰ ਕੌਰ ਬੋਪਾਰਾਏ
ਕਿਹਾ : ਮੋਦੀ ਲੋਕਾਂ ਦੇ ਅੱਛੇ ਦਿਨ ਲਿਆਉਣ ਦੀ ਥਾਂ ਪਹਿਲੇ ਦਿਨ ਵਾਪਸ ਕਰ ਦੇਣ

kh-2ਅੰਮ੍ਰਿਤਸਰ (ਜਗਜੀਤ ਸਿੰਘ ਖਾਲਸਾ): ਜਿਲਾ ਮਹਿਲਾ ਕਾਂਗਰਸ ਦਿਹਾਤੀ ਦੀ ਪ੍ਰਧਾਨ ਬੀਬੀ ਸਵਿੰਦਰ ਕੌਰ ਬੋਪਾਰਾਏ ਨੇ ਆਪਣੇ ਗ੍ਰਹਿ ਵਿਖੇ ਕਾਂਗਰਸੀ ਮਹਿਲਾ ਵਰਕਰਾਂ ਨਾਲ ਇਕ ਹੰਗਾਮੀ ਬੈਠਕ ਕੀਤੀ। ਉਪਰੰਤ ਉਨਾਂ ਨੋਟਬੰਦੀ ਕਾਰਨ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਬੀਬੀ ਬੋਪਾਰਾਏ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜੋ ਪੰਜਾਬ ਦੇ ਹਾਲਤ ਬਣ ਚੁੱਕੇ ਹਨ ਉਸ ਦੇ ਜੁੰਮੇਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈ। ਜੇਕਰ ਉਹ ਮੋਦੀ ਦਾ ਸਾਥ ਨਾ ਦਿੰਦੇ ਤਾਂ ਅੱਜ ਪੰਜਾਬ ਵਿਚ ਆਮ ਜਨਤਾ ਇੰਨੇ ਮਾੜੇ ਦਿਨ ਨਾ ਵੇਖਣੇ ਪੈਦੇ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਅੰਗ ਕੱਸਦਿਆਂ ਕਿਹਾ ਕਿ ਕੇਂਦਰ ਚ ਸਤਾ ਹਾਸਲ ਕਰਨ ਸਮੇ ਉਸ ਵੇਲੇ ਮੋਦੀ ਕਹਿੰਦੇ ਸਨ ਕਿ ‘ਮੋਦੀ ਸਰਕਾਰ ਆਉਣ ਤੇ ਲੋਕਾਂ ਦੇ ਅੱਛੇ ਦਿਨ ਆਉਣਗੇ ਪਰ ਅੱਜ ਉਹ ਜਨਤਾ ਦੇ ਅੱਛੇ ਦਿਨ ਲਿਆਉਣ ਦੀ ਥਾਂ ਹੋਰ ਮਾੜੇ ਦਿਨ ਲਿਆ ਦਿੱਤੇ। ਉਨਾਂ ਕਿਹਾ ਕਿ ਇਸ ਵੇਲੇ ਲੋਕ ਕਹਿ ਰਹੇ ਹਨ ਕਿ ਮੋਦੀ ਉਨਾਂ ਦੇ ਪਹਿਲਾਂ ਵਾਲੇ ਦਿਨ ਹੀ ਵਾਪਸ ਕਰ ਦੇਣ। ਬੀਬੀ ਬੋਪਾਰਾਏ ਨੇ ਦਾਅਵੇ ਨਾਲ ਕਿਹਾ ਕਿ ਕੇਂਦਰ ਤੇ ਬਾਦਲ ਸਰਕਾਰ ਵੱਲੋ ਪੰਜਾਬੀਆਂ ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਹਿਸਾਬ ਸੂਬੇ ਦੇ ਲੋਕ 2017 ਦੀਆਂ ਚੋਣਾਂ ਚ ਸਤਾਧਾਰੀਆਂ ਨੂੰ ਜਰੂਰ ਦੇਣਗੇ। ਇਸ ਦਾ ਖਮਿਆਜਾ ਮੋਦੀ ਤੇ ਬਾਦਲ ਨੂੰ ਜਰੂਰ ਭੁਗਤਣਾ ਪਵੇਗਾ। ਇਸ ਮੌਕੇ ਸਜੀਲਾ ਖੋਖਰ, ਅਮਰਜੀਤ ਕੌਰ ਅਜਨਾਲਾ, ਸੁਖਵਿੰਦਰ ਕੌਰ, ਰਜਵੰਤ ਕੌਰ, ਲਖਵਿੰਦਰ ਸਿੰਘ, ਵਿੱਕੀ ਖੋਖਰ ਆਦਿ ਹਾਜ਼ਰ ਸਨ।

print
Share Button
Print Friendly, PDF & Email