ਆਪਣੀਆਂ ਹੱਕੀ ਮੰਗਾਂ ਲਈ ਕਰਾਂਗੇ ਸੰਘਰਸ਼-:ਇੰਪਲਾਇਜ਼ ਯੂਨੀਅਨ ਪੰਜਾਬ

ss1

ਆਪਣੀਆਂ ਹੱਕੀ ਮੰਗਾਂ ਲਈ ਕਰਾਂਗੇ ਸੰਘਰਸ਼-:ਇੰਪਲਾਇਜ਼ ਯੂਨੀਅਨ ਪੰਜਾਬ

implaizਸ਼੍ਰੀ ਅਨੰਦਪੁਰ ਸਾਹਿਬ, 30 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਇੰਪਲਾਇਜ਼ ਯੂਨੀਅਨ ਪੰਜਾਬ ਦੀ ਜ਼ਿਲਾ ਰੂਪਨਗਰ ਦੇ ਡਵੀਜ਼ਨ ਅਨੰਦਪੁਰ ਸਾਹਿਬ ਵਿਖੇ ਪਾਰਟ ਟਾਇਮ ਕਾਮਿਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬਹੁਤ ਸਾਰੀਆਂ ਬੀਬੀਆਂ ਤੇ ਕਾਮੇ ਪਹੁੰਚੇ। ਪ੍ਰੇਮ ਲਾਲ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਇੱਕਤਰ ਹੋਏ ਪਾਰਟ ਟਾਇਮ ਕਾਮਿਆਂ ਨੂੰ ਸੁਚੇਤ ਕਰਨ ਸੰਬੰਧੀ ਸੂਬਾ ਪ੍ਰਧਾਨ ਹਰਬੰਸ ਸਿੰਘ ਟੋਹੜਾ, ਜਰਨਲ ਸਕੱਤਰ ਰਮੇਸ਼ ਸਿੰਘ ਲੁਧਿਆਣਾ, ਸਰਦਾਰਾ ਸਿੰਘ ਗੱਜੂ ਮਾਜ਼ਰਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪਾਰਟ ਟਾਇਮ ਕਾਮਿਆਂ ਨੂੰ ਪੰਜਾਬ ਸਰਕਾਰ ਅਤੇ ਪਾਵਰਕਾਮ/ਟਰਾਂਸਕੋ ਦੇ ਪਾਰਟ ਟਾਇਮ ਸਫ਼ਾਈ ਸੇਵਕ ਮਾਲੀ, ਬਹੁਤ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਬਹੁਤ ਘੱਟ ਨਿਗੁਣਿਆਂ ਤਨਖ਼ਾਹਾਂ ਨਿਭਾ ਰਹੇ ਹਨ। ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਇੱਕ-ਜੁੱਟ ਹੋ ਕੇ ਯੂਨੀਅਨ ਨੇ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਹਨ। ਸਰਕਾਰ ਤੇ ਮੈਨੇਜਮੈਂਟ ਦੇ ਨੱਕ ਵਿੱਚ ਦਮ ਲਿਆ ਦਿੱਤਾ।ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਤਿੱਖੇ ਕਦਮ ਚੁੱਕੇ ਜਾ ਰਹੇ ਹਨ।ਜਿਸ ਵਿੱਚ ਹਾਜ਼ਰ ਹੋਏ ਤੇ ਸਵੋਧਨ ਵੀ ਕੀਤਾ ਨਸੀਬ ਸਿੰਘ ਰੋਪੜ, ਬਜਿੰਦਰ ਸਿੰਘ ਉਨਾਂ ਨੇ ਆਪਣੇ-2 ਵਿਚਾਰ ਕੀਤੇ ਤੇ ਸਰਕਾਰ ਵੱਲੋਂ ਹੱਕੀ ਮੰਗਾਂ ਨੂੰ ਮੰਨ ਕੇ ਟਾਲਮਟੋਲ ਕਰ ਦਿੱਤਾ।2017 ਵਿੱਚ ਸਿੱਧੇ ਤੌਰ ਤੇ ਚੋਣਾਂ ਵਿੱਚ ਬਾਈਕਾਟ ਕਰਕੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਅਵਤਾਰ ਸਿੰਘ, ਪੱਪੂ ਯਾਦਵਾ, ਮਹੰਤਾ ਦੇਵੀ, ਸੋਮਾ ਦੇਵੀ, ਕੋਸ਼ਲਿਆ ਦੇਵੀ, ਹੈਪੀ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ।

print
Share Button
Print Friendly, PDF & Email