ਦਲਿਤ ਮੈਨੀਫੈਸਟੋ ਨੂੰ ਲੈ ਕੇ ਕੇਜਰੀਵਾਲ ਦੀ ਨਵੀਂ ਮੁਸੀਬਤ

ss1

ਦਲਿਤ ਮੈਨੀਫੈਸਟੋ ਨੂੰ ਲੈ ਕੇ ਕੇਜਰੀਵਾਲ ਦੀ ਨਵੀਂ ਮੁਸੀਬਤ

dalit-new-new

ਨਵੀਂ ਦਿੱਲੀ: ਪੰਜਾਬ ਵਿੱਚ ਦਲਿਤ ਭਾਈਚਾਰੇ ਦੇ ਉਮੀਦਵਾਰ ਨੂੰ ਉਪ ਮੁੱਖ ਮੰਤਰੀ ਐਲਾਨ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਵਾਦ ਵਿੱਚ ਫਸ ਗਏ ਹਨ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਦਲਿਤ ਮੈਨੀਫੈਸਟੋ ਦੀ ਦੋ ਕਾਪੀਆਂ ਮੰਗਵਾਈਆਂ ਹਨ।

ਕੇਜਰੀਵਾਲ ਨੇ ਜਲੰਧਰ ਦੇ ਗੁਰਾਇਆ ਵਿੱਚ 25 ਨਵੰਬਰ ਨੂੰ ਦਲਿਤ ਮੈਨੀਫੈਸਟੋ ਰਿਲੀਜ਼ ਕੀਤਾ ਸੀ। ਇਸ ਮੌਕੇ ਹੀ ਉਨ੍ਹਾਂ ਨੇ ਸਰਕਾਰ ਬਣਨ ਉੱਤੇ ਸੂਬੇ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਉਮੀਦਵਾਰ ਨੂੰ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਵਿੱਚ ਦਲਿਤਾਂ ਹੁੰਦੇ ਅੱਤਿਆਚਾਰ ਦੀ ਜਾਂਚ ਲਈ ਵੱਖਰੇ ਤੌਰ ਉੱਤੇ ਕਮਿਸ਼ਨ ਬਣਾਉਣ ਦੀ ਗੱਲ ਵੀ ਆਖੀ ਸੀ।

ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਇਹ ਕਮਿਸ਼ਨ ਪਿਛਲੇ 10 ਸਾਲਾਂ ਦੇ ਮਾਮਲਿਆਂ ਦੀ ਜਾਂਚ ਕਰੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੂੰ ਚੋਣ ਮੈਨੀਫੈਸਟੋ ਦੀਆਂ ਕੁੱਝ ਗੱਲਾਂ ਉੱਤੇ ਇਤਰਾਜ਼ ਹੈ। ਇਹ ਗੱਲਾਂ ਕੀ ਹਨ ਇਸ ਬਾਰੇ ਵਿੱਚ ਚੋਣ ਕਮਿਸ਼ਨ ਨੇ ਕੁੱਝ ਵੀ ਨਹੀਂ ਆਖਿਆ।

print
Share Button
Print Friendly, PDF & Email