ਭਲਕੇ ਹੋਏਗੀ ਭਗਵੰਤ ਮਾਨ ਦੀ ਸਜ਼ਾ ਤੈਅ

ss1

ਭਲਕੇ ਹੋਏਗੀ ਭਗਵੰਤ ਮਾਨ ਦੀ ਸਜ਼ਾ ਤੈਅ

ਨਵੀਂ ਦਿੱਲੀ: ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਨੂੰ ਸੰਸਦ ਦੀ ਸੁਰੱਖਿਆ ਕਮੇਟੀ ਨੇ ਦੋਸ਼ੀ ਐਲਾਨ ਦਿੱਤਾ ਹੈ। ਸੰਸਦ ਦੀ ਸੁਰੱਖਿਆ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ। ਬੁੱਧਵਾਰ ਨੂੰ ਇਹ ਰਿਪੋਰਟ ਲੋਕ ਸਭਾ ਦੀ ਸਪੀਕਰ ਸਮਿੱਤਰਾ ਮਹਾਜਨ ਨੂੰ ਸੌਂਪੀ ਜਾਵੇਗੀ।

ਸੰਸਦ ਦੀ ਸੁਰੱਖਿਆ ਬਾਰੇ ਕਮੇਟੀ ਨੇ ਭਗਵੰਤ ਮਾਨ ਲਈ ਸਜ਼ਾ ਦੀ ਸਿਫ਼ਾਰਸ਼ ਕੀਤੀ ਹੈ। ਸੂਤਰਾਂ ਅਨੁਸਾਰ ਸਪੀਕਰ ਭਗਵੰਤ ਮਾਨ ਨੂੰ ਸੰਕੇਤਕ ਸਜ਼ਾ ਦੇ ਸਕਦਾ ਹੈ।

ਸੰਸਦ ਦੀ ਸੁਰੱਖਿਆ ਬਾਰੇ ਕਮੇਟੀ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਸਾਂਸਦ ਨੇ ਵੀਡੀਓ ਬਣਾ ਕੇ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਇਸ ਸਬੰਧ ਵਿੱਚ ਭਗਵੰਤ ਦੇ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਲੈਣ ਉੱਤੇ ਪਾਬੰਦੀ ਲੱਗੀ ਹੋਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *