ਆਪ ਦੇ ਉਮੀਦਵਾਰ ਨਾਜ਼ਰ ਮਾਨਸ਼ਾਹੀਆ ਘਰ-ਘਰ ਜਾ ਕੇ ਮਿਲੇ ਵੋਟਰਾਂ ਨੂੰ

ss1

ਆਪ ਦੇ ਉਮੀਦਵਾਰ ਨਾਜ਼ਰ ਮਾਨਸ਼ਾਹੀਆ ਘਰ-ਘਰ ਜਾ ਕੇ ਮਿਲੇ ਵੋਟਰਾਂ ਨੂੰ

2ਜੋਗਾ, 29 ਨਵੰਬਰ (ਬਲਜਿੰਦਰ ਬਾਵਾ)- ਹਲਕਾ ਮਾਨਸਾ ਤੋਂ ਆਮ ਆਦਮੀ ਦੇ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆ ਪਿੰਡ ਅਕਲੀਆ ਵਿਖੇ ਘਰ-ਘਰ ਪਹੁੰਚ ਕੇ ਵੋਟਰਾਂ ਨੂੰ ਮਿਲ ਕੇ ਵਿਧਾਨ ਸਭਾ ਚੋਣਾਂ ਵਿੱਚ ਸਾਥ ਦੇਣ ਦੀ ਅਪੀਲ ਕੀਤੀ । ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੋਟਰਾਂ ਨੂੰ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਨੂੰ ਦੱਸ ਦਿੱਤਾ ਕਿ ਲੰਬੇ ਸਮੇਂ ਤੋਂ ਸੱਤਾ ‘ਤੇ ਕਾਬਜ਼ ਹੋ ਰਹੀਆਂ ਪਾਰਟੀਆਂ ਨੂੰ ਜੇਕਰ ਲੋਕ ਮਾਤ ਦੇਣ ਤਾਂ ਰਾਜਨੀਤਿਕ ਢਾਂਚੇ ਵਿੱਚ ਬਦਲਾ ਆ ਸਕਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਜੋ ਕਿ ਲੰਬੇ ਸਮੇਂ ਤੋਂ ਰਾਜ ਕਰ ਰਹੀਆਂ ਹਨ ਪਰ ਸੂਬੇ ਨੂੰ ਵਿਕਾਸ ਦੀ ਬਜਾਏ ਵਿਨਾਸ਼ ਵੱਲ ਧੱਕਿਆ ਹੈ ।ਮਾਨਸ਼ਾਹੀਆ ਨੇ ਬੈਂਕ ਅੱਗੇ ਲਾਈਨਾ ਵਿੱਚ ਖੜ੍ਹੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੇ ਹੱਕਾਂ ਖਾਤਰ ਲੜਨ ਲਈ ਪ੍ਰੇਰਣਾ ਦਿੰਦਿਆਂ ਅਜਿਹੇ ਫੈਸਲੇ ਕਰਨ ਵਾਲੇ ਆਗੂਆਂ ਨੂੰ ਸਬਕ ਸਿਖਾਉਣ ਦੀ ਗੱਲ ਆਖੀ । ਇਸ ਮੌਕੇ ਜਸਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਬਲਵੀਰ ਸਿੰਘ ਚਹਿਲ, ਜਸਵੀਰ ਸਿੰਘ ਜੱਸੀ, ਗੁਰਪਾਲ ਸਿੰਘ ਦੰਦੀਵਾਲ, ਗਮਦੂਰ ਸਿੰਘ ਮਾਨਸਾਹੀਆ, ਚੰਦ ਸਿੰਘ ਅਕਲੀਆ, ਭੁਪਿੰਦਰਪਾਲ ਸ਼ਰਮਾ, ਜਸਵੀਰ ਸਿੰਘ ਕਾਕਾ, ਬਲਵੰਤ ਸਿੰਘ ਬੰਤੂ, ਰਸ਼ਵਿੰਦਰ ਸਿੰਘ ਰੋਸ਼ਾ, ਜਗਸੀਰ ਸਿੰਘ ਸੀਰਾ, ਜਸਵੀਰ ਸਿੰਘ, ਸੁਖਪਾਲ ਸਿੰਘ, ਸੇਵਕ ਸਿੰਘ, ਅਮਰੀਕ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਸਿੰਘ, ਸੇਵਕ ਸਿੰਘ ਗੋਸ਼ੀ, ਬਿੰਦਰੀ ਸਿੰਘ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *