ਸੁਵਿਧਾ ਕਰਮਚਾਰੀਆ ਦਾ ਮੰਗਾਂ ਲਈ 83 ਵੇਂ ਦਿਨ ਵੀਂ ਸੰਘਰਸ਼ ਜਾਰੀ

ss1

ਸੁਵਿਧਾ ਕਰਮਚਾਰੀਆ ਦਾ ਮੰਗਾਂ ਲਈ 83 ਵੇਂ ਦਿਨ ਵੀਂ ਸੰਘਰਸ਼ ਜਾਰੀ

img-20161129-wa0019ਮਾਨਸਾ 29 ਸਤੰਬਰ (ਜਗਦੀਸ/ਰੀਤਵਾਲ)ਸੂਬਾ ਸਰਕਾਰ ਵੱਲੋਂ ਸੁਵਿਧਾ ਕਰਮਚਾਰੀਆ ਨੂੰ ਰੈਗੂਲਰ ਕਰਨ ਦੇ ਬਜਾਏ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਲਈ ਮਜ਼ਬੂਰ ਕਰਨ ਤੇ ਅਤੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਤੇ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦਾ 83 ਵੇਂ ਦਿਨ ਵੀਂ ਸੰਘਰਸ਼ ਜਾਰੀ ਹੈ। ਇਸੇ ਤਹਿਤ ਜਿਲ੍ਹਾ ਸੁਵਿਧਾ ਯੂਨੀਅਨ ਮਾਨਸਾ ਵੱਲੋਂ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਬਾਲ ਭਵਨ ਮਾਨਸਾ ਵਿਖੇ ਮੀਟਿੰਗ ਕੀਤੀ ਗਈ । ਬਾਲ ਭਵਨ ਮਾਨਸਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲ੍ਹਾ ਆਗੂ ਲਕਸ਼ਦੀਪ ਸ਼ਰਮਾ ਅਤੇ ਲੱਖਾ ਸਿੰਘ ਬੱਪੀਆਣਾ ਨੇ ਕਿਹਾ ਕਿ ਸੂਬਾ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵੱਡੇਵੱਡੇ ਦਾਅਵੇ ਕਰ ਰਹੀ ਹੈ, ਜਦਕਿ ਅਸਲ ਵਿੱਚ ਸੂਬਾ ਸਰਕਾਰ ਆਪਣਾ ਰਾਜ ਲਗਾਉਣ ਦੀ ਨੀਤੀ ਉੱਪਰ ਚੱਲ ਕੇ ਮੁਲਾਜ਼ਮਾ ਦਾ ਸੋਸ਼ਣ ਕਰ ਰਹੀ ਹੈ। ਸੁਵਿਧਾ ਕਰਮਚਾਰੀਆਂ ਨੇ ਕਿਹਾ ਆਪਣੀਆ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਤੇ ਜਾ ਰਹੇ ਧਰਨਿਆ ਨੂੰ ਸੂਬਾ ਸਰਕਾਰ ਨੇ ਉਨ੍ਹਾਂ ਦੀ ਗੱਲ ਦੀ ਸੁਨਣ ਦੀ ਬਜਾਏ ਉਨ੍ਹਾਂ ਨੂੰ ਅਣਗਹੁਲਿਆ ਕੀਤਾ ਹੋਇਆ ਹੈ। ਉਨ੍ਹਾਂ ਅਕਾਲੀਭਾਜਪਾ ਦੀ ਗੱਠਜੋੜ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਨ੍ਹਾਂ ਦੀਆ ਮੰਗਾਂ ਨੂੰ ਨਾਂ ਲਾਗੂ ਕੀਤਾ ਗਿਆ ਤਾਂ, ਉਹ 2017 ਦੀਆਂ ਚੋਣਾਂ ਦੇ ਚੋਣ ਪ੍ਰਚਾਰ ਸਮੇਂ ਉਨ੍ਹਾਂ ਦੇ ਉਮੀਦਵਾਰਾਂ ਨੂੰ ਮੁਸ਼ਕਲਾ ਦਾ ਸਾਮਹਣਾ ਕਰਨਾ ਪਵੇਗਾ, ਕਿਉਕਿ ਸੁਵਿਧਾ ਕਰਮਚਾਰੀ ਚੋਣ ਪ੍ਰਚਾਰ ਸਮੇਂ ਤਿੱਖਾ ਵਿਰੋਧ ਕਰਨਗੇ। ਉਨ੍ਹਾਂ ਦੱਸਿਆ ਕਿ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਅੱਜ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ਼ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਵਿਨੋਦ ਕੁਮਾਰ, ਜਿਲ੍ਹਾ ਆਗੂ ਲਕਸ਼ਦੀਪ ਸ਼ਰਮਾ, ਲੱਖਾ ਸਿੰਘ ਬੱਪੀਆਣਾ, ਗੌਰਵ, ਸੁਖਵਿੰਦਰ ਸਿੰਘ, ਗੁਰਬਖਸ਼ ਸਿੰਘ, ਮਨੋਜ ਕੁਮਾਰ, ਪ੍ਰਦੀਪ ਕੁਮਾਰ, ਮਨੋਜ ਕੁਮਾਰ, ਅੰਮ੍ਰਿਤਪਾਲ ਸਿੰਘ, ਹਰਜੀਵਨ ਸਿੰਘ, ਜਗਤਾਰ ਸਿੰਘ, ਸੁਰੇਸ਼ ਜਿੰਦਲ, ਰਾਧੇ ਸਿਆਮ, ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਮਨਦੀਪ ਕੌਰ, ਚੋਤੀ ਚੋਪੜਾ, ਸੋਨੀਕਾ, ਪੁਨੀਤ ਰਾਣੀ, ਉਸ਼ਾ ਰਾਣੀ ਹਾਜ਼ਰ ਸਨ।

print
Share Button
Print Friendly, PDF & Email