ਸ਼ਰੀਰਦਾਨੀ ਸ਼:ਬਲਦੇਵ ਸਿੰਘ ਦੇ ਪਰਿਵਾਰ ਦਾ ਸਨਮਾਨ

ss1

ਸ਼ਰੀਰਦਾਨੀ ਸ਼:ਬਲਦੇਵ ਸਿੰਘ ਦੇ ਪਰਿਵਾਰ ਦਾ ਸਨਮਾਨ

ਮਾਨਸਾ, 30 ਅਪ੍ਰੈਲ (ਜੋਨੀ ਜਿੰਦਲ)- ਸਵ:ਸ:ਬਲਦੇਵ ਸਿੰਘ ਕਾਮਰੇਡ ,ਵਾਸੀ .ਖੜਕ ਸਿੰਘ ਵਾਲਾ ਦੀ ਅੰਤਿਮ ਅਰਦਾਸ ਮੋਕੇ ੳੇੁਹਨਾ ਨੂੰ ਸਰਧਾ ਦੇ ਫੁੱਲ ਭੇੈਟ ਕਰਨ ਲਈ ਹਜਾਰਾ ਦੀ ਗਿਣਤੀ ਵਿੱਚ ਲੋਕਾ ਨੇ ਸਿਰਕਤ ਕੀਤੀ ।ਇਸ ਮੋਕੇ ਪਰਿਵਾਰ ਦੇ ਮੈਬਰਾ ਨੂੰ ਸਰਧਾਜਲੀ ਚਿੰਨ ਭੇਟ ਕਰਕੇ ਸਨਮਾਨਿਤ ਕਰਦਿਆ ਸੇਵਾ ਭਾਰਤੀ ਮਾਨਸਾ ਦੇ ਸੰਜੀਵ ਸਿੰਗਲਾ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਕਿ ਮ੍ਰਿਤਕ ਸ਼ਰੀਰ ਨੇ ਕੁੱਝ ਸਮੇ ਵਿੱਚ ਹੀ ਸੜ ਕੇ ਸਵਾਹ ਹੋ ਜਾਣਾ ਹੁੰਦਾ ਹੈ ਪਰ ਜੇਕਰ ਇਸਨੂੰ ਮੈਡੀਕਲ ਖੌਜ ਲਈ ਦਾਨ ਕੀਤਾ ਜਾਵੇ ਤਾ ਸੈਕੜੇ ਵਿਦਿਆਰਥੀਆ ਇਸ ਤੇ ਪ੍ਰੈਟੀਕਲ ਕਰਕੇ ਸਿੱਖਿਆ ਹਾਸਲ ਕਰਦੇ ਹਨ ।ਇਸ ਪਰਿਵਾਰ ਦੇ ਸਾਰੇ ਮੈਬਰਾ ਲੋਕਾ ਦੇ ਹੱਕਾ ਲਈ ਸ਼ੰਘਰਸੀਲ ਹਨ ਉਹਨਾ ਸੇਵਾ ਭਾਰਤੀ ਮਾਨਸਾ ਵੱਲੋ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ੳੇੁਹਨਾ ਦੇ ਪੁੱਤਰਾ ਬਿਜਲੀ ਬੋਰਡ ਦੇ ਆਗੂ ਬਲਜੀਤ ਸਿੰਘ ,ਗੁਰਤੇਜ ਸਿੰਘ ,ਬਲਜਿੰਦਰ ਸਿੰਘ ਦਾ ਮਹਾਨ ਕੰਮਾ ਲਈ ਧੰਨਵਾਦ ਕੀਤਾ ਇਸ ਮੋਕੇ ਰਾਜਨੀਤਿਕ ,ਧਾਰਮਿਕ ,ਕਿਸਾਨ ਜਥੇਬੰੰਦੀਆ ਦੇ ਹਜਾਰਾ ਆਗੂ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *